30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਖੱਬੀਆਂ ਪਾਰਟੀਆਂ ਵਲੋਂ 1 ਅਕਤੂਬਰ ਨੂੰ ਫੂਕੇ ਜਾਣਗੇ ਮੁੱਖ ਚੋਣ ਕਮਿਸ਼ਨਰ ਦੇ ਪੁਤਲੇ-ਆਗੂ

ਪਠਾਨਕੋਟ, 29 ਸਤੰਬਰ (ਵਿਨੋਦ/ਸੰਧੂ)-ਪਠਾਨਕੋਟ ਵਿਖੇ ਕਾ: ਸੁਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਸੀ. ਪੀ.

ਅਜੀਤ ਡੈਸਕ 30-09-2026
ਪਠਾਨਕੋਟ, 29 ਸਤੰਬਰ (ਵਿਨੋਦ/ਸੰਧੂ)-ਪਠਾਨਕੋਟ ਵਿਖੇ ਕਾ: ਸੁਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਸੀ.ਪੀ.ਆਈ. ਅਤੇ ਸੀ.ਪੀ.ਆਈ.ਐਮ. ਦੀ ਸਾਂਝੀ ਮੀਟਿੰਗ ਹੋਈ । ਜਿਸ ਵਿਚ ਸੀ.ਪੀ.ਆਈ.ਐਮ. ਵਲੋਂ ਜ਼ਿਲ੍ਹਾ ਸਕੱਤਰ ਸੁਰਿੰਦਰ ਸਹਿਗਲ, ਕੇਵਲ ਕਾਲੀਆ, ਕਾ: ਬਿਕਰਮ ਜੀਤ ਅਤੇ ਹੋਰ ਆਗੂ ਸ਼ਾਮਿਲ ਹੋਏ । ਸੀ.ਪੀ.ਆਈ. ਵਲੋਂ ਸੁਰੇਸ਼ ਕੁਮਾਰ, ਕਾ: ਪ੍ਰਕਾਸ਼ ਸਿੰਘ, ਇਕਬਾਲ ਸਿੰਘ ਤੇ ਹੋਰ ਸਾਥੀ ਸ਼ਾਮਿਲ ਹੋਏ । ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਾ: ਸੁਰਿੰਦਰ ਸਹਿਗਲ ਨੇ ਦੱਸਿਆ ਕਿ ਕੌਮੀ ਪੱਧਰ ’ਤੇ ਮੁੱਖ ਚੋਣ ਕਮਿਸ਼ਨਰ ਗਿਆਣੇਸ਼ ਕੁਮਾਰ ਦੇ ਪੁਤਲੇ ਫੂਕ ਜਾ ਰਹੇ ਹਨ । ਇਸੇ ਲੜੀ ਵਿਚ ਫੈਸਲਾ ਕੀਤਾ ਗਿਆ ਕਿ ਪਠਾਨਕੋਟ ਵਿਖੇ 1 ਅਕਤੂਬਰ 2026 ਨੂੰ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਜਾਵੇਗਾ । ਇਸ ਲਈ ਸੀ.ਪੀ.ਆਈ.ਐਮ. ਦੇ ਦਫਤਰ ਗਾਂਧੀ ਚੌਕ ਪਠਾਨਕੋਟ ਵਿਖੇ 11 ਵਜੇ ਇਕੱਠੇ ਹੋ ਕੇ ਸਾਰੇ ਸਾਥੀਆਂ ਵਲੋਂ ਵਾਲਮੀਕਿ ਚੌਕ ’ਚ ਪੁਤਲਾ ਫੂਕਿਆ ਜਾਵੇਗਾ । ਉਨ੍ਹਾਂ ਦੱਸਿਆ ਕਿ 2 ਚੋਣ ਕਮਿਸ਼ਨਰਾਂ ਵਲੋਂ ਐਸ.ਆਈ.ਆਰ. ਦੀ ਸਮੁੱਚੀ ਕਾਰਵਾਈ ’ਤੇ ਇਤਰਾਜ਼ ਜਤਾਏ ਹਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 14 ਵਾਰ ਵੋਟਰ ਰਜਿਸਟ੍ਰੇਸ਼ਨ, ਨਾਵਾਂ ਨੂੰ ਹਟਾਉਣ, ਬਹਾਲ ਕਰਨ ਤੇ ਐਸ.ਆਈ.ਆਰ. ਦੇ ਸੰਚਾਲਨ ਨਾਲ ਸਬੰਧਿਤ ਫੈਸਲਿਆਂ ’ਤੇ ਇਤਰਾਜ਼ ਦਰਜ ਕਰਵਾਏ ਸਨ । ਉਨ੍ਹਾਂ ਆਪਣੀ ਸਹਿਮਤੀ ਤੋਂ ਬਿਨਾਂ ਲਏ ਜਾ ਰਹੇ ਫੈਸਲਿਆਂ ਬਾਰੇ ਵੀ ਗੰਭੀਰ ਇਤਰਾਜ਼ ਜਤਾਏ ਹਨ । ਇਨ੍ਹਾਂ ਖੁਲਾਸਿਆਂ ਨੇ ਰਾਜਨੀਤਿਕ ਪਾਰਟੀਆਂ ਵਲੋਂ ਉਠਾਏ ਗਏ ਸਵਾਲਾਂ ਦੇ ਠੀਕ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ । ਚੋਣ ਕਮਿਸ਼ਨਰ ਵਲੋਂ ਬਾਅਦ ਵਿਚ ਦਿੱਤੇ ਸਪੱਸ਼ਟੀਕਰਨ ਵੀ ਉਠਾਏ ਇਤਰਾਜ਼ਾਂ ਦੇ ਹੱਲ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ । ਚੋਣ ਕਮਿਸ਼ਨ ਦਾ ਕੰਮ ਕਈ ਸਵਾਲ ਖੜ੍ਹੇ ਕਰਦਾ ਹੈ । ਇਸ ਨਾਲ 13 ਕਰੋੜ ਵੋਟਰਾਂ ਦੇ ਨਾਂਅ ਕੱਟੇ ਗਏ ਹਨ । ਇਹ ਲੋਕ ਪ੍ਰਤੀਨਿਧਤਾ ਐਕਟ ਤਹਿਤ ਆਪਣੀਆਂ ਕਨੂੰਨੀ ਡਿਊਟੀਆਂ ਦੀ ਉਲੰਘਣਾ ਕੀਤੀ ਹੈ । ਇਸ ਲਈ ਮੁੱਖ ਚੋਣ ਕਮਿਸ਼ਨਰ ’ਤੇ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਜੀਵਨ ਨੌਜਵਾਨ ਵਰਗ ਲਈ ਪ੍ਰੇਰਨਾ ਸਰੋਤ-ਧੀਰਜ ਸੱਚਰ ਅਗਲੀ ਖ਼ਬਰ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਮਾਰੀ ਟੱਕਰ, ਚਾਲਕ ਮੌਕੇ ਤੋਂ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।