03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਯੁਵਕ ਮੇਲੇ ’ਚ ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਨੇ ਮਾਰੀਆਂ ਮੱਲਾਂ

ਪਠਾਨਕੋਟ, 2 ਅਕਤੂਬਰ (ਸੰਧੂ)-ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਕਰਵਾਏ ਯੁਵਾ ਮਹਾਂਉਤਸਵ-2026 ਦੇ ਬੀ-ਜ਼ੋਨ ਏ ਡਵੀਜ਼ਨ ਮੁਕਾਬਲਿਆਂ ’ਚ ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਸਟ ਰਨਰਅੱਪ ਸਥਾਨ ਹਾਸਲ ਕੀਤਾ । 29 ਸਤੰਬਰ ਤੋਂ 1 ਅਕਤੂਬਰ ਤੱਕ ਕਰਵਾਏ ਇਨ੍ਹਾਂ ਮੁਕਾਬਲਿਆਂ ’ਚ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਕਲਾਵਾਂ ’ਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕੁੱਲ 16 ਇਨਾਮ ਜਿੱਤੇ ।

ਅਜੀਤ ਡੈਸਕ 03-10-2026
ਪਠਾਨਕੋਟ, 2 ਅਕਤੂਬਰ (ਸੰਧੂ)-ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਕਰਵਾਏ ਯੁਵਾ ਮਹਾਂਉਤਸਵ-2026 ਦੇ ਬੀ-ਜ਼ੋਨ ਏ ਡਵੀਜ਼ਨ ਮੁਕਾਬਲਿਆਂ ’ਚ ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਸਟ ਰਨਰਅੱਪ ਸਥਾਨ ਹਾਸਲ ਕੀਤਾ । 29 ਸਤੰਬਰ ਤੋਂ 1 ਅਕਤੂਬਰ ਤੱਕ ਕਰਵਾਏ ਇਨ੍ਹਾਂ ਮੁਕਾਬਲਿਆਂ ’ਚ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਕਲਾਵਾਂ ’ਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕੁੱਲ 16 ਇਨਾਮ ਜਿੱਤੇ । ਜਾਣਕਾਰੀ ਦਿੰਦਿਆਂ ਡਾ: ਰੁਪਿੰਦਰਜੀਤ ਗਿੱਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂਵਿਦਿਆਲਿਆ ਨੇ ਯੁਵਾ ਮਹਾਂਉਤਸਵ ’ਚ ਪ੍ਰੋ: ਕਾਮਿਨੀ ਕਾਲੀਆ ਦੀ ਅਗਵਾਈ ਹੇਠ ਭਾਗ ਲਿਆ । ਵਿਦਿਆਰਥਣਾਂ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ । ਉਨ੍ਹਾਂ ਦੱਸਿਆ ਕਿ ਮਹਾਂਵਿਦਿਆਲਿਆ ਨੇ ਐਲੋਕਿਊਸ਼ਨ, ਕਾਸਟਿਊਮ ਪਰੇਡ, ਨਾਟਕ ਤੇ ਮਾਈਮ ’ਚ ਪਹਿਲਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਮਿਮਿਕਰੀ, ਲੁੱਡੀ, ਕੋਰੀਓਗ੍ਰਾਫੀ, ਵੈਸਟਰਨ ਸੋਲੋ ਗੀਤ, ਵਾਰ ਤੇ ਗਰੁੱਪ ਗੀਤ ’ਚ ਦੂਜਾ ਸਥਾਨ ਪ੍ਰਾਪਤ ਕੀਤਾ । ਇਸ ਤੋਂ ਇਲਾਵਾ ਸਕਿੱਟ, ਗਿੱਧਾ, ਕਾਰਟੂਨਿੰਗ, ਲੋਕ ਗੀਤ, ਵੈਸਟਰਨ ਗਰੁੱਪ ਗੀਤ ਤੇ ਕਲਾਸੀਕਲ ਵੋਕਲ ’ਚ ਤੀਜਾ ਸਥਾਨ ਹਾਸਲ ਕੀਤਾ । ਡਾ: ਗਿੱਲ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਮੂਹ ਸਟਾਫ਼ ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਮਹਾਂਵਿਦਿਆਲਿਆ ਦੀ ਪ੍ਰਬੰਧਕਾ ਰਸ਼ਮੀ ਅਹਲੂਵਾਲੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਰ ਸਮੱਸਿਆ ਦਾ ਹੱਲ ਬੜੇ ਪਿਆਰ ਅਤੇ ਸਹਿਯੋਗ ਨਾਲ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ-ਅਫ਼ਜ਼ਾਈ ਸਦਕਾ ਮਹਾਂਵਿਦਿਆਲਿਆ ਲਗਾਤਾਰ ਤਰੱਕੀ ਦੇ ਰਾਹ ’ਤੇ ਅੱਗੇ ਵੱਧ ਰਿਹਾ ਹੈ । ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਵਲੋਂ ਮਿਲ ਰਹੀਆਂ ਵਧਾਈਆਂ ਤੇ ਆਸ਼ੀਰਵਾਦ ਨੇ ਸਮੂਹ ਟੀਮ ਦਾ ਹੌਂਸਲਾ ਹੋਰ ਵਧਾਇਆ ਹੈ । ਮਹਾਂਵਿਦਿਆਲਿਆ ਦੀ ਟੀਮ ਨੂੰ ਇਹ ਟਰਾਫ਼ੀ ਯੂਨੀਵਰਸਿਟੀ ਮੰਚ ’ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਕਰਮਜੀਤ ਸਿੰਘ ਚਾਹਲ ਤੇ ਯੂਥ ਵੈਲਫੇਅਰ ਵਿਭਾਗ ਦੇ ਡਾਇਰੈਕਟਰ ਡਾ: ਅਮਨਦੀਪ ਸਿੰਘ ਵਲੋਂ ਪ੍ਰਦਾਨ ਕੀਤੀ ਗਈ । ਇਸ ਮੌਕੇ ਡਾ: ਆਰਤੀ ਪਲਟਾ, ਪ੍ਰੋ: ਕਾਮਿਨੀ ਕਾਲੀਆ, ਪ੍ਰੋ: ਕੰਚਨ ਸ਼ਰਮਾ, ਡਾ: ਪੱਲਵੀ ਮਹਾਜਨ, ਪ੍ਰੋ: ਪੂਜਾ ਸ਼ਰਮਾ, ਪ੍ਰੋ: ਸ਼ਿਲਪਾ ਭਗਤ, ਪ੍ਰੋ: ਨੇਹਾ ਰਾਣੀ, ਪ੍ਰੋ: ਰੋਹਿਣੀ, ਪ੍ਰੋ: ਰਾਧਿਕਾ ਅਤੇ ਪ੍ਰੋ: ਨੇਹਾ ਰਾਣਾ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਘੱਟ ਗਿਣਤੀ ਵਰਗ ਦੇ ਨੌਜਵਾਨਾਂ ਲਈ ਪ੍ਰਧਾਨ ਮੰਤਰੀ ਤਹਿਤ ਜੈਰੀਐਟ੍ਰਿਕ ਕੇਅਰਗਿਵਰ ਦੀ ਮੁਫ਼ਤ ਸਿਖਲਾਈ ਅਗਲੀ ਖ਼ਬਰ ਦਾਖ਼ਲੇ ਦੇ ਨਾਂਅ ’ਤੇ 21 ਲੱਖ ਦੀ ਆਨਲਾਈਨ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।