25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

‘ ਨਵੀਂ ਰੌਸ਼ਨੀ ਯੋਜਨਾ’ ਰਾਹੀਂ ਮਹਿਲਾ ਸਸ਼ਕਤੀਕਰਨ ਦਾ ਦਿੱਤਾ ਸੰਦੇਸ਼

ਪਠਾਨਕੋਟ, 24 ਸਤੰਬਰ (ਸੰਧੂ)-9 ਪੰਜਾਬ ਬਟਾਲੀਅਨ ਐਨ. ਸੀ.

ਅਜੀਤ ਡੈਸਕ 25-09-2026
ਪਠਾਨਕੋਟ, 24 ਸਤੰਬਰ (ਸੰਧੂ)-9 ਪੰਜਾਬ ਬਟਾਲੀਅਨ ਐਨ.ਸੀ.ਸੀ. ਅੰਮ੍ਰਿਤਸਰ ਦੇ ਅਧੀਨ ਆਰ.ਆਰ.ਐਮ.ਕੇ. ਆਰੀਆ ਮਹਿਲਾ ਕਾਲਜ ਪਠਾਨਕੋਟ ਦੀ ਐਨ.ਸੀ.ਸੀ. ਯੂਨਿਟ ਵਲੋਂ ਸੋਸ਼ਲ ਸਰਵਿਸ ਐਂਡ ਕਮਿਊਨਿਟੀ ਡਿਵੈਲਪਮੈਂਟ ਗਤੀਵਿਧੀ ਤਹਿਤ ‘ਨਵੀਂ ਰੌਸ਼ਨੀ ਯੋਜਨਾ ਸੈਲੀਬ੍ਰੇਟ ਸ਼ਕਤੀ’ ਵਿਸ਼ੇ ’ਤੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ । ਸੀ.ਟੀ.ਓ. ਡਾ: ਸ਼ਵੇਤਾ ਠਾਕੁਰ ਨੇ ਦੱਸਿਆ ਕਿ ਸਮਾਗਮ ਦਾ ਉਦੇਸ਼ ਵਿਦਿਆਰਥਣਾਂ ਤੇ ਐਨ.ਸੀ.ਸੀ. ਕੈਡਿਟਾਂ ਨੂੰ ਮਹਿਲਾ ਸਸ਼ਕਤੀਕਰਨ, ਸਿੱਖਿਆ, ਬਰਾਬਰ ਮੌਕਿਆਂ ਤੇ ਸਮਾਜਿਕ ਭਾਗੀਦਾਰੀ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਸੀ । ਇਸ ਮੌਕੇ ਨੁੱਕੜ ਨਾਟਕ, ਨਗਰ ਨਿਗਮ ਨਾਲ ਵਰਕਸ਼ਾਪ, ‘ਨਵੀਂ ਰੌਸ਼ਨੀ ਯੋਜਨਾ ’ ਸਬੰਧੀ ਪੇਸ਼ਕਾਰੀ ਤੇ ਪੋਸਟਰ ਬਣਾਉਣ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ । ਨੁੱਕੜ ਨਾਟਕ ਰਾਹੀਂ ਵਿਦਿਆਰਥਣਾਂ ਨੇ ਸਮਾਜ ’ਚ ਮਹਿਲਾਵਾਂ ਦੀ ਬਰਾਬਰ ਭੂਮਿਕਾ ਤੇ ਉਨ੍ਹਾਂ ਦੇ ਅਧਿਕਾਰਾਂ ਸਬੰਧੀ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ । ਨਗਰ ਨਿਗਮ ਦੀ ਰਜਨੀ ਨੇ ‘ਨਵੀਂ ਰੌਸ਼ਨੀ ਯੋਜਨਾ’ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮਹਿਲਾਵਾਂ ਨੂੰ ਸਿੱਖਿਆ, ਹੁਨਰ ਤੇ ਮੌਕਿਆਂ ਨਾਲ ਜੋੜਨ ਦੀ ਮਹੱਤਤਾ ’ਤੇ ਚਾਨਣਾ ਪਾਇਆ । ਪੋਸਟਰ ਮੇਕਿੰਗ ਗਤੀਵਿਧੀ ਰਾਹੀਂ ਵਿਦਿਆਰਥਣਾਂ ਨੇ ਵੀ ਮਹਿਲਾ ਸਸ਼ਕਤੀਕਰਨ ਸਬੰਧੀ ਆਪਣੇ ਵਿਚਾਰ ਰਚਨਾਤਮਿਕ ਢੰਗ ਨਾਲ ਪੇਸ਼ ਕੀਤੇ । ਸਮਾਗਮ ’ਚ ਐਨ.ਸੀ.ਸੀ. ਕੈਡਿਟਾਂ ਤੇ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ । ਇਸ ਮੌਕੇ ‘ਉਸ ਨੂੰ ਸਸ਼ਕਤ ਬਣਾਓ, ਭਾਰਤ ਨੂੰ ਸਸ਼ਕਤ ਬਣਾਓ’ ਦਾ ਸੰਦੇਸ਼ ਦਿੰਦਿਆਂ ਸਮਾਜਿਕ ਜਾਗਰੂਕਤਾ, ਭਾਈਚਾਰਕ ਵਿਕਾਸ ਤੇ ਜ਼ਿੰਮੇਵਾਰ ਨਾਗਰਿਕਤਾ ਪ੍ਰਤੀ ਵਚਨਬੱਧਤਾ ਪ੍ਰਗਟਾਈ ਗਈ ।
ਪਿਛਲੀ ਖ਼ਬਰ ਲੋੜਵੰਦ ਦੀ ਅੱਖ ਦਾ ਆਪ੍ਰੇਸ਼ਨ ਕਰਵਾ ਕੇ ਲਾਇਨਜ਼ ਕਲੱਬ ਪਠਾਨਕੋਟ ਮੇਨ ਨੇ ਨਿਭਾਈ ਸਮਾਜ ਸੇਵਾ ਅਗਲੀ ਖ਼ਬਰ ਮਿਸ਼ਨ 2027 ਨੂੰ ਲੈ ਕੇ ਕਾਂਗਰਸ ਪਾਰਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।