23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਮਨਵਾਲ ਛਿੰਝ ਮੇਲੇ ’ਚ ਸ਼ੇਖ ਸਿਕੰਦਰ ਨੇ ਮਾਰੀ ਬਾਜ਼ੀ, ਜਿੱਤਿਆ 2 ਲੱਖ ਦਾ ਇਨਾਮ

ਮਾਧੋਪੁਰ, 22 ਸਤੰਬਰ (ਮਹਿਰਾ)-ਪਿੰਡ ਮਨਵਾਲ ਵਿਖੇ ਦੇਵਿੰਦਰ ਦਰਸ਼ੀ ਦੀ ਅਗਵਾਈ ਹੇਠ ਸ਼ਾਨਦਾਰ ਛਿੰਝ ਮੇਲਾ ਕਰਵਾਇਆ ਗਿਆ । ਜਿਸ ਵਿਚ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।

ਪਿੰਡ ਮਨਵਾਲ ਵਿਖੇ ਕਰਵਾਏ ਛਿੰਝ ਮੇਲੇ ’ਚ ਜੇਤੂ ਪਹਿਲਵਾਨਾਂ ਨੂੰ ਇਨਾਮ ਦੇਣ ਮੌਕੇ ਦਵਿੰਦਰ ਸਿੰਘ ਦਰਸ਼ੀ । ਤਸਵੀਰ: ਮਹਿਰਾ 23-09-2026
ਮਾਧੋਪੁਰ, 22 ਸਤੰਬਰ (ਮਹਿਰਾ)-ਪਿੰਡ ਮਨਵਾਲ ਵਿਖੇ ਦੇਵਿੰਦਰ ਦਰਸ਼ੀ ਦੀ ਅਗਵਾਈ ਹੇਠ ਸ਼ਾਨਦਾਰ ਛਿੰਝ ਮੇਲਾ ਕਰਵਾਇਆ ਗਿਆ । ਜਿਸ ਵਿਚ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਇਸ ਮੇਲੇ ਦੌਰਾਨ ਕਰਵਾਈ ਗਈ ਕੁਸ਼ਤੀ ਪ੍ਰਤੀਯੋਗਤਾ ਦਰਸ਼ਕਾਂ ਲਈ ਮੁੱਖ ਆਕਰਸ਼ਣ ਦਾ ਕੇਂਦਰ ਰਹੀ, ਜਿੱਥੇ ਦੂਰ-ਦੁਰਾਡੇ ਤੋਂ ਆਏ ਪਹਿਲਵਾਨਾਂ ਨੇ ਅਖਾੜੇ ਵਿਚ ਆਪਣੇ ਦਾਅ-ਪੇਚਾਂ ਤੇ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਮੇਲੇ ਦੀ ਸਭ ਤੋਂ ਵੱਡੀ ਅਤੇ ਰੋਮਾਂਚਿਕ ਕੁਸ਼ਤੀ ਵੱਡੀ ਮਾਲੀ ਦੇ ਮੁਕਾਬਲੇ ਵਿਚ ਸ਼ੇਖ ਸਿਕੰਦਰ ਨੇ ਭੋਲਾ ਦਿੱਲੀ ਨੂੰ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਦੋ ਲੱਖ ਰੁਪਏ ਦਾ ਨਕਦ ਇਨਾਮ ਆਪਣੇ ਨਾਮ ਕੀਤਾ । ਇਸੇ ਤਰ੍ਹਾਂ ‘ਛੋਟੀ ਮਾਲੀ’ ਦਾ ਮੁਕਾਬਲਾ ਵਿਸ਼ਾਖਾ ਨੇ ਜਿੱਤਿਆ, ਜਿਸ ਨੂੰ 48 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੁੱਖ ਪ੍ਰਬੰਧਕ ਦਵਿੰਦਰ ਦਰਸ਼ੀ ਨੇ ਕਿਹਾ ਕਿ ਅਜਿਹੇ ਰਵਾਇਤੀ ਖੇਡ ਮੇਲਿਆਂ ਦਾ ਮਕਸਦ ਪੇਂਡੂ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ । ਉਨ੍ਹਾਂ ਕਿਹਾ ਕਿ ਕੁਸ਼ਤੀ ਕੇਵਲ ਤਾਕਤ ਦਾ ਖੇਡ ਨਹੀਂ ਬਲਕਿ ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦਾ ਪ੍ਰਤੀਕ ਹੈ । ਇਸ ਰੋਮਾਂਚਿਕ ਖੇਡ ਮੇਲੇ ਦਾ ਆਨੰਦ ਲੈਣ ਲਈ ਵੱਡੀ ਗਿਣਤੀ ਵਿਚ ਬੱਚੇ, ਨੌਜਵਾਨ ਅਤੇ ਬਜ਼ੁਰਗ ਇਕੱਠੇ ਹੋਏ ਸਨ । ਇਸ ਸਫਲ ਆਯੋਜਨ ਦੌਰਾਨ ਪ੍ਰਬੰਧਕੀ ਕਮੇਟੀ ਦੇ ਮੈਂਬਰ ਜਨਮੇਜ ਸਿੰਘ, ਰਾਸ਼ੀ, ਕਾਕਾ ਡਡਵਾਲ, ਵਿੱਕੀ ਪੂਰੀ, ਭਾਨਾ, ਸਾਹਿਲ, ਕੁਨਾਲ ਅਤੇ ਮਨੂ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿੰਘਪੁਰਾ ਵਿਖੇ ਗੁਰਮਤਿ ਸਮਾਗਮ ਅਗਲੀ ਖ਼ਬਰ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 24 ਤੇ 25 ਸਤੰਬਰ ਨੂੰ ਹੋਣਗੇ ਡਰੋਨ ਸ਼ੋਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।