ਫਤਹਿਜੀਤ ਮੁਸਤਰਾਪੁਰ ਦੀ ਲੰਬੀ ਛਾਲ ਵਿਚੋਂ ਪੰਜਾਬ ਪੱਧਰ ’ਤੇ ਚੋਣ
ਵਡਾਲਾ ਬਾਂਗਰ, 8 ਅਕਤੂਬਰ (ਭੁੰਬਲੀ)-ਪਿੰਡ ਮੁਸਤਰਾਪੁਰ ਦੇ ਨੌਜਵਾਨ ਖਿਡਾਰੀ ਫਤਿਹਜੀਤ ਸਿੰਘ ਨੇ ਬੀਤੇ ਕੱਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਈਆਂ ਸਕੂਲ ਖੇਡ ਅਥਲੈਟਿਕਸ ਮੁਕਾਬਲਿਆਂ ਵਿਚ 2 ਈਵੈਂਟਸ ਲੰਬੀ ਛਾਲ ਤੇ ਤੀਹਰੀ ਛਾਲ ਵਿਚੋਂ ਜ਼ਿਲ੍ਹੇ ਭਰ ’ਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਫਤਿਹਜੀਤ ਸਿੰਘ ਦਾ ਪਿਤਾ ਸੁਖਜੀਤ ਸਿੰਘ ਵੀ ਆਪਣੇ ਸਮੇਂ ਨਾਮਵਰ ਖਿਡਾਰੀ ਰਿਹਾ ਹੈ ਤੇ ਉਸ ਵਲੋਂ ਦਿੱਤੀ ਵਿਰਾਸਤੀ ਖੇਡ ਨੂੰ ਅੱਗੇ ਤੋਰਦਿਆਂ ਫਤਿਹਜੀਤ ਸਿੰਘ ਦੀ ਚੋਣ ਪੰਜਾਬ ਪੱਧਰੀ ਖੇਡ ਮੁਕਾਬਲਿਆਂ ਲਈ ਹੋਈ ਹੈ।
ਅਜੀਤ ਡੈਸਕ
09-10-2026