07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮਾਸਟਰ ਕਾਡਰ ਯੂਨੀਅਨ ਦੀ ਮਜ਼ਬੂਤੀ ਲਈ ਫਾਊਂਡਰ ਮੈਂਬਰਾਂ ਦਾ ਉਪਰਾਲਾ ਸ਼ਲਾਘਾਯੋਗ-ਜ਼ਿਲ੍ਹਾ ਪਠਾਨਕੋਟ

ਪਠਾਨਕੋਟ, 6 ਅਕਤੂਬਰ (ਸੰਧੂ)-ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਏਕਤਾ, ਮਜ਼ਬੂਤੀ ਤੇ ਮੁਲਾਜ਼ਮ ਹਿੱਤਾਂ ਲਈ ਯੂਨੀਅਨ ਦੇ ਫਾਊਂਡਰ ਮੈਂਬਰਾਂ ਵਲੋਂ ਸਮੁੱਚੀ ਸੂਬਾ ਬਾਡੀ ਨੂੰ ਨਵੇਂ ਸਿਰੇ ਤੋਂ ਜਥੇਬੰਦ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਮਾਸਟਰ ਕਾਡਰ ਯੂਨੀਅਨ ਪੰਜਾਬ ਜ਼ਿਲ੍ਹਾ ਪਠਾਨਕੋਟ ਨੇ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਹੈ। ਜ਼ਿਲ੍ਹਾ ਜਥੇਬੰਦੀ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਨਿੱਜੀ ਮਤਭੇਦਾਂ ਤੋਂ ਉੱਪਰ ਉੱਠ ਕੇ ਯੂਨੀਅਨ ਦੀ ਏਕਤਾ ਅਤੇ ਸਾਂਝੇ ਹਿੱਤਾਂ ਨੂੰ ਪਹਿਲ ਦੇਣਾ ਸਮੇਂ ਦੀ ਲੋੜ ਹੈ।

ਅਜੀਤ ਡੈਸਕ 07-10-2026
ਪਠਾਨਕੋਟ, 6 ਅਕਤੂਬਰ (ਸੰਧੂ)-ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਏਕਤਾ, ਮਜ਼ਬੂਤੀ ਤੇ ਮੁਲਾਜ਼ਮ ਹਿੱਤਾਂ ਲਈ ਯੂਨੀਅਨ ਦੇ ਫਾਊਂਡਰ ਮੈਂਬਰਾਂ ਵਲੋਂ ਸਮੁੱਚੀ ਸੂਬਾ ਬਾਡੀ ਨੂੰ ਨਵੇਂ ਸਿਰੇ ਤੋਂ ਜਥੇਬੰਦ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਮਾਸਟਰ ਕਾਡਰ ਯੂਨੀਅਨ ਪੰਜਾਬ ਜ਼ਿਲ੍ਹਾ ਪਠਾਨਕੋਟ ਨੇ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਹੈ। ਜ਼ਿਲ੍ਹਾ ਜਥੇਬੰਦੀ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਨਿੱਜੀ ਮਤਭੇਦਾਂ ਤੋਂ ਉੱਪਰ ਉੱਠ ਕੇ ਯੂਨੀਅਨ ਦੀ ਏਕਤਾ ਅਤੇ ਸਾਂਝੇ ਹਿੱਤਾਂ ਨੂੰ ਪਹਿਲ ਦੇਣਾ ਸਮੇਂ ਦੀ ਲੋੜ ਹੈ। ਨਵੀਂ ਬਾਡੀ ਦੇ ਗਠਨ ਦੀ ਪ੍ਰਕਿਰਿਆ ਵਿਚ ਪੰਜਾਬ ਦੇ ਹਰੇਕ ਜ਼ਿਲ੍ਹੇ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤੇ ਸਾਰੇ ਸਾਥੀਆਂ ਨੂੰ ਵੱਧ-ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦਕ ਉਤਰਾਅ-ਚੜ੍ਹਾਅ ਕਿਸੇ ਵੀ ਯੂਨੀਅਨ ਦਾ ਹਿੱਸਾ ਹੁੰਦੇ ਹਨ, ਪਰ ਮੁਲਾਜ਼ਮਾਂ ਦੇ ਸਾਂਝੇ ਹਿੱਤ, ਏਕਤਾ ਤੇ ਸੰਘਰਸ਼ ਸਭ ਤੋਂ ਉੱਪਰ ਹਨ। ਨਵੰਬਰ ਮਹੀਨੇ ਵਿਚ ਹੋਣ ਵਾਲੇ ਜਥੇਬੰਦਕ ਜਲਸੇ ਦੌਰਾਨ ਨਵੀਂ ਬਾਡੀ ਦਾ ਗਠਨ ਕੀਤਾ ਜਾਵੇਗਾ, ਜਿਸ ਨਾਲ ਯੂਨੀਅਨ ਨੂੰ ਨਵੀਂ ਊਰਜਾ ਤੇ ਮਜ਼ਬੂਤ ਅਗਵਾਈ ਮਿਲਣ ਦੀ ਆਸ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ, ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਕੁਮਾਰ, ਪਰਮਿੰਦਰ ਸੈਣੀ, ਬਲਾਕ ਪਠਾਨਕੋਟ ਪ੍ਰਧਾਨ ਰਾਜੀਵ ਕੁਮਾਰ, ਸੱਤਪਾਲ, ਸੁਨੀਲ ਕੁਮਾਰ, ਜਤਿੰਦਰ ਬਾਵਾ, ਪਵਨ ਸ਼ੈਰੀ, ਝਨਕਾਰ ਸਿੰਘ, ਬਲਵਿੰਦਰ ਕੁਮਾਰ, ਰਾਕੇਸ਼ ਸ਼ਰਮਾ, ਰਾਕੇਸ਼ ਕੁਮਾਰ ਤੇ ਪਵਨ ਸ਼ਰਮਾ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸੂਬਾ ਪੱਧਰੀ ਤਾਈਕਵਾਂਡੋ ਮੁਕਾਬਲੇ ਆਕਸੀਲੀਅਮ ਇੰਟਰਨੈਸ਼ਨਲ ਸਕੂਲ ਰਾਣੀਪੁਰ ਵਿਖੇ ਸ਼ੁਰੂ ਅਗਲੀ ਖ਼ਬਰ ਕਾਂਗਰਸ ਦੀ ਸੂਬਾ ਬੁਲਾਰਾ ਟੀਨਾ ਚੌਧਰੀ ਨੇ ਨਵ-ਨਿਯੁਕਤ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।