25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਿਹਤ ਵਿਭਾਗ ਦੀ ਟੀਮ ਨੇ ਕੋਟਪਾ ਐਕਟ ਤਹਿਤ 25 ਦੁਕਾਨਦਾਰਾਂ ਦੇ ਕੱਟੇ ਚਲਾਨ

ਸ਼ਾਹਪੁਰ ਕੰਢੀ, 24 ਸਤੰਬਰ (ਰਣਜੀਤ ਸਿੰਘ)-ਸਿਹਤ ਵਿਭਾਗ ਦੀ ਟੀਮ ਵਲੋਂ ਐਸ. ਐਮ.

ਅਜੀਤ ਡੈਸਕ 25-09-2026
ਸ਼ਾਹਪੁਰ ਕੰਢੀ, 24 ਸਤੰਬਰ (ਰਣਜੀਤ ਸਿੰਘ)-ਸਿਹਤ ਵਿਭਾਗ ਦੀ ਟੀਮ ਵਲੋਂ ਐਸ.ਐਮ.ਓ. ਜਸਵਿੰਦਰ ਪਾਲ ਸਿੰਘ ਦੀਆਂ ਹਦਾਇਤਾਂ ਅਨੁਸਾਰ ਨੋਡਲ ਅਧਿਕਾਰੀ ਅਕਾਸ਼ ਲੂੰਨਾ ਦੀ ਟੀਮ ਨੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਲਗਭਗ 25 ਦੁਕਾਨਦਾਰਾਂ ਦੇ ਕੋਟਪਾ ਐਕਟ ਤਹਿਤ ਚਲਾਨ ਕੱਟ ਕੇ ਨਕਦ ਜੁਰਮਾਨਾ ਵਸੂਲਿਆ । ਲੈਬਾਰਟੀ ਅਫ਼ਸਰ ਦਰਸ਼ਨ ਸਿੰਘ ਕਾਹਲੋਂ ਨੇ ਦੱਸਿਆ ਕਿ ਤੰਬਾਕੂ ਵੇਚਣ ਵਾਲੇ ਦੁਕਾਨਦਾਰ ਕੋਲ ਵਿਭਾਗ ਵਲੋਂ ਜਾਰੀ ਕੀਤਾ ਲਾਇਸੈਂਸ ਹੋਣਾ ਲਾਜ਼ਮੀ ਹੈ । ਕੋਈ ਵੀ ਦੁਕਾਨਦਾਰ 18 ਸਾਲ ਦੀ ਉਮਰ ਤੋਂ ਘੱਟ ਵਿਅਕਤੀ ਨੂੰ ਤੰਬਾਕੂ ਯੁਕਤ ਸਮਾਨ ਨਹੀਂ ਵੇਚ ਸਕਦਾ । ਹਰੇਕ ਦੁਕਾਨਦਾਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਦੁਕਾਨ ਦੇ ਬਾਹਰ ਬੋਰਡ ਲਗਾਵੇ ਕਿ ਤੰਬਾਕੂ ਪੀਣਾ ਸਿਹਤ ਲਈ ਹਾਨੀਕਾਰਕ ਹੈ । ਜਿਹੜੇ ਦੁਕਾਨਦਾਰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਨਾ ਨਾ ਕਰਨ ਦੇ ਦੋਸ਼ੀ ਪਾਏ ਗਏ, ਉਨ੍ਹਾਂ ਦੇ ਚਲਾਨ ਕੱਟ ਗਏ ਹਨ । ਇਸ ਮੌਕੇ ਦਰਸ਼ਨ ਸਿੰਘ ਕਾਹਲੋਂ ਤੋਂ ਇਲਾਵਾ ਕਸਤੂਰੀ ਲਾਲ, ਮਹਿੰਦਰ ਸਿੰਘ ਅਤੇ ਹੋਰ ਟੀਮ ਮੈਂਬਰ ਹਾਜ਼ਰ ਸਨ ।
ਪਿਛਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਅਗਲੀ ਖ਼ਬਰ ਲੋੜਵੰਦ ਦੀ ਅੱਖ ਦਾ ਆਪ੍ਰੇਸ਼ਨ ਕਰਵਾ ਕੇ ਲਾਇਨਜ਼ ਕਲੱਬ ਪਠਾਨਕੋਟ ਮੇਨ ਨੇ ਨਿਭਾਈ ਸਮਾਜ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।