07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਬਿਜ਼ਨੈੱਸ ਬਲਾਸਟਰ ਤਹਿਤ ਐਸ. ਓ. ਈ. ਲਮੀਨੀ ਪਠਾਨਕੋਟ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਸੋਲਰ ਪਾਵਰ ਵਾਹਨ

ਪਠਾਨਕੋਟ, 6 ਅਕਤੂਬਰ (ਸੰਧੂ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਅੰਦਰ ਰਚਨਾਤਮਿਕਤਾ, ਹੁਨਰ ਤੇ ਨਵੀਆਂ ਤਕਨੀਕਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਮਕਸਦ ਨਾਲ ਚਲਾਏ ਜਾ ਰਹੇ ਬਿਜ਼ਨਸ ਬਲਾਸਟਰ ਪ੍ਰੋਜੈਕਟ ਤਹਿਤ ਸਕੂਲ ਆਫ਼ ਐਮੀਨੈਂਸ ਪਠਾਨਕੋਟ ਦੇ ਵਿਦਿਆਰਥੀਆਂ ਵਲੋਂ ਇਕ ਵਿਲੱਖਣ ਸੋਲਰ ਪਾਵਰ ਵਾਹਨ ਤਿਆਰ ਕੀਤਾ ਗਿਆ ਹੈ । ਵਿਦਿਆਰਥੀਆਂ ਵਲੋਂ ਤਿਆਰ ਕੀਤੇ ਇਸ ਨਵੀਨਤਮ ਪ੍ਰੋਜੈਕਟ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਕਮਲਦੀਪ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਅਮਨਦੀਪ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਸਿੱਖਿਆ ਡੀ.

ਅਜੀਤ ਡੈਸਕ 07-10-2026
ਪਠਾਨਕੋਟ, 6 ਅਕਤੂਬਰ (ਸੰਧੂ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਅੰਦਰ ਰਚਨਾਤਮਿਕਤਾ, ਹੁਨਰ ਤੇ ਨਵੀਆਂ ਤਕਨੀਕਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਮਕਸਦ ਨਾਲ ਚਲਾਏ ਜਾ ਰਹੇ ਬਿਜ਼ਨਸ ਬਲਾਸਟਰ ਪ੍ਰੋਜੈਕਟ ਤਹਿਤ ਸਕੂਲ ਆਫ਼ ਐਮੀਨੈਂਸ ਪਠਾਨਕੋਟ ਦੇ ਵਿਦਿਆਰਥੀਆਂ ਵਲੋਂ ਇਕ ਵਿਲੱਖਣ ਸੋਲਰ ਪਾਵਰ ਵਾਹਨ ਤਿਆਰ ਕੀਤਾ ਗਿਆ ਹੈ । ਵਿਦਿਆਰਥੀਆਂ ਵਲੋਂ ਤਿਆਰ ਕੀਤੇ ਇਸ ਨਵੀਨਤਮ ਪ੍ਰੋਜੈਕਟ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਕਮਲਦੀਪ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਅਮਨਦੀਪ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਸਿੱਖਿਆ ਡੀ.ਜੀ. ਸਿੰਘ ਵਲੋਂ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਗਈ । ਉਨ੍ਹਾਂ ਨੇ ਵਿਦਿਆਰਥੀਆਂ ਅਤੇ ਪ੍ਰੋਜੈਕਟ ਦੇ ਗਾਈਡ ਅਧਿਆਪਕ ਲਲਿਤ ਮੋਹਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਜੈਕਟ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਰੱਖਦੇ, ਸਗੋਂ ਉਨ੍ਹਾਂ ਨੂੰ ਆਪਣੀ ਸੋਚ ਨੂੰ ਅਮਲੀ ਰੂਪ ਦੇਣ ਦਾ ਮੌਕਾ ਵੀ ਪ੍ਰਦਾਨ ਕਰਦੇ ਹਨ । ਇਸ ਮੌਕੇ ਗਾਈਡ ਪ੍ਰੋਜੈਕਟ ਇੰਚਾਰਜ ਕਮ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਲਲਿਤ ਮੋਹਨ, ਦੀ ਭੂਮਿਕਾ ਖਾਸ ਤੌਰ ’ਤੇ ਮਹੱਤਵਪੂਰਨ ਰਹੀ । ਉਨ੍ਹਾਂ ਦੀ ਅਗਵਾਈ ਅਤੇ ਲਗਾਤਾਰ ਮਾਰਗਦਰਸ਼ਨ ਹੇਠ ਵਿਦਿਆਰਥੀਆਂ ਨੇ ਸੋਲਰ ਊਰਜਾ ਆਧਾਰਿਤ ਵਾਹਨ ਦਾ ਸੰਕਲਪ ਤਿਆਰ ਕਰਕੇ ਉਸ ਨੂੰ ਅਮਲੀ ਰੂਪ ਦਿੱਤਾ । ਲਲਿਤ ਮੋਹਨ ਨੇ ਵਿਦਿਆਰਥੀਆਂ ਨੂੰ ਪ੍ਰੋਜੈਕਟ ਦੇ ਵੱਖ-ਵੱਖ ਪੜਾਵਾਂ ਦੌਰਾਨ ਤਕਨੀਕੀ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਨਵੀਂ ਸੋਚ, ਸਮੱਸਿਆ ਦੇ ਹੱਲ ਅਤੇ ਟੀਮ ਵਰਕ ਲਈ ਵੀ ਪ੍ਰੇਰਿਤ ਕੀਤਾ । ਉਨ੍ਹਾਂ ਦੀ ਰਹਿਨੁਮਾਈ ਨਾਲ ਵਿਦਿਆਰਥੀਆਂ ਨੇ ਗਰੀਨ ਐਨਰਜੀ ਦੀ ਮਹੱਤਤਾ ਨੂੰ ਸਮਝਦਿਆਂ ਇਸ ਨੂੰ ਆਪਣੇ ਪ੍ਰੋਜੈਕਟ ਦਾ ਆਧਾਰ ਬਣਾਇਆ । ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸਕੂਲ ਆਫ਼ ਐਮੀਨੈਂਸ ਪਠਾਨਕੋਟ ਦੇ ਵਿਦਿਆਰਥੀਆਂ ਵਲੋਂ ਲਲਿਤ ਮੋਹਨ ਦੀ ਅਗਵਾਈ ਹੇਠ ਈ-ਸਾਈਕਲ ਤਿਆਰ ਕੀਤੀ ਗਈ ਸੀ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਵੀ ਸਰਾਹਿਆ ਗਿਆ ਸੀ । ਇਸ ਵਾਰ ਬਿਜ਼ਨਸ ਬਲਾਸਟਰ ਤਹਿਤ ਤਿਆਰ ਕੀਤਾ ਗਿਆ ਸੋਲਰ ਪਾਵਰ ਵਾਹਨ ਪੰਜਾਬ ਦੀਆਂ ਚੋਟੀ ਦੀਆਂ 50 ਟੀਮਾਂ ਵਿਚ ਚੁਣਿਆ ਗਿਆ ਹੈ । ਹੁਣ ਇਸ ਪ੍ਰੋਜੈਕਟ ਦੀ ਪ੍ਰਦਰਸ਼ਨੀ ਚੰਡੀਗੜ੍ਹ ਵਿਖੇ ਲਗਾਈ ਜਾਵੇਗੀ, ਜਿੱਥੇ ਵਿਦਿਆਰਥੀ ਆਪਣੇ ਤਿਆਰ ਕੀਤੇ ਮਾਡਲ ਨੂੰ ਪੇਸ਼ ਕਰਨਗੇ । ਪ੍ਰੋਜੈਕਟ ਦੀ ਚੋਣ ਨੂੰ ਸਕੂਲ ਆਫ਼ ਐਮੀਨੈਂਸ ਪਠਾਨਕੋਟ ਲਈ ਮਾਣ ਵਾਲੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ । ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਸਿੱਖਿਆ ਅਮਨਦੀਪ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਸਿੱਖਿਆ ਡੀ.ਜੀ. ਸਿੰਘ, ਸਕੂਲ ਦੀ ਪ੍ਰਿੰਸੀਪਲ ਮੋਨਿਕਾ ਵਿਜ ਅਤੇ ਜ਼ਿਲ੍ਹਾ ਨੋਡਲ ਇੰਚਾਰਜ ਬਿਜ਼ਨਸ ਬਲਾਸਟਰ ਪਰਵਿੰਦਰ ਸੈਣੀ ਸਮੇਤ ਹੋਰ ਅਧਿਕਾਰੀ ਤੇ ਅਧਿਆਪਕ ਮੌਜੂਦ ਸਨ । ਅਧਿਕਾਰੀਆਂ ਵਲੋਂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕ ਲਲਿਤ ਮੋਹਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਅਜਿਹੇ ਨਵੀਨਤਮ ਪ੍ਰੋਜੈਕਟ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ ਗਿਆ ।
ਪਿਛਲੀ ਖ਼ਬਰ ਮਲਿਕਪੁਰ ’ਚ ਜਨਗਣਨਾ-2027 ਦੀ ਤਿੰਨ ਰੋਜ਼ਾ ਸਿਖਲਾਈ ਸ਼ੁਰੂ ਅਗਲੀ ਖ਼ਬਰ ਸੀ. ਟੀ. ਯੂ. ਦੀ ਸੂਬਾਈ ਕਨਵੈਨਸ਼ਨ ਦੀਆਂ ਤਿਆਰੀਆਂ ਜ਼ੋਰਾਂ ’ਤੇ, ਸ਼ਾਹਪੁਰ ਕੰਢੀ ਵਿਖੇ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।