24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਿੰਡ ਲਮੀਣ ਦੇ ਛਿੰਝ ਮੇਲੇ ’ ਚ ਨਾਮੀ ਪਹਿਲਵਾਨਾਂ ਨੇ ਦਿਖਾਏ ਜੌਹਰ ਮਾਲੀ ਦੀ ਕੁਸ਼ਤੀ ਪਹਿਲਵਾਨ ਸੁਖਮਨ ਕੋਹਾਲੀ ਦੇ ਜਿੱਤੀ

ਗੁਰਦਾਸਪੁਰ, 22 ਸਤੰਬਰ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਲਮੀਣ ਵਿਖੇ ਬਾਬਾ ਲੱਖ ਦਾਤਾ ਦੀ ਯਾਦ ਨੂੰ ਸਮਰਪਿਤ ਅਤੇ ਪਠਾਨੀਆ ਪਰਿਵਾਰ ਦੀ ਚੜ੍ਹਦੀ ਕਲਾ ਲਈ ਇਕ ਰੋਜਾ ਛਿੰਝ ਮੇਲਾ ਐਨ. ਆਰ.

ਪਿੰਡ ਲਮੀਣ ਦੇ ਛਿੰਝ ਮੇਲੇ ਦੌਰਾਨ ਮਾਲੀ ਦੀ ਕੁਸ਼ਤੀ ਦੀ ਸ਼ੁਰੂਆਤ ਮੌਕੇ ਪਹਿਲਵਾਨ ਤੇ ਹੋਰ, ਹੇਠਾਂ ਐਸ.ਪੀ ਜਗਦੀਸ਼ ਰਾਜ ਅੱਤਰੀ ਨੂੰ ਸਨਮਾਨਿਤ ਕਰਦੇ ਹੋਏ ਮੇਲਾ ਕਮੇਟੀ ਦੇ ਪ੍ਰਬੰਧਕ। ਤਸਵੀਰਾਂ: ਅਸ਼ੋਕ ਸ਼ਰਮਾ 23-09-2026
ਗੁਰਦਾਸਪੁਰ, 22 ਸਤੰਬਰ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਲਮੀਣ ਵਿਖੇ ਬਾਬਾ ਲੱਖ ਦਾਤਾ ਦੀ ਯਾਦ ਨੂੰ ਸਮਰਪਿਤ ਅਤੇ ਪਠਾਨੀਆ ਪਰਿਵਾਰ ਦੀ ਚੜ੍ਹਦੀ ਕਲਾ ਲਈ ਇਕ ਰੋਜਾ ਛਿੰਝ ਮੇਲਾ ਐਨ.ਆਰ.ਆਈ ਭਰਾਵਾਂ, ਪਿੰਡ ਵਾਸੀਆਂਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮੇਲਾ ਕਮੇਟੀ ਦੇ ਪ੍ਰਧਾਨ ਸਰੂਪ ਸਿੰਘ ਪਠਾਨੀਆ ਨੇ ਦੱਸਿਆ ਕਿ ਐਸ.ਪੀ ਜਗਦੀਸ਼ ਰਾਜ ਅੱਤਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ। ਜਦੋਂ ਕਿ ਪ੍ਰਧਾਨਗੀ ਸਰਪ੍ਰਸਤ ਰਣਜੀਤ ਸਿੰਘ ਪਠਾਨੀਆ ਨੇ ਕੀਤੀ। ਇਸ ਮੌਕੇ ਕੇ.ਪੀ ਬਿਆਨਪੁਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਪੰਜਾਬ ਦੇ ਨਾਮੀ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਮੇਲੇ ਦੌਰਾਨ ਕੁਸ਼ਤੀਆਂ ਤੋਂ ਪਹਿਲਾਂ ਲੜਕੀਆਂ ਦੇ ਸ਼ੋਅ ਮੈਚ ਕਰਵਾਇਆ ਗਿਆ। ਜਿਸ ਵਿਚੋਂ ਸ਼ਹੀਦ ਭਗਤ ਸਿੰਘ ਸਪੋਰਟ ਕਲੱਬ ਨੜਾਂਵਾਲੀ ਤੇ ਬਾਬਾ ਦੀਪ ਸਿੰਘ ਕਲੱਬ ਅੰਮ੍ਰਿਤਸਰ ਦੀ ਟੀਮ ਬਰਾਬਰ ’ਤੇ ਰਹੀ। ਇਸ ਤੋਂ ਬਾਅਦ ਬਜ਼ੁਰਗਾਂ ਦੇ ਕਬੱਡੀ ਸ਼ੋਅ ਮੈਚ ਦੌਰਾਨ ਸ਼ਹੀਦ ਬੀਬੀ ਸੁੰਦਰੀ ਕਲੱਬ ਤੇ ਨੜਾਂਵਾਲੀ ਦੀ ਟੀਮ ਵਿਚਕਾਰ ਗਹਿਗਚ ਮੁਕਾਬਲਾ ਹੋਇਆ। ਕੁਸ਼ਤੀਆਂ ਦੀ ਸ਼ੁਰੂਆਤ ਮਾਨਵ ਪਹਿਲਵਾਨ ਰਈਆ ਤੇ ਸੁਖਮਨ ਡੇਰਾ ਬਾਬਾ ਨਾਨਕ ਤੋਂ ਹੋਈ। ਇਸ ਤੋਂ ਇਲਾਵਾ ਹੋਰ ਵੱਖ-ਵੱਖ ਅਖਾੜਿਆਂ ਤੋਂ ਆਏ ਪਹਿਲਵਾਨਾਂ ਨੇ ਕੁਸ਼ਤੀ ਦੇ ਚੰਗੇ ਜੌਹਰ ਦਿਖਾਏ। ਮਾਲੀ ਦੀ ਕੁਸ਼ਤੀ ਸੁਖਮਨ ਕੋਹਾਲੀ ਤੇ ਸੀਪਾ ਪਹਿਲਵਾਨ ਵਿਚਕਾਰ ਹੋਈ, ਜਿਨ੍ਹਾਂ ਨੂੰ ਕਮੇਟੀ ਵਲੋਂ 20 ਮਿੰਟ ਦਾ ਸਮਾਂ ਦਿੱਤਾ ਗਿਆ। ਪਰ ਕੋਈ ਫੈਸਲਾ ਨਹੀਂ ਹੋ ਸਕਿਆ ਅਤੇ ਸੁਖਮਨ ਕੋਹਾਲੀ ਨੇ ਸੀਪਾ ਪਹਿਲਵਾਨ ਨੂੰ ਇਕ ਪੁਆਇੰਟ ਨਾਲ ਹਰਾ ਕੇ ਮਾਲੀ ਦੀ ਕੁਸ਼ਤੀ ਆਪਣੇ ਨਾਂਅ ਕੀਤੀ। ਅੰਤ ਵਿਚ ਐਸ.ਪੀ ਜਗਦੀਸ਼ ਰਾਜ ਅੱਤਰੀ ਅਤੇ ਰਣਜੀਤ ਸਿੰਘ ਪਠਾਨੀਆ ਨੇ ਜੇਤੂਆਂ ਨੂੰ ਨਕਦ ਇਨਾਮ ਵੰਡੇ। ਮੇਲੇ ’ਚ ਅਵਤਾਰ ਸਿੰਘ ਪਠਾਨੀਆ, ਬਲਕਾਰ ਸਿੰਘ ਪਠਾਨੀਆ, ਮਨੂ ਪਠਾਨੀਆ, ਨਿਖਿਲ ਮਨਹਾਸ, ਕਰਮ ਚੰਦ, ਮੰਗਤ ਰਾਮ ਪਠਾਨੀਆ, ਰਾਹੁਲ ਪਠਾਨੀਆ, ਅਕਸ਼ੇ ਸ਼ਰਮਾ, ਬਲਰਾਜ ਸਲਾਰੀਆ, ਰਘੁਨਾਧ ਪਠਾਨੀਆ ਲੰਬੜਦਾਰ, ਰਮੇਸ਼ ਪਠਾਨੀਆ, ਕਿਸ਼ਨ ਚੰਦ, ਜਸਵਿੰਦਰ ਸਿੰਘ, ਅਮਰੀਕ ਸਿੰਘ, ਪ੍ਰੇਸ ਮਸੀਹ, ਪ੍ਰਿੰਸ ਪਠਾਨੀਆ, ਮਕੁਨ ਠਾਕੁਰ, ਰਵਿੰਦਰ ਪਠਾਨੀਆ ਆਦਿ ਦਾ ਸਹਿਯੋਗ ਰਿਹਾ।
ਪਿਛਲੀ ਖ਼ਬਰ ਐੱਸ.ਡੀ.ਓ. ਦਫ਼ਤਰ ਸਾਹਮਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅਣਮਿੱਥੇ ਸਮੇਂ ਲਈ ਲਗਾਇਆ ਧਰਨਾ ਅਗਲੀ ਖ਼ਬਰ ਜਨਗਣਨਾ ਫੇਜ਼-2 ਸੰਬੰਧੀ ਜ਼ਿਲ੍ਹਾ ਗੁਰਦਾਸਪੁਰ ਦੇ ਫੀਲਡ ਟ੍ਰੇਨਰਾਂ ਦੀ ਟ੍ਰੇਨਿੰਗ ਆਰੰਭ ਪਹਿਲੇ ਬੈਚ ਵਿਚ 32 ਫੀਲਡ ਟ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।