10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਇੱਕੋ ਸਕੂਲ ਦੇ 14 ਅਧਿਆਪਕ ਮਰਦਮਸ਼ੁਮਾਰੀ ਡਿਊਟੀ ’ਤੇ ਲਗਾਏ

ਧਾਰੀਵਾਲ, 9 ਅਕਤੂਬਰ (ਸਵਰਨ ਸਿੰਘ)- ਨਗਰ ਕੌਂਸਲ ਅਧਿਕਾਰੀਆਂ ਵਲੋਂ ਦਸੰਬਰ 2026 ਤੋਂ ਜਨਵਰੀ ਮਹੀਨੇ ਤੱਕ ਚੱਲਣ ਵਾਲੀ ਮਰਦਮਸ਼ੁਮਾਰੀ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਲ ਤੋਂ 11 ਅਧਿਆਪਕਾਂ ਦੀ ਟਰੇਨਿੰਗ 13 ਅਕਤੂਬਰ ਤੋਂ 15 ਅਕਤੂਬਰ ਤੱਕ ਧਾਰੀਵਾਲ ਲਗਾ ਦਿੱਤੀ ਗਈ ਹੈ ਤੇ 3 ਅਧਿਆਪਕ ਜ਼ਿਲ੍ਹਾ ਪੱਧਰੀ ਟਰੇਨਿੰਗ ’ਚ ਲਗਾਏ ਗਏ ਹਨ। ਯਾਨੀ ਕਿ ਦਸੰਬਰ ਮਹੀਨੇ ਸਾਰਾ ਸਟਾਫ਼ ਸਕੂਲ ਤੋਂ ਬਾਹਰ ਰਹੇਗਾ।

ਅਜੀਤ ਡੈਸਕ 10-10-2026
ਧਾਰੀਵਾਲ, 9 ਅਕਤੂਬਰ (ਸਵਰਨ ਸਿੰਘ)- ਨਗਰ ਕੌਂਸਲ ਅਧਿਕਾਰੀਆਂ ਵਲੋਂ ਦਸੰਬਰ 2026 ਤੋਂ ਜਨਵਰੀ ਮਹੀਨੇ ਤੱਕ ਚੱਲਣ ਵਾਲੀ ਮਰਦਮਸ਼ੁਮਾਰੀ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਲ ਤੋਂ 11 ਅਧਿਆਪਕਾਂ ਦੀ ਟਰੇਨਿੰਗ 13 ਅਕਤੂਬਰ ਤੋਂ 15 ਅਕਤੂਬਰ ਤੱਕ ਧਾਰੀਵਾਲ ਲਗਾ ਦਿੱਤੀ ਗਈ ਹੈ ਤੇ 3 ਅਧਿਆਪਕ ਜ਼ਿਲ੍ਹਾ ਪੱਧਰੀ ਟਰੇਨਿੰਗ ’ਚ ਲਗਾਏ ਗਏ ਹਨ। ਯਾਨੀ ਕਿ ਦਸੰਬਰ ਮਹੀਨੇ ਸਾਰਾ ਸਟਾਫ਼ ਸਕੂਲ ਤੋਂ ਬਾਹਰ ਰਹੇਗਾ। ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਕੁਲਦੀਪ ਸਿੰਘ ਪੁਰੋਵਾਲ, ਜਨਰਲ ਸਕੱਤਰ ਦਿਲਦਾਰ ਭੰਡਾਲ, ਅਮਨਦੀਪ ਧਾਰੀਵਾਲ, ਸੁਖਵਿੰਦਰ ਰੰਧਾਵਾ, ਅਨਿਲ ਕੁਮਾਰ ਲਾਹੌਰੀਆ ਨੇ ਜ਼ਿਲ੍ਹਾ ਪ੍ਰਸ਼ਾਸ਼ਨ ’ਤੇ ਦੋਸ਼ ਲਗਾਇਆ ਕਿ ਮਰਦਮਸ਼ੁਮਾਰੀ ’ਚ ਡਿਊਟੀਆਂ ਲਗਾਉਣ ਵੇਲੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਿਲਕੁਲ ਵੀ ਧਿਆਨ ਨਹੀਂ ਰਖਿਆ ਗਿਆ। ਮਰਦਮਸ਼ੁਮਾਰੀ ’ਚ ਡਿਊਟੀਆਂ ਵੀ ਦੂਰ ਦੁਰਾਡੇ ਜਾਣ ਬੁੱਝ ਕੇ ਲਗਾਈਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਜੇਕਰ ਇਕ ਸਕੂਲ ਤੋਂ 14 ਅਧਿਆਪਕ ਸਕੂਲ ਤੋਂ ਬਾਹਰ ਰਹਿਣਗੇ ਤਾਂ ਵਿਦਿਆਰਥੀਆਂ ਨੂੰ ਕੌਣ ਸਿੱਖਿਆ ਦੇਵੇਗਾ ਤੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਬਹੁਤ ਪ੍ਰਭਾਵਿਤ ਹੋਵੇਗੀ। ਅਧਿਆਪਕ ਆਗੂਆਂ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਡਿਪਟੀ ਕਮਿਸ਼ਨਰ ਗੁਰਦਾਸਪੁਰ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਤੇ ਸੈਕੰਡਰੀ ਤੋਂ ਮੰਗ ਕੀਤੀ ਕਿ ਮਰਦਮਸ਼ੁਮਾਰੀ ’ਚ ਇੱਕ ਸਕੂਲ ਤੋਂ ਕੇਵਲ ਇੱਕ ਅਧਿਆਪਕ ਦੀ ਹੀ ਡਿਊਟੀ ਲਗਾਈ ਜਾਵੇ। ਸਿੱਖਿਆ ਵਿਭਾਗ ਤੋਂ ਬਿਨ੍ਹਾਂ ਬਾਕੀ ਵਿਭਾਗਾਂ ਦੇ ਕਰਮਚਾਰੀਆਂ ਦੀ ਡਿਊਟੀ 50 ਫੀਸਦੀ ਲਗਾਈ ਜਾਵੇ। ਅਧਿਆਪਕਾਂ ਦੀ ਡਿਊਟੀ ਜਿਸ ਸਕੂਲ ’ਚ ਉਹ ਡਿਊਟੀ ਦੇ ਰਹੇ ਹਨ, ਉਸ ਥਾਂ ’ਤੇ ਲਗਾਈ ਜਾਵੇ ਤਾਂ ਕਿ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ। ਦਿਵਿਆਂਗ ਅਧਿਆਪਕਾਂ ਤੇ ਗੰਭੀਰ ਬਿਮਾਰੀ ਤੋਂ ਪੀੜ੍ਹਤ ਅਧਿਆਪਕਾਂ ਨੂੰ ਛੋਟ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਲਗਾਈਆਂ ਗਈਆਂ ਡਿਊਟੀਆਂ ਵਿਚ ਸੋਧ ਨਾ ਕੀਤੀ ਗਈ ਤਾਂ ਅਗਲੇ ਹਫਤੇ ਸੰਘਰਸ਼ ਕਰਨ ਤੋਂ ਗ਼ੁਰੇਜ਼ ਨਹੀਂ ਕੀਤਾ ਜਾਏਗਾ।
ਪਿਛਲੀ ਖ਼ਬਰ ਜ਼ਿਲ੍ਹਾ ਗੁਰਦਾਸਪੁਰ ’ਚ 10 ਤੋਂ 15 ਅਕਤੂਬਰ ਤੱਕ ਕਰਵਾਈ ਜਾਵੇਗੀ ਰਾਜ ਪੱਧਰੀ ਵੁਸ਼ੂ ਖੇਡ ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਅਥਲੈਟਿਕਸ ਮੁਕਾਬਲਿਆਂ ’ਚੋਂ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।