24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ’ ਤੇ ਖੂਨਦਾਨ ਕੈਂਪ

ਕਲਾਨੌਰ, 22 ਸਤੰਬਰ (ਪੁਰੇਵਾਲ)-ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਵਲੋਂ ਸਰਪੰਚ ਗੁਰਦੀਪ ਸਿੰਘ ਬੋਹੜਵਡਾਲਾ ਸਮੇਤ ਬਾਬਾ ਮਨੀ ਦਾਸ ਦੇ ਸਮੂਹ ਉਪਾਸਕਾਂ ਦੇ ਸਹਿਯੋਗ ਨਾਲ ਬੋਹੜਵਡਾਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ’ਚ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਡੋਨਰਾਂ ਵਲੋਂ ਖੂਨਦਾਨ ਕਰਨ ’ਚ ਉਤਸ਼ਾਹ ਵਿਖਾਇਆ।

ਪਿੰਡ ਬੋਹੜਵਡਾਲਾ ਵਿਖੇ ਖੂਨਦਾਨ ਕੈਂਪ ’ਚ ਡੋਨਰਾਂ ਦੇ ਸਨਮਾਨ ਦੌਰਾਨ ਸਰਪੰਚ ਗੁਰਦੀਪ ਸਿੰਘ ਤੇ ਹੋਰ। ਤਸਵੀਰ: ਪੁਰੇਵਾਲ 23-09-2026
ਕਲਾਨੌਰ, 22 ਸਤੰਬਰ (ਪੁਰੇਵਾਲ)-ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਵਲੋਂ ਸਰਪੰਚ ਗੁਰਦੀਪ ਸਿੰਘ ਬੋਹੜਵਡਾਲਾ ਸਮੇਤ ਬਾਬਾ ਮਨੀ ਦਾਸ ਦੇ ਸਮੂਹ ਉਪਾਸਕਾਂ ਦੇ ਸਹਿਯੋਗ ਨਾਲ ਬੋਹੜਵਡਾਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ’ਚ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਡੋਨਰਾਂ ਵਲੋਂ ਖੂਨਦਾਨ ਕਰਨ ’ਚ ਉਤਸ਼ਾਹ ਵਿਖਾਇਆ। ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਬਲੱਡ ਬੈਂਕਾਂ ’ਚ ਖੂਨ ਦੀ ਘਾਟ ਤੇ ਥੈਲੇਸੀਮੀਆਂ ਨਾਲ ਪੀੜ੍ਹਤਾਂ ਸਮੇਤ ਹੋਰਨਾਂ ਜ਼ਰੂਰਤਮੰਦਾਂ ਲਈ ਸੁਸਾਇਟੀ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ’ਚ 25 ਡੋਨਰਾਂ ਵਲੋਂ ਖੂਨਦਾਨ ਕੀਤਾ ਗਿਆ, ਜਿਸ ਨਾਲ ਕਰੀਬ 100 ਜਣਿਆਂ ਦੀ ਖੂਨ ਦੀ ਲੋੜ ਪੂਰੀ ਹੋਵੇਗੀ। ਇਸ ਮੌਕੇ ਸਰਪੰਚ ਰਜਿੰਦਰ ਸਿੰਘ ਸਪਰਾਏ, ਸਰਪੰਚ ਜੁਗਰਾਜ ਸਿੰਘ ਛੋਹਣ, ਸਰਪੰਚ ਸੁਬੇਗ ਸਿੰਘ ਮੱਲ੍ਹੀ, ਸਰਪੰਚ ਮੰਗਲ ਸਿੰਘ ਸ਼ਹੂਰ, ਸਰਪੰਚ ਰਮਨ ਕੁਮਾਰ ਨੜਾਂਵਾਲੀ, ਸੰਦੀਪ ਸਿੰਘ ਪੰਚ, ਲਖਵਿੰਦਰ ਸਿੰਘ ਲੱਖਾ, ਰਛਪਾਲ ਸਿੰਘ ਚੰਦੂਵਡਾਲਾ, ਪਲਵਿੰਦਰ ਸਿੰਘ, ਨਰਿੰਦਰ ਸਿੰਘ, ਜਗੀਰ ਸਿੰਘ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਰਹੇ।
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਮੌਕੇ ਪਿੰਡ ਸੇਖਵਾਂ ’ ਚ ਸਮਾਗਮ ਕਰਵਾਇਆ ਅਗਲੀ ਖ਼ਬਰ ਭਾਜਪਾ ਦੀ ‘ ਨਸ਼ਾ ਮੁਕਤ ਪੰਜਾਬ ਯਾਤਰਾ ’ ਦੇ ਚੌਥੇ ਦਿਨ ਫ਼ਤਹਿਗੜ੍ਹ ਚੂੜੀਆਂ ਵਿਖੇ ਪਹੁੰਚੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।