22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਵਿਆਹ ਪੁਰਬ ਨੂੰ ਸਮਰਪਿਤ ਮੈਡੀਕਲ ਕੈਂਪ ਲਗਾਇਆ

ਬਟਾਲਾ, 21 ਸਤੰਬਰ (ਸਤਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਆਰ. ਐਮ.

ਅਜੀਤ ਡੈਸਕ 22-09-2026
ਬਟਾਲਾ, 21 ਸਤੰਬਰ (ਸਤਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਆਰ.ਐਮ.ਪੀ. ਡਾਕਟਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਡਾ. ਚਮਨ ਲਾਲ ਤੇ ਜ਼ਿਲ੍ਹਾ ਜਨਰਲ ਸਕੱਤਰ ਡਾ. ਅਸ਼ੋਕ ਕੁਮਾਰ ਦੀ ਰਹਿਨੁਮਾਈ ਹੇਠ ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਚੌਕ ਨਜ਼ਦੀਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈਸ ਸਕੱਤਰ ਡਾ. ਲਖਵਿੰਦਰ ਸਿੰਘ ਸੰਧੂ ਔਲਖ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨਵਾਂ ਸ਼ਹਿਰ ਵਾਲਿਆਂ ਵਲੋਂ ਇਨ੍ਹਾਂ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ ਤੇ ਸੰਗਤਾਂ ਤੇ ਲੋਕਾਂ ਨੂੰ ਮੁਫਤ ਸਿਹਤ ਜਾਂਚ ਕੀਤੀ ਤੇ ਦਵਾਈਆਂ ਮੁਹੱਈਆ ਕਰਵਾਈਆਂ। ਕੈਂਪ ’ਚ ਡਾ. ਸੁਖਵਿੰਦਰ ਸਿੰਘ ਦਰਦੀ, ਡਾ ਲਖਵਿੰਦਰ ਸਿੰਘ ਸੰਧੂ ਔਲਖ, ਡਾ. ਜਸਬੀਰ ਸਿੰਘ ਬਾਸਰਪੁਰ, ਡਾ. ਹੀਰਾ ਸਿੰਘ ਅੱਤਰ ਜੈਤੋਸਰਜਾ, ਡਾ. ਰਾਜੇਸ਼ ਹਾਂਡਾ ਫੈਜ਼ਪੁਰ, ਡਾ. ਚਰਨਦਾਸ ਕੰਡਿਆਲ, ਡਾ. ਮਨਜੀਤ ਸਿੰਘ, ਡ. ਗੁਰਨਾਮ ਸਿੰਘ ਮੀਕੇ, ਵੈਦ ਵਿਨੋਦ ਸ਼ਰਮਾ, ਵੈਦ ਹਰਭਜਨ ਸਿੰਘ ਨਵਾਂ ਸ਼ਹਿਰ, ਡਾ. ਬਾਊ ਰਾਮ, ਡਾ. ਦਲੀਪ ਸਿੰਘ, ਡਾ. ਰਛਪਾਲ ਸਿੰਘ ਬੋਹੜਾਂਵਾਲਾ, ਡਾ. ਗੁਰਦੇਵ ਸਿੰਘ, ਡਾ. ਰਾਜਪਾਲ ਗਾਂਧੀ ਕੈਂਪ, ਡਾ. ਸੁਖਵਿੰਦਰ ਮਸੀਹ ਮੰਮਣ, ਡਾ. ਸਵਿੰਦਰ ਸਿੰਘ ਫੈਜ਼ਪੁਰ, ਡਾ. ਸੰਦੀਪ ਕੁਮਾਰ, ਡਾ. ਲਖਵਿੰਦਰ ਸਿੰਘ, ਡਾ. ਸਤਨਾਮ ਸਿੰਘ ਦਾਲਮ, ਡਾ. ਸੁਖਜਿੰਦਰ ਸਿੰਘ, ਡਾ. ਰਣਧੀਰ ਸਿੰਘ ਪੰਡੋਰੀ ਤੇ ਹੋਰ ਆਰ.ਐਮ.ਪੀ. ਡਾਕਟਰ ਹਾਜ਼ਰ ਸਨ ।
ਪਿਛਲੀ ਖ਼ਬਰ ਸਰਪੰਚ ਗੁਰਪ੍ਰੀਤ ਸਿੰਘ ਭਾਗੋਵਾਲ ਨੂੰ ਸਦਮਾ- ਪਿਤਾ ਦਾ ਦਿਹਾਂਤ ਅਗਲੀ ਖ਼ਬਰ ਗੌਤਮ ਸੇਠ ਗੁੱਡੂ ਨੇ ਵਿਆਹ ਪੁਰਬ ਮੌਕੇ ਲੱਗੇ ਲੰਗਰਾਂ ’ਚ ਸੇਵਾ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।