25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਈ-ਕਾਮਰਸ ਦੇ ਨਵੇਂ ਨਿਯਮਾਂ ਨਾਲ ਪਾਰਦਰਸ਼ਿਤਾ ਤੇ ਨਿਰਪੱਖ ਮੁਕਾਬਲੇ ਨੂੰ ਮਿਲੇਗਾ ਹੁਲਾਰਾ-ਵਪਾਰ ਮੰਡਲ

ਪਠਾਨਕੋਟ, 24 ਸਤੰਬਰ (ਸੰਧੂ)-ਕੇਂਦਰ ਸਰਕਾਰ ਵਲੋਂ ਈ-ਕਾਮਰਸ ਖੇਤਰ ’ਚ ਉਪਭੋਗਤਾਵਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਪ੍ਰਸਤਾਵਿਤ ਉਪਭੋਗਤਾ ਸੁਰੱਖਿਆ (ਈ-ਕਾਮਰਸ) ਸੋਧ ਨਿਯਮ 2026 ਦਾ ਪਠਾਨਕੋਟ ਦੇ ਵਪਾਰੀਆਂ ਨੇ ਸਵਾਗਤ ਕੀਤਾ ਹੈ । ਵਪਾਰੀਆਂ ਨੇ ਕਿਹਾ ਕਿ ਡਿਜ਼ੀਟਲ ਕਾਰੋਬਾਰ ਦੇ ਤੇਜ਼ੀ ਨਾਲ ਵਧਣ ਦੇ ਦੌਰ ’ਚ ਆਨਲਾਈਨ ਵਪਾਰ ’ਚ ਪਾਰਦਰਸ਼ਤਾ, ਜਵਾਬਦੇਹੀ ਤੇ ਉਪਭੋਗਤਾ ਹਿੱਤਾਂ ਦੀ ਸੁਰੱਖਿਆ ਬੇਹੱਦ ਜ਼ਰੂਰੀ ਹੈ ।

ਅਜੀਤ ਡੈਸਕ 25-09-2026
ਪਠਾਨਕੋਟ, 24 ਸਤੰਬਰ (ਸੰਧੂ)-ਕੇਂਦਰ ਸਰਕਾਰ ਵਲੋਂ ਈ-ਕਾਮਰਸ ਖੇਤਰ ’ਚ ਉਪਭੋਗਤਾਵਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਪ੍ਰਸਤਾਵਿਤ ਉਪਭੋਗਤਾ ਸੁਰੱਖਿਆ (ਈ-ਕਾਮਰਸ) ਸੋਧ ਨਿਯਮ 2026 ਦਾ ਪਠਾਨਕੋਟ ਦੇ ਵਪਾਰੀਆਂ ਨੇ ਸਵਾਗਤ ਕੀਤਾ ਹੈ । ਵਪਾਰੀਆਂ ਨੇ ਕਿਹਾ ਕਿ ਡਿਜ਼ੀਟਲ ਕਾਰੋਬਾਰ ਦੇ ਤੇਜ਼ੀ ਨਾਲ ਵਧਣ ਦੇ ਦੌਰ ’ਚ ਆਨਲਾਈਨ ਵਪਾਰ ’ਚ ਪਾਰਦਰਸ਼ਤਾ, ਜਵਾਬਦੇਹੀ ਤੇ ਉਪਭੋਗਤਾ ਹਿੱਤਾਂ ਦੀ ਸੁਰੱਖਿਆ ਬੇਹੱਦ ਜ਼ਰੂਰੀ ਹੈ । ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਦੀਪੇਂਦਰ ਅਰੋੜਾ, ਸੂਬਾ ਜਨਰਲ ਸਕੱਤਰ ਐਲ.ਆਰ. ਸੋਢੀ, ਸੂਬਾ ਸਕੱਤਰ ਸੁਨੀਲ ਮਹਾਜਨ, ਜ਼ਿਲ੍ਹਾ ਚੇਅਰਮੈਨ ਚਾਚਾ ਵੇਦ ਪ੍ਰਕਾਸ਼, ਜ਼ਿਲ੍ਹਾ ਇੰਚਾਰਜ ਭਰਤ ਮਹਾਜਨ, ਚੇਅਰਮੈਨ ਰਾਜੇਸ਼ ਪੁਰੀ, ਰਾਜੇਸ਼ ਸ਼ਰਮਾ, ਨਰੇਸ਼ ਅਰੋੜਾ, ਕੁਲਦੀਪ ਸਿੰਘ ਤੇ ਦਵਿੰਦਰ ਸਿੰਘ ਮਿੰਟੂ ਨੇ ਸਾਂਝੇ ਤੌਰ ’ਤੇ ਕਿਹਾ ਕਿ ਈ-ਕਾਮਰਸ ਕੰਪਨੀਆਂ ਵਲੋਂ ਉਤਪਾਦਾਂ ਦੀ ਕੀਮਤ, ਛੋਟ, ਰੈਂਕਿੰਗ ਤੇ ਪ੍ਰਚਾਰ ਸਬੰਧੀ ਜਾਣਕਾਰੀ ਗ੍ਰਾਹਕਾਂ ਸਾਹਮਣੇ ਸਪੱਸ਼ਟ ਰੂਪ ’ਚ ਰੱਖੀ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਨਿਯਮਾਂ ’ਚ ਸਰਚ ਰੈਂਕਿੰਗ ਵਿਚ ਪਾਰਦਰਸ਼ਤਾ, ਪ੍ਰਾਯੋਜਿਤ ਸੂਚੀਆਂ ਦਾ ਸਪੱਸ਼ਟ ਖੁਲਾਸਾ, ਛੋਟ ਦੀ ਅਸਲ ਜਾਣਕਾਰੀ, ਸ਼ਿਕਾਇਤਾਂ ਦੇ ਨਿਪਟਾਰੇ ਤੇ ‘ਡਾਰਕ ਪੈਟਰਨ’ ਵਰਗੀਆਂ ਪ੍ਰਥਾਵਾਂ ’ਤੇ ਰੋਕ ਵਰਗੇ ਪ੍ਰਬੰਧਾਂ ’ਤੇ ਜ਼ੋਰ ਦਿੱਤਾ ਗਿਆ ਹੈ । ਇਸ ਨਾਲ ਗ੍ਰਾਹਕਾਂ ਨੂੰ ਖਰੀਦਦਾਰੀ ਤੋਂ ਪਹਿਲਾਂ ਸਹੀ ਜਾਣਕਾਰੀ ਮਿਲ ਸਕੇਗੀ । ਵਪਾਰ ਮੰਡਲ ਦੇ ਆਗੂਆਂ ਨੇ ਕਿਹਾ ਕਿ ਆਨਲਾਈਨ ਅਤੇ ਆਫਲਾਈਨ ਕਾਰੋਬਾਰ ਵਿਚਕਾਰ ਸਿਹਤਮੰਦ ਅਤੇ ਨਿਰਪੱਖ ਮੁਕਾਬਲਾ ਬਣਿਆ ਰਹਿਣਾ ਵੀ ਜ਼ਰੂਰੀ ਹੈ । ਛੋਟੇ ਦੁਕਾਨਦਾਰਾਂ, ਖੁਦਰਾ ਵਪਾਰੀਆਂ ਤੇ ਐਮ.ਐਸ.ਐਮ.ਈ. ਨੂੰ ਵੀ ਡਿਜ਼ੀਟਲ ਬਾਜ਼ਾਰ ਵਿਚ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਵੇਂ ਨਿਯਮ ਲਾਗੂ ਕਰਨ ਤੋਂ ਪਹਿਲਾਂ ਵਪਾਰੀਆਂ ਨੂੰ ਲੋੜੀਂਦੀ ਜਾਣਕਾਰੀ ਤੇ ਮਾਰਗ ਦਰਸ਼ਨ ਮੁਹੱਈਆ ਕਰਵਾਇਆ ਜਾਵੇ । ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਸਤਾਵਿਤ ਨਿਯਮਾਂ ਦੇ ਲਾਗੂ ਹੋਣ ਨਾਲ ਡਿਜ਼ੀਟਲ ਵਪਾਰ ’ਚ ਪਾਰਦਰਸ਼ਤਾ ਤੇ ਜਵਾਬਦੇਹੀ ਵਧੇਗੀ, ਉਪਭੋਗਤਾਵਾਂ ਦਾ ਭਰੋਸਾ ਮਜ਼ਬੂਤ ਹੋਵੇਗਾ ਅਤੇ ਛੋਟੇ ਵਪਾਰੀਆਂ ਦੇ ਹਿੱਤਾਂ ਦਾ ਵੀ ਧਿਆਨ ਰੱਖਿਆ ਜਾਵੇਗਾ ।
ਪਿਛਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਅਗਲੀ ਖ਼ਬਰ ਸਾਬਕਾ ਵਿਧਾਇਕ ਸਵਰਗੀ ਚਮਨ ਲਾਲ ਮਹਾਜਨ ਦੀ 36ਵੀਂ ਬਰਸੀ ’ਤੇ ਖੂਨਦਾਨ ਤੇ ਮੁਫਤ ਡਾਕਟਰੀ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।