07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਤਜਿੰਦਰ ਸਿੰਘ ਕਤਲ ਮਾਮਲੇ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰ, ਕਿਸਾਨ ਤੇ ਨਿਹੰਗ ਜਥੇਬੰਦੀਆਂ ਘੇਰਿਆ ਥਾਣਾ ਕਾਹਨੂੰਵਾਨ

ਕਾਹਨੂੰਵਾਨ, 6 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਬੀਤੀ 26 ਸਤੰਬਰ ਸਤੰਬਰ ਨੂੰ ਕਾਦੀਆਂ ਹਲਕੇ ਦੇ ਪਿੰਡ ਰੰਧਾਵਾ ਕਾਲੋਨੀ ਦੇ 18 ਸਾਲਾ ਨੌਜਵਾਨ ਦਾ ਭੇਦਭਰੇ ਹਾਲਾਤਾਂ ਵਿਚ ਕਤਲ ਹੋ ਗਿਆ ਸੀ। ਤਜਿੰਦਰ ਕਤਲ ਮਾਮਲੇ ਦੇ ਜ਼ਿੰਮੇਵਾਰ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਤਜਿੰਦਰ ਦੇ ਮਾਪੇ ਲਗਪਗ ਪਿਛਲੇ 18 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ।

ਤਜਿੰਦਰ ਸਿੰਘ ਕਤਲ ਮਾਮਲੇ ਵਿਚ ਥਾਣਾ ਕਾਹਨੂੰਵਾਨ ਅੰਦਰ ਧਰਨਾ ਲਗਾਈ ਬੈਠੇ ਪਰਿਵਾਰਕ ਮੈਂਬਰ ਤੇ ਹੋਰ ਜਥੇਬੰਦੀਆਂ ਦੇ ਆਗੂ। ਤਸਵੀਰ : ਨਿਸ਼ਾਨ ਸਿੰਘ ਚਾਹਲ 07-10-2026
ਕਾਹਨੂੰਵਾਨ, 6 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਬੀਤੀ 26 ਸਤੰਬਰ ਸਤੰਬਰ ਨੂੰ ਕਾਦੀਆਂ ਹਲਕੇ ਦੇ ਪਿੰਡ ਰੰਧਾਵਾ ਕਾਲੋਨੀ ਦੇ 18 ਸਾਲਾ ਨੌਜਵਾਨ ਦਾ ਭੇਦਭਰੇ ਹਾਲਾਤਾਂ ਵਿਚ ਕਤਲ ਹੋ ਗਿਆ ਸੀ। ਤਜਿੰਦਰ ਕਤਲ ਮਾਮਲੇ ਦੇ ਜ਼ਿੰਮੇਵਾਰ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਤਜਿੰਦਰ ਦੇ ਮਾਪੇ ਲਗਪਗ ਪਿਛਲੇ 18 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ। ਇਸੇ ਕੜੀ ਤਹਿਤ ਮਾਪਿਆਂ ਵਲੋਂ ਅੱਜ ਫਿਰ ਇਕ ਵਾਰ ਥਾਣਾ ਕਾਹਨੂੰਵਾਨ ਦਾ ਘਿਰਾਓ ਕੀਤਾ, ਜਿੱਥੇ ਮਰਹੂਮ ਤਿਜਿੰਦਰ ਸਿੰਘ ਦੇ ਮਾਪਿਆਂ ਤੋਂ ਇਲਾਵਾ ਉਸ ਦੇ ਪਿੰਡ +ਤੇ ਇਲਾਕੇ ਦੇ ਲੋਕ, ਕਿਸਾਨ, ਸਮਾਜ ਸੇਵੀ +ਤੇ ਨਿਹੰਗ ਸਿੰਘ ਜਥੇਬੰਦੀਆਂ ਵੀ ਹਾਜ਼ਰ ਸਨ। ਇਸ ਮੌਕੇ ਤਜਿੰਦਰ ਸਿੰਘ ਦੀ ਮਾਤਾ ਨਰਿੰਦਰ ਕੌਰ, ਭੈਣ ਕਰਮਪ੍ਰੀਤ ਕੌਰ, ਕਿਸਾਨ ਆਗੂ ਬੀਬੀ ਦਵਿੰਦਰ ਕੌਰ, ਠਾਕੁਰ ਦਲੀਪ ਸਿੰਘ, ਬਾਬਾ ਕਸ਼ਮੀਰਾ ਸਿੰਘ, ਸੋਨੂ ਚੱਡਾ ਆਦਿ ਨੇ ਕਿਹਾ ਕਿ ਪੁਲਿਸ ਵਲੋਂ ਤੇਜਿੰਦਰ ਦੇ ਪਰਿਵਾਰ ਨੂੰ ਇਨਸਾਫ ਦੀ ਥਾਂ ਹਾਲੇ ਤੱਕ ਲਾਰੇ-ਲੱਪੇ ਅਤੇ ਸਿੱਟ ਦੇ ਆੜ ਹੇਠ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਐਸ.ਐਸ.ਪੀ. ਦਫ਼ਤਰ ਗੁਰਦਾਸਪੁਰ ਦਾ ਵੀ ਘਿਰਾਓ ਕਰ ਚੁੱਕੇ ਹਨ। ਜਿੱਥੇ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ 10 ਦਿਨ ਵਿਚ ਇਨਸਾਫ ਦਾ ਭਰੋਸਾ ਦਿੱਤਾ ਸੀ, ਪਰ ਅੱਜ ਇਸ ਮਾਮਲੇ ਵਿਚ 8 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਪੁਲਿਸ ਨੇ ਹਾਲੇ ਤੱਕ ਪਰਿਵਾਰ ਨਾਲ ਕੋਈ ਰਾਬਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਤਜਿੰਦਰ ਸਿੰਘ ਦੀ ਕਥਿਤ ਪ੍ਰੇਮਿਕਾ ਦਾ ਫਰਜ਼ੀ ਰਿਮਾਂਡ ਪੁਲਿਸ ਵਲੋਂ ਲਿਆ ਗਿਆ ਸੀ, ਕਿਉਂਕਿ ਪੁਲਿਸ ਨੇ ਉਸ ਕੋਲੋਂ ਸਖਤੀ ਨਾਲ ਕੋਈ ਵੀ ਪੁੱਛਗਿੱਛ ਨਹੀਂ ਕੀਤੀ ਗਈ, ਜਿਸ ਦੇ ਆਧਾਰ ’ਤੇ ਤਜਿੰਦਰ ਦੀ ਕਥਿਤ ਪ੍ਰੇਮਿਕਾ ਉਸ ਦੇ ਕਤਲ ਦੇ ਅਸਲ ਕਾਰਨ ਤੋਂ ਪਰਦਾ ਉਠਾਉਂਦੀ। ਇਸ ਸਬੰਧੀ ਜਦੋਂ ਥਾਣਾ ਮੁਖੀ ਕਾਹਨੂੰਵਾਨ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਤੇ ਪਰਿਵਾਰ ਦੀ ਮੰਗ +ਤੇ ਤਿੰਨ ਅਫਸਰਾਂ ਦੀ ਇਕ ਵਿਸ਼ੇਸ਼ ਜਾਂਚ ਟੀਮ ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਹ ਕੁਝ ਵੀ ਕਹਿਣ ਤੋਂ ਅਸਮਰੱਥ ਹਨ। ਇਸ ਸਬੰਧੀ ਸਿੱਟ ਵਿਚ ਸ਼ਾਮਿਲ ਅਫਸਰਸ਼ਾਹੀ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਹੀ ਕੋਈ ਜਵਾਬ ਦੇ ਸਕਦੇ ਹਨ। ਜਥੇਬੰਦੀਆਂ ਵਲੋਂ 2 ਘੰਟੇ ਤੱਕ ਥਾਣੇ ਅੰਦਰ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਕਾਹਨੂੰਵਾਨ ਦੇ ਮੇਨ ਬਾਜ਼ਾਰ ਵਿਚ ਤਜਿੰਦਰ ਦੀ ਆਤਮਾ ਦੀ ਸ਼ਾਂਤੀ ਲਈ ਮੋਮਬੱਤੀ ਮਾਰਚ ਵੀ ਕੱਢਿਆ ਗਿਆ।
ਪਿਛਲੀ ਖ਼ਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਵਿੱਦਿਅਕ ਸੰਸਥਾਵਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ : ਡਾ. ਚਰਨਜੀਤ ਸਿ... ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਵਾਰਡ ਨੰਬਰ 13 ਦੇ ਕਈ ਪਰਿਵਾਰ ਕਾਂਗਰਸ ਛੱਡ ਕੇ ‘ਆਪ’ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।