05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸਾਹਿਤਕਾਰਾਂ ਦੀ ਮਿਲਣੀ, ਪਿਆਸਾ ਅੰਜੁਮ ਨੇ ਪੇਸ਼ ਕੀਤੀਆਂ ਰਚਨਾਵਾਂ

ਪਠਾਨਕੋਟ, 4 ਅਕਤੂਬਰ (ਸੰਧੂ)-ਪ੍ਰਗਤੀਸ਼ੀਲ ਲੇਖਕ ਸੰਘ ਪਠਾਨਕੋਟ ਵਲੋਂ ਪਾਲ ਟੈੱਕ ਜ਼ੋਨ, ਡਲਹੌਜ਼ੀ ਰੋਡ ਵਿਖੇ ਜੰਮੂ ਤੋਂ ਪਹੁੰਚੇ ਤ੍ਰੈਭਾਸ਼ੀ ਗ਼ਜ਼ਲਕਾਰ ਪਿਆਸਾ ਅੰਜੁਮ ਦੀ ਵਿਸ਼ੇਸ਼ ਆਮਦ ’ਤੇ ਸਾਹਿਤਕਾਰਾਂ ਦੀ ਮਿਲਣੀ ਕਰਵਾਈ ਗਈ । ਸਮਾਗਮ ਦੀ ਪ੍ਰਧਾਨਗੀ ਪਿਆਸਾ ਅੰਜੁਮ ਅਤੇ ਪ੍ਰਸਿੱਧ ਕਹਾਣੀਕਾਰ ਸ਼ੈਲੀ ਬਲਜੀਤ ਨੇ ਕੀਤੀ ।

ਅਜੀਤ ਡੈਸਕ 05-10-2026
ਪਠਾਨਕੋਟ, 4 ਅਕਤੂਬਰ (ਸੰਧੂ)-ਪ੍ਰਗਤੀਸ਼ੀਲ ਲੇਖਕ ਸੰਘ ਪਠਾਨਕੋਟ ਵਲੋਂ ਪਾਲ ਟੈੱਕ ਜ਼ੋਨ, ਡਲਹੌਜ਼ੀ ਰੋਡ ਵਿਖੇ ਜੰਮੂ ਤੋਂ ਪਹੁੰਚੇ ਤ੍ਰੈਭਾਸ਼ੀ ਗ਼ਜ਼ਲਕਾਰ ਪਿਆਸਾ ਅੰਜੁਮ ਦੀ ਵਿਸ਼ੇਸ਼ ਆਮਦ ’ਤੇ ਸਾਹਿਤਕਾਰਾਂ ਦੀ ਮਿਲਣੀ ਕਰਵਾਈ ਗਈ । ਸਮਾਗਮ ਦੀ ਪ੍ਰਧਾਨਗੀ ਪਿਆਸਾ ਅੰਜੁਮ ਅਤੇ ਪ੍ਰਸਿੱਧ ਕਹਾਣੀਕਾਰ ਸ਼ੈਲੀ ਬਲਜੀਤ ਨੇ ਕੀਤੀ । ਅਸ਼ੋਕ ਚਿੱਤਰਕਾਰ ਨੇ ਮੰਚ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਪਿਆਸਾ ਅੰਜੁਮ ਦੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ । ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਮਨਮੋਹਨ ਧਕਾਲਵੀ ਦੀਆਂ ਬੋਲੀਆਂ ਨਾਲ ਹੋਈ । ਇਸ ਮੌਕੇ ਐਡਵੋਕੇਟ ਰਾਕੇਸ਼ ਨੁਦਰਤ, ਨਰੇਸ਼ ਨਿਰਗੁਣ, ਅਸ਼ੋਕ ਚਿੱਤਰਕਾਰ, ਨਰੇਸ਼ ਦੀਨਾਨਗਰੀ, ਸਤੀਸ਼ ਵਸ਼ਿਸ਼ਟ, ਪੂਰਨ ਅਹਿਸਾਨ, ਸਤਨਾਮ ਸਿੰਘ, ਸ਼ੈਲੀ ਬਲਜੀਤ ਅਤੇ ਪਾਲ ਗੁਰਦਾਸਪੁਰੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਪਿਆਸਾ ਅੰਜੁਮ ਨੇ ਸਾਹਿਤਕ ਮਿਲਣੀ ਦੀ ਸ਼ਲਾਘਾ ਕਰਦਿਆਂ ਆਪਣੀਆਂ ਖ਼ੂਬਸੂਰਤ ਰਚਨਾਵਾਂ ਸਾਂਝੀਆਂ ਕੀਤੀਆਂ । ਇਸ ਮੌਕੇ ਐਡਵੋਕੇਟ ਮੱਸਾ ਸਿੰਘ ਕਲੇਰ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ।
ਪਿਛਲੀ ਖ਼ਬਰ ਆਰ.ਆਰ.ਐਮ.ਕੇ. ਆਰੀਆ ਮਹਿਲਾ ਮਹਾਂਵਿਦਿਆਲਿਆ ਦੇ ਐਨ.ਸੀ.ਸੀ. ਕੈਡਿਟਾਂ ਨੇ ਚਲਾਇਆ ਸਫ਼ਾਈ ਅਭਿਆਨ ਅਗਲੀ ਖ਼ਬਰ ਘਿਆਲਾ ਵਿਚ ਬਲਾਕ ਪ੍ਰਧਾਨ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਕਾਂਗਰਸ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।