01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਗੁੱਡਵਿਲ ਸਕੂਲ ਦੇ ਖਿਡਾਰੀਆਂ ਨੇ 77ਵੀਂ ਜ਼ੋਨਲ ਐਥਲੈਟਿਕਸ ਖੇਡਾਂ ’ਚ ਮੱਲਾਂ ਮਾਰੀਆਂ

ਬਟਾਲਾ, 30 ਸਤੰਬਰ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਸੀ. ਬੀ.

ਅਜੀਤ ਡੈਸਕ 01-10-2026
ਬਟਾਲਾ, 30 ਸਤੰਬਰ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਸੀ.ਬੀ.ਐੱਸ.ਈ. ਦੀ ਐਥਲੈਟਿਕਸ ਦੀ ਟੀਮ ਦੇ ਅੰਡਰ-14 ਤੇ ਅੰਡਰ-17 ਖਿਡਾਰੀਆਂ ਵਲੋਂ ਵੱਧ ਚੜ੍ਹ ਕੇ ਮੁਕਾਬਲਿਆਂ ’ਚ ਹਿੱਸਾ ਲਿਆ। ਇਨ੍ਹਾਂ ਜ਼ੋਨਲ ਪੱਧਰ ਦੀਆਂ ਖੇਡਾਂ ’ਚ ਖਿਡਾਰੀਆਂ ਨੇ 10 ਸੋਨ ਤਮਗੇ, 6 ਚਾਂਦੀ ਤੇ 4 ਕਾਂਸੀ ਦੇ ਕੁੱਲ 20 ਤਮਗੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ੋਨਲ ਪੱਧਰ ਦੇ ਮੁਕਾਬਲਿਆਂ ਵਿਚ ਮਨਕੀਰਤ ਕੌਰ ਲੰਬੀ ਛਾਲ, ਹਰਸਿਮਰਤ ਸਿੰਘ ਲੰਬੀ ਛਾਲ, ਤਲਬੀਰ ਸਿੰਘ ਹਾਈ ਜੰਪ, ਹਰਨਮਨਜੋਤ ਸਿੰਘ 100 ਮੀਟਰ, 200 ਮੀਟਰ, ਏਕਮਪ੍ਰੀਤ ਕੌਰ ਰਿਲੇਅ ਦੌੜ, ਨਵਨੀਤ ਕੌਰ ਰਿਲੇਅ ਦੌੜ, ਮਨਕੀਰਤ ਕੌਰ ਰਿਲੇਅ ਦੌੜ, ਹਰਸਿਮਰਨਜੀਤ ਕੌਰ ਰਿਲੇਅ ਦੌੜ, ਏਕਮਪ੍ਰੀਤ ਕੌਰ ਰਿਲੇਅ ਦੌੜ ’ਚ ਸੋਨ ਤਮਗੇ ਪ੍ਰਾਪਤ ਕੀਤੇ। ਜੇਤੂ ਖਿਡਾਰੀਆਂ ਦੇ ਸਕੂਲ ਪਹੁੰਚਣ ’ਤੇ ਸਕੂਲ ਦੇ ਪ੍ਰਿੰਸੀਪਲ ਕਮਲ ਕਿਸ਼ੋਰ ਤੇ ਡਾਇ. ਪ੍ਰਿੰਸੀਪਲ ਜਸਬਿੰਦਰ ਕੌਰ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਚੇਅਰਮੈਨ ਗੁਰਦਿਆਲ ਸਿੰਘ ਵਲੋਂ ਸਾਰੇ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਖੇਡ ਅਕੈਡਮੀ ਦੇ ਕੋਚ ਜਗਦੀਪ ਸਿੰਘ (ਡੀ.ਪੀ.ਈ.) ਦੇ ਯਤਨਾਂ ਦੀ ਸ਼ਾਲਾਘਾ ਕੀਤੀ। ਇਸ ਮੌਕੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ ।
ਪਿਛਲੀ ਖ਼ਬਰ ਐਕਸੈਲਸੀਅਰ ਸਕੂਲ ਬਿਜਲੀਵਾਲ ’ਚ ਗੁੱਤ ਪਰਾਂਦਾ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਵਿਖੇ ਨੈਤਿਕ ਸਿੱਖਿਆ ਤੇ ਕਦਰਾਂ-ਕੀਮਤਾਂ ’ਤੇ ਵਿਸ਼ੇਸ਼ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।