04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਟਰੈਫਿਕ ਇੰਚਾਰਜ ਨੇ ਨਾਕਾ ਲਗਾ ਕੇ ਸਕੂਲੀ ਬੱਸਾਂ ਦੀ ਕੀਤੀ ਜਾਂਚ

ਗੁਰਦਾਸਪੁਰ, 3 ਅਕਤੂਬਰ (ਚੱਕਰਾਜਾ)-ਟਰੈਫਿਕ ਇੰਚਾਰਜ ਸਤਨਾਮ ਸਿੰਘ ਵਲੋਂ ਨਾਕਾ ਲਗਾ ਕੇ ਸਕੂਲੀ ਬੱਸਾਂ ਤੇ ਵੈਨਾਂ ਦੀ ਚੈਕਿੰਗ ਕੀਤੀ ਗਈ । ਇਸ ਦੌਰਾਨ ਇਕ ਅਜਿਹੀ ਵੈਨ, ਜਿਸ ਦੀ ਛੇ ਸਾਲਾ ਤੋਂ ਫਿਟਨੈਸ ਹੀ ਨਹੀਂ ਸੀ ਹੋਈ ਅਤੇ ਇਹ ਨਿੱਜੀ ਸਕੂਲ ਦੀ ਵੈਨ ਸੜਕ ’ਤੇ ਚੱਲਣ ਦੇ ਕਾਬਲ ਨਹੀਂ ਸੀ।

ਅਜੀਤ ਡੈਸਕ 04-10-2026
ਗੁਰਦਾਸਪੁਰ, 3 ਅਕਤੂਬਰ (ਚੱਕਰਾਜਾ)-ਟਰੈਫਿਕ ਇੰਚਾਰਜ ਸਤਨਾਮ ਸਿੰਘ ਵਲੋਂ ਨਾਕਾ ਲਗਾ ਕੇ ਸਕੂਲੀ ਬੱਸਾਂ ਤੇ ਵੈਨਾਂ ਦੀ ਚੈਕਿੰਗ ਕੀਤੀ ਗਈ । ਇਸ ਦੌਰਾਨ ਇਕ ਅਜਿਹੀ ਵੈਨ, ਜਿਸ ਦੀ ਛੇ ਸਾਲਾ ਤੋਂ ਫਿਟਨੈਸ ਹੀ ਨਹੀਂ ਸੀ ਹੋਈ ਅਤੇ ਇਹ ਨਿੱਜੀ ਸਕੂਲ ਦੀ ਵੈਨ ਸੜਕ ’ਤੇ ਚੱਲਣ ਦੇ ਕਾਬਲ ਨਹੀਂ ਸੀ। ਜਿਸ ’ਤੇ ਕਾਰਵਾਈ ਕਰਦਿਆਂ ਟ੍ਰੈਫਿਕ ਇੰਚਾਰਜ ਨੇ ਉਸ ਨੂੰ ਬੰਦ ਕਰ ਦਿੱਤਾ। ਇਸ ਸਕੂਲੀ ਵੈਨ ਵਿਚ ਛੋਟੇ ਛੋਟੇ ਸਕੂਲੀ ਬੱਚੇ ਸਵਾਰ ਸਨ ਪਰ ਬੱਸ ਵਿਚ ਕੋਈ ਮਹਿਲਾ ਹੈਲਪਰ ਵੀ ਮੌਜੂਦ ਨਹੀਂ ਸੀ। ਜਿਸ ਤੋਂ ਬਾਅਦ ਵਿਚ ਕਿਸੇ ਹੋਰ ਬੱਸ ਦਾ ਪ੍ਰਬੰਧ ਕਰਕੇ ਬੱਚਿਆਂ ਨੂੰ ਘਰ ਸੁਰੱਖਿਅਤ ਭੇਜਿਆ। ਇਸ ਮੌਕੇ ਟਰੈਫਿਕ ਇੰਚਾਰਜ ਨੇ ਕਿਹਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਸੁਰੱਖਿਅਤ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਪਾਲਣ ਕਰਨ ਦੀ ਚਿਤਾਵਨੀ ਦਿੱਤੀ।
ਪਿਛਲੀ ਖ਼ਬਰ ਮੁਸਤਫਾਬਾਦ ਸੈਦਾਂ ਦੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ’ਚ ਚੋਰੀ ਅਗਲੀ ਖ਼ਬਰ ਸੰਤ ਫਰਾਂਸਿਸ ਕੈਥੋਲਿਕ ਚਰਚ ਦੀ ਸਾਲਾਨਾ ਈਦ ਅੱਜ ਮਨਾਈ ਜਾਵੇਗੀ-ਫਾਦਰ ਜੋਸ਼ ਇਲੀਕਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।