21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸੀ.ਐੱਨ.ਆਈ. ਚਰਚ ਵਿਖੇ ਸਾਂਝਾ ਮਸੀਹ ਸੰਮੇਲਨ ਸੰਬੰਧੀ ਮੀਟਿੰਗ

ਧਾਰੀਵਾਲ, 20 ਸਤੰਬਰ (ਸਵਰਨ ਸਿੰਘ)-ਸੀ. ਐੱਨ.

ਅਜੀਤ ਡੈਸਕ 21-09-2026
ਧਾਰੀਵਾਲ, 20 ਸਤੰਬਰ (ਸਵਰਨ ਸਿੰਘ)-ਸੀ.ਐੱਨ.ਆਈ. ਚਰਚ ਧਾਰੀਵਾਲ ਵਿਖੇ ਮਹੱਤਵਪੂਰਨ ਤੇ ਭਾਵਪੂਰਤ ਮੀਟਿੰਗ ਕੀਤੀ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦੀ ਹਾਜ਼ਰੀ ਨੇ ਇਸ ਸਮਾਗਮ ਦੀ ਗੰਭੀਰਤਾ ਅਤੇ ਮਹੱਤਤਾ ਨੂੰ ਹੋਰ ਵਧਾ ਦਿੱਤਾ। ਉਨ੍ਹਾਂ ਸਮੂਹ ਪਤਵੰਤਿਆਂ, ਪਾਦਰੀ ਅਤੇ ਹਾਜ਼ਰ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਦੀ ਸ਼ਮੂਲੀਅਤ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਇਕੱਠ ਸਮਾਜ ’ਚ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਬੇਹੱਦ ਜਰੂਰੀ ਹਨ। ਬਾਊ ਮੁਨੱਵਰ ਮਸੀਹ ਨੇ ਦੱਸਿਆ ਕਿ ਆਗਾਮੀ ‘ ਸਾਂਝਾ ਮਸੀਹ ਸੰਮੇਲਨ’ 28 ਸਤੰਬਰ ਤੋਂ 1 ਅਕਤੂਬਰ ਤੱਕ ਬਿਧੀਪੁਰ ਚਰਚ ਗਰਾਊਂਡ, ਧਾਰੀਵਾਲ ਵਿਖੇ ਸ਼ਰਧਾ ਤੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਅੰਤ ’ਚ ਮੀਟਿੰਗ ਦੀ ਸਮਾਪਤੀ ਇਕ ਵਿਸ਼ੇਸ਼ ਸਮੂਹਿਕ ਅਰਦਾਸ ਨਾਲ ਹੋਈ, ਜਿਸ ’ਚ ਸਾਰੇ ਹਾਜਰ ਡੈਲੀਗੇਟਾਂ ਤੇ ਪਤਵੰਤਿਆਂ ਨੇ ਇਕਸੁਰ ’ਚ ਇਕਜੁੱਟਤਾ, ਭਾਈਚਾਰੇ ਤੇ ਆਪਸੀ ਸਹਿਯੋਗ ਨਾਲ ਅੱਗੇ ਵਧਣ ਦਾ ਪੱਕਾ ਭਰੋਸਾ ਦਿੱਤਾ। ਪਿ੍ੰਸੀਪਲ ਸੁਨੀਲ, ਹੈੱਡ ਮਾਸਟਰ ਸੁਨੀਲ, ਪਿ੍ਰੰ. ਯਾਕੂਬ ਮਸੀਹ, ਪਿ੍ਰੰ. ਮੁਖਤਾਰ ਬਟਾਲਾ, ਸੋਨੂੰ ਸੰਘਰ, ਸੰਜੀਵ ਮੈਨੇਜਰ, ਯੂਥ ਪ੍ਰਧਾਨ ਪਿ੍ੰਸ ਮਸੀਹ, ਪ੍ਰਧਾਨ ਅਮਰੀਕ ਮਸੀਹ, ਪ੍ਰਧਾਨ ਸੁਖਦੇਵ ਮਸੀਹ ਮੁਕੇਰੀਆਂ, ਪ੍ਰਧਾਨ ਤਰਸੇਮ ਮਸੀਹ ਮਜੀਠਾ, ਸਰਪੰਚ ਸੂਬੇਦਾਰ ਮਜੀਠਾ, ਸਰਪੰਚ ਸੰਜੀਵ, ਡੀ.ਐੱਸ. ਮਹਿੰਦਰ ਮਸੀਹ ਬਟਾਲਾ, ਪਾਸਟਰ ਗੋਲਡੀ ਬਰਿਆਰ, ਪਾਸਟਰ ਜੇਮਸ ਮਸੀਹ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਐੱਸ.ਈ. ਬਲਦੇਵ ਸਿੰਘ ਸ਼ਾਹਪੁਰ ਤੇ ਹੋਰ ਜਥੇਬੰਦੀਆਂ ਨੇ ਵਿਆਹ ਪੁਰਬ ਮੌਕੇ ਨਿਭਾਈਆਂ ਸਫਾਈ ਦੀਆਂ ਸੇਵਾਵਾਂ ਅਗਲੀ ਖ਼ਬਰ ਖਾਲਸਾ ਕਾਲਜ ਗੁਰਦਾਸਨੰਗਲ ਵਿਖੇ ਭਾਈ ਘਨ੍ਹੱਈਆ ਜੀ ਨੂੰ ਸਮਰਪਿਤ ਮਾਨਵ ਸੇਵਾ ਦਿਵਸ ਮੌਕੇ ਸੈਮੀਨਾਰ ਮੁਫ਼ਤ ਮੈਡੀਕਲ ਚੈੱਕਅਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।