04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਥਾਂ-ਥਾਂ ’ਤੇ ਪਏ ਡੂੰਘੇ ਟੋਇਆਂ ਕਰਕੇ ਨਿੱਤ ਵਾਪਰ ਰਹੇ ਨੇ ਖੌਫਨਾਕ ਹਾਦਸੇ

ਧਿਆਨਪੁਰ, 2 ਅਕਤੂਬਰ (ਕੁਲਦੀਪ ਸਿੰਘ ਸੋਨੂੰ)- ਗੁਰਦੁਆਰਾ ਟਾਹਲੀ ਸਾਹਿਬ ਨੂੰ ਜਾਂਦੀ ਸੜਕ ’ਤੇ ਥਾਂ-ਥਾਂ ’ਤੇ ਡੂੰਘੇ ਟੋਏ ਪਏ ਹੋਣ ਕਰ ਕੇ ਜਿੱਥੇ ਇਹ ਸੜਕ ਵਿਦਿਆਰਥੀਆਂ, ਆਮ ਰਾਹਗੀਰਾਂ ਤੇ ਸੰਗਤਾਂ ਲਈ ਵੱਡੀ ਮੁਸੀਬਤ ਬਣ ਚੁੱਕੀ ਹੈ। ਬਰਸਾਤਾਂ ਦੇ ਦਿਨਾਂ ’ਚ ਇਸ ਸੜਕ ਵਿਚੋਂ ਲੰਘਣਾ ਕਿਸੇ ਤਲਾਬ ’ਚੋਂ ਲੰਘਣ ਦੇ ਬਰਾਬਰ ਹੁੰਦਾ ਹੈ।

ਅੱਡਾ ਦਾਲਮ ਤੋਂ ਗੁਰਦੁਆਰਾ ਟਾਹਲੀ ਸਾਹਿਬ ਜੀ ਨੂੰ ਜਾਂਦੀ ਪਿੰਡ ਨੰਗਲ ਲਾਗੇ ਥਾਂ-ਥਾਂ ਤੋਂ ਟੁੱਟੀ ਸੜਕ। ਤਸਵੀਰ : ਕੁਲਦੀਪ ਸਿੰਘ ਸੋਨੂੰ 03-10-2026
ਧਿਆਨਪੁਰ, 2 ਅਕਤੂਬਰ (ਕੁਲਦੀਪ ਸਿੰਘ ਸੋਨੂੰ)- ਗੁਰਦੁਆਰਾ ਟਾਹਲੀ ਸਾਹਿਬ ਨੂੰ ਜਾਂਦੀ ਸੜਕ ’ਤੇ ਥਾਂ-ਥਾਂ ’ਤੇ ਡੂੰਘੇ ਟੋਏ ਪਏ ਹੋਣ ਕਰ ਕੇ ਜਿੱਥੇ ਇਹ ਸੜਕ ਵਿਦਿਆਰਥੀਆਂ, ਆਮ ਰਾਹਗੀਰਾਂ ਤੇ ਸੰਗਤਾਂ ਲਈ ਵੱਡੀ ਮੁਸੀਬਤ ਬਣ ਚੁੱਕੀ ਹੈ। ਬਰਸਾਤਾਂ ਦੇ ਦਿਨਾਂ ’ਚ ਇਸ ਸੜਕ ਵਿਚੋਂ ਲੰਘਣਾ ਕਿਸੇ ਤਲਾਬ ’ਚੋਂ ਲੰਘਣ ਦੇ ਬਰਾਬਰ ਹੁੰਦਾ ਹੈ। ਇਸ ਸੜਕ ਦੇ ਟੋਏ ਏਨੇ ਡੂੰਘੇ ਹੋ ਚੁੱਕੇ ਹਨ ਕਿ ਬਹੁਤ ਸਾਰੇ ਰਾਹਗੀਰਾਂ ਨਾਲ ਕਈ ਵਾਰ ਭਿਆਨਕ ਹਾਦਸੇ ਵਾਪਰ ਚੁੱਕੇ ਹਨ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਣ ਕਰਕੇ ਇਸ ਸੜਕ ਦੀ ਸਾਰ ਨਹੀਂ ਲੈ ਰਿਹਾ। ਇਹ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਜੋਗਾ ਸਿੰਘ ਦਾਲਮ ਤੇ ਬਲਾਕ ਸੰਮਤੀ ਦੇ ਉਪ ਚੇਅਰਮੈਨ ਮਹਿੰਦਰ ਸਿੰਘ ਦਾਲਮ ਨੇ ਦੱਸਿਆ ਕਿ 2019-20 ਵਿਚ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਸੜਕ ਨੂੰ ਬਣਵਾਇਆ ਸੀ। ਉਸ ਤੋਂ ਬਾਅਦ 7 ਸਾਲ ਬੀਤਣ ਦੇ ਬਾਵਜੂਦ ਵੀ ਇਸ ਸੜਕ ਦੇ ਉੱਪਰ ਕਿਸੇ ਵੀ ਸਰਕਾਰ ਨੇ ਇਕ ਪੀਪਾ ਵੀ ਲੁੱਕ ਦਾ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਵਲੋਂ ਬਹੁਤ ਵਾਰੀ ਇਸ ਸੜਕ ਨੂੰ ਬਣਾਉਣ ਦੀ ਅਪੀਲ ਆਪ ਸਰਕਾਰ ਨੂੰ ਕੀਤੀ ਗਈ ਸੀ, ਪਰ ਹਰ ਵਾਰ ਝੂਠੇ ਲਾਰਿਆਂ ਤੋਂ ਸਿਵਾਏ ਕੁਝ ਵੀ ਪੱਲੇ ਨਹੀਂ ਪਿਆ। ਬਾਬਾ ਦਮੋਦਰ ਸਿੰਘ ਗੁਰਦੁਆਰਾ ਟਾਹਲੀ ਸਾਹਿਬ ਵਾਲਿਆਂ ਨੇ ਕਿਹਾ ਕਿ ਥੋੜਾ ਸਮਾਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮੇਂ ਅਤੇ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਸਮੇਂ ਇਸ ਸੜਕ ਉੱਪਰੋਂ ਲੰਘਣ ਵਾਲੀਆਂ ਸੰਗਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਬਹੁਤ ਵਾਰੀ ਇਹ ਸੁਨਣ ਵਿਚ ਆਇਆ ਸੀ ਕਿ ਇਹ ਸੜਕ ਮਨਜੂਰ ਹੋ ਗਈ ਹੈ, ਪਰ ਹੱਲ ਕੁਝ ਨਹੀਂ ਹੋਇਆ। ਇਲਾਕੇ ਦੇ ਬਹੁਤ ਸਾਰੇ ਮੁਹਤਬਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਹਾ ਕਿ ਉਹ ਬਿਨਾਂ ਭੇਦਭਾਵ ਤੋਂ ਬਾਬਾ ਸ੍ਰੀ ਚੰਦ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਜੀ ਨੂੰ ਜਾਂਦੀ ਸੜਕ ਨੂੰ ਪਹਿਲ ਦੇ ਅਧਾਰ ’ਤੇ ਬਣਾਉਣ, ਨਹੀਂ ਤਾਂ ਇਸ ਸੜਕ ਨੂੰ ਬਣਾਉਣ ਲਈ ਵੱਡਾ ਸੰਘਰਸ਼ ਕੀਤਾ ਜਾਵੇਗਾ।
ਪਿਛਲੀ ਖ਼ਬਰ ਕਿਹਾ, ਸਾਰੇ ਕੋਰਸ ਸਰਕਾਰੀ ਨੌਕਰੀਆਂ ਲਈ ਮਾਨਤਾ ਪ੍ਰਾਪਤ ਅਗਲੀ ਖ਼ਬਰ ਡਾ. ਐਮ.ਆਰ.ਐਸ. ਭੱਲਾ ਸਕੂਲ ਬਟਾਲਾ ਵਿਖੇ ਗਾਂਧੀ ਜੈਅੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।