24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਉਦੇਵੀਰ ਸਿੰਘ ਰੰਧਾਵਾ ਨੇ ਵੱਖ-ਵੱਖ ਪਿੰਡਾਂ ’ਚ ਕਾਂਗਰਸੀ ਵਰਕਰਾਂ ਨਾਲ ਕੀਤੀਆਂ ਮੀਟਿੰਗਾਂ

ਵਡਾਲਾ ਬਾਂਗਰ, 23 ਸਤੰਬਰ (ਭੁੰਬਲੀ)-ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੇ ਸਪੁੱਤਰ ਉਦੇਵੀਰ ਸਿੰਘ ਰੰਧਾਵਾ ਨੇ ਇਲਾਕੇ ਦੇ ਪਿੰਡ ਕੁੰਜਰ, ਕੈਲੇ ਕਲਾਂ, ਮਸਾਣਾ, ਭੋਜਰਾਜ ਆਦਿ ’ਚ ਕਾਂਗਰਸੀ ਵਰਕਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਵਿਚ ਮੌਜ਼ੂਦਾ ਮਾਨ ਸਰਕਾਰ ਪ੍ਰਤੀ ਬੜਾ ਰੋਸ ਪਾਇਆ ਜਾ ਰਿਹਾ ਹੈ, ਪੰਜਾਬੀ ਲੋਕ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਾ ਕੇ ਹੁਣ ਪਛਤਾ ਰਹੇ ਹਨ।

ਅਜੀਤ ਡੈਸਕ 24-09-2026
ਵਡਾਲਾ ਬਾਂਗਰ, 23 ਸਤੰਬਰ (ਭੁੰਬਲੀ)-ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੇ ਸਪੁੱਤਰ ਉਦੇਵੀਰ ਸਿੰਘ ਰੰਧਾਵਾ ਨੇ ਇਲਾਕੇ ਦੇ ਪਿੰਡ ਕੁੰਜਰ, ਕੈਲੇ ਕਲਾਂ, ਮਸਾਣਾ, ਭੋਜਰਾਜ ਆਦਿ ’ਚ ਕਾਂਗਰਸੀ ਵਰਕਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਵਿਚ ਮੌਜ਼ੂਦਾ ਮਾਨ ਸਰਕਾਰ ਪ੍ਰਤੀ ਬੜਾ ਰੋਸ ਪਾਇਆ ਜਾ ਰਿਹਾ ਹੈ, ਪੰਜਾਬੀ ਲੋਕ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਾ ਕੇ ਹੁਣ ਪਛਤਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਲੜਾਈ ਲੜੀ ਹੈ ਤੇ ਭਵਿੱਖ ਵਿਚ ਵੀ ਪਾਰਟੀ ਅਜਿਹੇ ਮੁੱਦਿਆਂ ’ਤੇ ਦ੍ਰਿੜਤਾ ਨਾਲ ਸੰਘਰਸ਼ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਲਈ ਉਪਰਾਲੇ ਕਰਦੀ ਰਹੇਗੀ। ਕਾਂਗਰਸ ਪਾਰਟੀ ਕੋਲ ਹੋਰਨਾਂ ਪਾਰਟੀਆਂ ਨਾਲੋਂ ਬਿਹਤਰ ਤਜ਼ਰਬਾ, ਸੋਚ ਤੇ ਯੋਗ ਲੀਡਰਸ਼ਿਪ ਹੈ। ਇਸ ਮੌਕੇ ਸਾ. ਸਰਪੰਚ ਪਲਵਿੰਦਰ ਸਿੰਘ ਮਸਾਣਾ, ਸਾ. ਉਪ ਜ਼ਿਲ੍ਹਾ ਪ੍ਰਧਾਨ ਸਤਪਾਲ ਭੋਜਰਾਜ, ਪ੍ਰਧਾਨ ਐੱਸ.ਸੀ. ਵਿੰਗ ਬਲਵਿੰਦਰ ਭੋਜਰਾਜ, ਬਾਪੂ ਗੁਰਦਿਆਲ ਸਿੰਘ ਭੋਜਰਾਜ, ਸੁਖਦੇਵ ਸਿੰਘ ਮਸਾਣਾ, ਨਿਸ਼ਾਨ ਸਿੰਘ ਮਸਾਣਾ, ਸਾਬੀ ਨੰਬਰਦਾਰ ਮਸਾਣਾ, ਮੁੱਖਵਿੰਦਰ ਸਿੰਘ ਮੁੱਖਾ ਪ੍ਰਧਾਨ, ਲਖਵਿੰਦਰ ਸਿੰਘ, ਰਘਬੀਰ ਸਿੰਘ, ਗੁਰਮੁੱਖ ਸਿੰਘ ਮਸਾਣਾ, ਦਵਿੰਦਰ ਸਿੰਘ ਮਸਾਣਾ, ਜਗੀਰ ਸਿੰਘ ਮਸਾਣਾ, ਸਾ. ਸਰਪੰਚ ਸਰਦੂਲ ਸਿੰਘ ਬਾਗੋਵਾਂਣੀ, ਪ੍ਰਧਾਨ ਅਮਰਬੀਰ ਸਿੰਘ ਬਾਗੋਵਾਂਣੀ, ਸਰਪੰਚ ਗੁਰਮੇਜ਼ ਸਿੰਘ ਸ਼ਾਹ ਕੁੰਜਰ, ਮਲਕੀਤ ਸਿੰਘ ਜੱਜੂ ਕੁੰਜਰ, ਹਰਜਿੰਦਰ ਸਿੰਘ ਮਾਹਲ, ਸਰਪੰਚ ਪਲਵਿੰਦਰ ਸਿੰਘ ਬਿੱਟੂ ਛੀਨਾ, ਸਾ. ਸਰਪੰਚ ਰਵਿੰਦਰ ਸਿੰਘ ਰਵੀ ਦੂਲਾਨੰਗਲ, ਨੰਬਰਦਾਰ ਦਵਿੰਦਰ ਸਿੰਘ ਸਹਾਰੀ, ਕੁਲਦੀਪ ਸਿੰਘ ਸਹਾਰੀ, ਤਜਿੰਦਰ ਸਿੰਘ ਸ਼ਾਹ ਕੁੰਜਰ ਆਦਿ ਮੌਜ਼ੂਦ ਸਨ।
ਪਿਛਲੀ ਖ਼ਬਰ ’ ਵਰਸਿਟੀ ਕਾਲਜ ਦੇ ਬੱਚਿਆਂ ਦਾ ਬੀ.ਐਸ.ਸੀ. ਫੈਸ਼ਨ ਡਿਜ਼ਾਇਨਿੰਗ ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਵਾਪਰ ਰਹੀਆਂ ਗੋਲੀ ਦੀਆਂ ਘਟਨਾਵਾਂ ਕਾਰਨ ਲੋਕਾਂ ’ਚ ਸੁਰੱਖਿਆ ਨੂੰ ਲੈ ਕੇ ਚਿੰਤਾ- ਅਮਨਦੀਪ ਜੈਂਤੀਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।