30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਐਸ.ਐਲ. ਬਾਵਾ ਕਾਲਜ ’ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਬਟਾਲਾ, 29 ਸਤੰਬਰ (ਸਤਿੰਦਰ ਸਿੰਘ)-ਐੱਸ. ਐੱਲ.

ਅਜੀਤ ਡੈਸਕ 30-09-2026
ਬਟਾਲਾ, 29 ਸਤੰਬਰ (ਸਤਿੰਦਰ ਸਿੰਘ)-ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ, ਬਟਾਲਾ ਵਿਖੇ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਦੀ ਅਗਵਾਈ ਤੇ ਆਰਿਆ ਸਮਾਜ ਵਿਭਾਗ ਦੇ ਮੁਖੀ ਡਾ. ਸਰੋਜ ਬਾਲਾ ਤੇ ਡਾ. ਨਵੀਨ ਚੰਦ ਦੀ ਦੇਖ-ਰੇਖ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ’ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਸਤ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਸ਼ਹੀਦ ਸ: ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੱਚੇ ਦੇਸ਼ ਭਗਤ ਸਰਦਾਰ ਭਗਤ ਸਿੰਘ ਨੇ ਸਮਾਜ ’ਚ ਲੋਕਾਂ ਦਰਮਿਆਨ ਮੌਜ਼ੂਦ ਆਰਥਿਕ ਤੇ ਸਮਾਜਿਕ ਅਸਮਾਨਤਾ ਤੇ ਗੁਲਾਮੀ ਵਿਰੁੱਧ ਪੁਰਜ਼ੋਰ ਆਵਾਜ਼ ਬੁਲੰਦ ਕੀਤੀ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਡਾ. ਵਰਿੰਦਰ ਭਾਟੀਆ ਨੇ ਕਿਹਾ ਕਿ ਅੱਜ ਵੀ ਸਾਮਰਾਜਵਾਦੀ ਸੋਚ ਨੇ ਸਮਾਜ ’ਚ ਅਮੀਰੀ ਅਤੇ ਗਰੀਬੀ ਦੀ ਖਾਈ ਪੈਦਾ ਕਰ ਰੱਖੀ ਹੈ, ਜੋ ਆਉਣ ਵਾਲੇ ਸਮੇਂ ਵਿਚ ਸਾਡੀ ਨੌਜਵਾਨ ਪੀੜ੍ਹੀ ਲਈ ਇਕ ਵੱਡੀ ਚੁਣੌਤੀ ਹੈ। ਇਸ ਮੌਕੇ ਡਾ. ਦਿਨੇਸ਼ ਕੁਮਾਰ, ਪ੍ਰੋ. ਰਾਜੀਵ ਮੇਹਤਾ, ਡਾ. ਰੂਪਕਿਰਣਪ੍ਰੀਤ ਕੌਰ, ਡਾ. ਵਨੀਤ ਕੁਮਾਰ, ਸੰਜੀਵ ਨੰਦਾ, ਰਾਜ ਕੁਮਾਰ ਅਤੇ ਵਿਦਿਆਰਥੀ ਹਾਜ਼ਰ ਰਹੇ।
ਪਿਛਲੀ ਖ਼ਬਰ ਮਹੰਤਾਂ ਤੋਂ ਗੁਰੂ ਘਰਾਂ ਨੂੰ ਛਡਾਉਣ ਲਈ ਮੁੜ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਲੋੜ : ਜਥੇ. ਸ਼ਾਮਪੁਰਾ ਅਗਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪਹਿਲੀ ਨੂੰ ਕੀਤੀ ਜਾਵੇਗੀ ਵਿਸ਼ਾਲ ਕਾਨਫ਼ਰੰਸ - ਕਾ. ਬਲਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।