ਫੋਕਲ ਪੁਆਇੰਟ ਨੌਰੰਗਪੁਰ ਮੰਡੀ ਵਿਚ ਚੇਅਰਮੈਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਕੀਤਾ ਦੌਰਾ
ਘਰੋਟਾ, 2 ਅਕਤੂਬਰ (ਸੰਜੀਵ ਗੁਪਤਾ)-ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਫੋਕਲ ਪੁਆਇੰਟ ਨੌਰੰਗਪੁਰ ਦਾ ਚੇਅਰਮੈਨ ਮਾਰਕੀਟ ਕਮੇਟੀ ਸਮੀਰ ਸ਼ਾਰਦਾ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠਾਕੁਰ ਭੁਪਿੰਦਰ ਸਿੰਘ ਮੁੰਨਾ ਨੇ ਮੰਡੀ ਦਾ ਦੌਰਾ ਕੀਤਾ । ਮੰਡੀ ’ਚ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ ਤੇ ਇਕ-ਦੋ ਦਿਨਾਂ ’ਚ ਖਰੀਦ ਵੀ ਸ਼ੁਰੂ ਹੋ ਜਾਵੇਗੀ ।
ਘਰੋਟਾ, 2 ਅਕਤੂਬਰ (ਸੰਜੀਵ ਗੁਪਤਾ)-ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਫੋਕਲ ਪੁਆਇੰਟ ਨੌਰੰਗਪੁਰ ਦਾ ਚੇਅਰਮੈਨ ਮਾਰਕੀਟ ਕਮੇਟੀ ਸਮੀਰ ਸ਼ਾਰਦਾ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠਾਕੁਰ ਭੁਪਿੰਦਰ ਸਿੰਘ ਮੁੰਨਾ ਨੇ ਮੰਡੀ ਦਾ ਦੌਰਾ ਕੀਤਾ । ਮੰਡੀ ’ਚ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ ਤੇ ਇਕ-ਦੋ ਦਿਨਾਂ ’ਚ ਖਰੀਦ ਵੀ ਸ਼ੁਰੂ ਹੋ ਜਾਵੇਗੀ । ਇਸ ਦੌਰਾਨ ਮੰਡੀ ’ਚ ਆੜ੍ਹਤੀਆਂ ਤੇ ਕਿਸਾਨਾਂ ਵਲੋਂ ਜਨ ਪ੍ਰਤੀਨਿਧੀਆਂ ਦਾ ਸਵਾਗਤ ਕੀਤਾ ਗਿਆ । ਮੰਡੀ ਦੌਰੇ ਦੌਰਾਨ ਆੜ੍ਹਤੀ ਵਰਗ ਤੇ ਕਿਸਾਨਾਂ ਨੇ ਮੰਡੀ ਨਾਲ ਜੁੜੀਆਂ ਵੱਖ-ਵੱਖ ਸਮੱਸਿਆਵਾਂ ਜਨ ਪ੍ਰਤੀਨਿਧੀਆਂ ਦੇ ਸਾਹਮਣੇ ਰੱਖੀਆਂ । ਆੜ੍ਹਤੀ ਵਰਗ ਵਲੋਂ ਕੰਸ ਰਾਜ, ਮੋਨੂ ਮਹਾਜਨ, ਅਤੁੱਲ ਲੱਕੀ, ਦਿਲਬਾਗ ਸਿੰਘ ਤੇ ਰਵੀ ਆਦਿ ਨੇ ਦੱਸਿਆ ਕਿ ਮੰਡੀ ਵਿਚ ਟੁੱਟੀ ਹੋਈ ਸੜਕ/ਫੜ੍ਹ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਮੰਡੀ ’ਚ ਪੱਕੀ ਸੜਕ ਤੇ ਸ਼ੈੱਡ ਦੀ ਉਸਾਰੀ, ਪੱਕੇ ਫੜ੍ਹ ’ਚ ਵਾਧਾ ਕਰਨ ਦੀ ਮੰਗ ਰੱਖੀ । ਉਨ੍ਹਾਂ ਕਿਹਾ ਕਿ ਅਜਿਜ਼ਪੁਰ-ਨੌਸ਼ਹਿਰਾ ਮਾਰਗ ਦਾ ਨਿਰਮਾਣ ਕਾਰਜ ਧੀਮੀ ਗਤੀ ਨਾਲ ਚੱਲ ਰਿਹਾ ਹੈ, ਜਿਸ ਕਾਰਨ ਮੰਡੀ ਤੱਕ ਆਵਾਜਾਈ ਪ੍ਰਭਾਵਿਤ ਹੁੰਦੀ ਹੈ । ਉਨ੍ਹਾਂ ਸਬੰਧਿਤ ਮਾਰਗ ਦੇ ਨਿਰਮਾਣ ਕਾਰਜ ’ਚ ਤੇਜ਼ੀ ਲਿਆਉਣ ਦੀ ਮੰਗ ਕੀਤੀ । ਇਸ ਤੋਂ ਇਲਾਵਾ ਮੰਡੀ ’ਚ ਪੱਕੇ ਬਾਥਰੂਮ ਦੀ ਉਸਾਰੀ ਕਰਵਾਉਣ ਤੇ ਨਾਜੋਚੱਕ ਸਕੂਲ ਦੇ ਨੇੜੇ ਪੁਲੀ ਕੋਲ ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ ਵੀ ਰੱਖੀ ਗਈ, ਤਾਂ ਜੋ ਮੰਡੀ ’ਚ ਝੋਨੇ ਦੀ ਲਿਫਟਿੰਗ ਤੇ ਖਰੀਦ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸਮੀਰ ਸ਼ਾਰਦਾ ਨੇ ਕਿਹਾ ਕਿ ਸਰਕਾਰ ਵਲੋਂ ਪਹਿਲਾਂ ਵੀ ਕਿਸਾਨਾਂ ਦੀ ਫ਼ਸਲ ਦੀ ਸੁਚਾਰੂ ਢੰਗ ਨਾਲ ਖਰੀਦ ਕੀਤੀ ਗਈ ਹੈ । ਇਸ ਵਾਰ ਵੀ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ । ਮੰਡੀ’ਚ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਣ ਦੇ ਯਤਨ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਤੇ ਸਬੰਧਿਤ ਖਰੀਦ ਏਜੰਸੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਤਾਂ ਜੋ ਖਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ । ਉਨ੍ਹਾਂ ਕਿਹਾ ਕਿ ਮੰਡੀ ’ਚ ਖਰੀਦ, ਲਿਫਟਿੰਗ ਤੇ ਹੋਰ ਪ੍ਰਬੰਧਾਂ ’ਤੇ ਲਗਾਤਾਰ ਨਜ਼ਰ ਰੱਖੀ ਜਾਵੇਗੀ । ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠਾਕੁਰ ਭੁਪਿੰਦਰ ਸਿੰਘ ਮੁੰਨਾ ਨੇ ਕਿਹਾ ਕਿ ਕਿਸਾਨਾਂ ਤੇ ਆੜ੍ਹਤੀ ਵਰਗ ਵਲੋਂ ਜੋ ਵੀ ਸਮੱਸਿਆਵਾਂ ਉਨ੍ਹਾਂ ਦੇ ਧਿਆਨ ’ਚ ਲਿਆਂਦੀਆਂ ਗਈਆਂ ਹਨ, ਉਨ੍ਹਾਂ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਧਿਆਨ ’ਚ ਲਿਆ ਕੇ ਸਬੰਧਿਤ ਵਿਭਾਗਾਂ ਰਾਹੀਂ ਹੱਲ ਕਰਵਾਉਣ ਦਾ ਯਤਨ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਮੰਡੀ ’ਚ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲੇ ਤੇ ਕਿਸਾਨਾਂ ਨੂੰ ਲਿਫਟਿੰਗ ਸਬੰਧੀ ਪ੍ਰੇਸ਼ਾਨੀ ਨਾ ਆਵੇ, ਇਸ ਲਈ ਸਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾਵੇਗਾ । ਇਸ ਮੌਕੇ ਇੰਸਪੈਕਟਰ ਪੰਕਜ ਮਹਾਜਨ, ਅਵਤਾਰ ਸਿੰਘ, ਅਨਿਲ ਸੋਨੂੰ ਪਠਾਨੀਆ, ਸਰਪੰਚ ਯੋਧ ਰਾਜ, ਰਸ਼ਪਾਲ ਸਿੰਘ, ਗੋਬਿੰਦ ਸਿੰਘ, ਮੋਨੂ ਸਰਪੰਚ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ ।