10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਠਾਨਕੋਟ ਵਿਖੇ ‘ਟੈੱਡਐਕਸ ਕੈਲੇਡੋਨੀਅਨ’ ਦਾ ਕੌਮਾਂਤਰੀ ਸੰਮੇਲਨ ਕੱਲ੍ਹ

ਪਠਾਨਕੋਟ, 9 ਅਕਤੂਬਰ (ਸੰਧੂ)-ਸਮਾਜ ਸੇਵਕ ਤੇ ਸਿੱਖਿਆ ਸ਼ਾਸਤਰੀ ਸ੍ਰੀਜਲ ਗੁਪਤਾ ਦੀ ਪਹਿਲਕਦਮੀ ਸਦਕਾ ਪਠਾਨਕੋਟ ਵਿਖੇ 11 ਅਕਤੂਬਰ ਨੂੰ ‘ਟੈੱਡਐਕਸ ਕੈਲੇਡੋਨੀਅਨ’ ਦੇ ਚੌਥੇ ਅਧਿਆਇ ਤਹਿਤ ਕੌਮਾਂਤਰੀ ਸੰਮੇਲਨ ਕਰਵਾਇਆ ਜਾ ਰਿਹਾ ਹੈ । ‘ਦਿ ਵਰਲਡ ਕਮਜ਼ ਟੂ ਪਠਾਨਕੋਟ’ ਵਿਸ਼ੇ ’ਤੇ ਆਧਾਰਿਤ ਇਹ ਸਮਾਗਮ ਢਾਂਗੂ ਰੋਡ ਸਥਿਤ ਸਰੋਵਰ ਪੋਟੀਕਾ ਹੋਟਲ ਵਿਖੇ ਸਵੇਰੇ 9:30 ਵਜੇ ਸ਼ੁਰੂ ਹੋਵੇਗਾ ।

ਪਠਾਨਕੋਟ ਵਿਖੇ ਹੋਣ ਵਾਲੇ ਕੌਮਾਂਤਰੀ ਸੰਮੇਲਨ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਜਲ ਗੁਪਤਾ ਤੇ ਹੋਰ । ਤਸਵੀਰ: ਸੰਧੂ 10-10-2026
ਪਠਾਨਕੋਟ, 9 ਅਕਤੂਬਰ (ਸੰਧੂ)-ਸਮਾਜ ਸੇਵਕ ਤੇ ਸਿੱਖਿਆ ਸ਼ਾਸਤਰੀ ਸ੍ਰੀਜਲ ਗੁਪਤਾ ਦੀ ਪਹਿਲਕਦਮੀ ਸਦਕਾ ਪਠਾਨਕੋਟ ਵਿਖੇ 11 ਅਕਤੂਬਰ ਨੂੰ ‘ਟੈੱਡਐਕਸ ਕੈਲੇਡੋਨੀਅਨ’ ਦੇ ਚੌਥੇ ਅਧਿਆਇ ਤਹਿਤ ਕੌਮਾਂਤਰੀ ਸੰਮੇਲਨ ਕਰਵਾਇਆ ਜਾ ਰਿਹਾ ਹੈ । ‘ਦਿ ਵਰਲਡ ਕਮਜ਼ ਟੂ ਪਠਾਨਕੋਟ’ ਵਿਸ਼ੇ ’ਤੇ ਆਧਾਰਿਤ ਇਹ ਸਮਾਗਮ ਢਾਂਗੂ ਰੋਡ ਸਥਿਤ ਸਰੋਵਰ ਪੋਟੀਕਾ ਹੋਟਲ ਵਿਖੇ ਸਵੇਰੇ 9:30 ਵਜੇ ਸ਼ੁਰੂ ਹੋਵੇਗਾ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਜਲ ਗੁਪਤਾ ਨੇ ਦੱਸਿਆ ਕਿ ਇਸ ਸੰਮੇਲਨ ’ਚ 14 ਦੇਸ਼ਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਕੌਮਾਂਤਰੀ ਆਗੂ ਸ਼ਿਰਕਤ ਕਰਨਗੇ । ਉਨ੍ਹਾਂ ਦੱਸਿਆ ਕਿ ਸੰਮੇਲਨ ’ਚ ਮਾਲਟਾ ਦੇ ਸਾਬਕਾ ਪ੍ਰਧਾਨ ਮੰਤਰੀ ਜੋਸਫ਼ ਮਸਕਟ, ਰੋਮਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਿਕਟਰ ਪੋਂਟਾ, ਮੋਲਦੋਵਾ ਦੇ ਸਾਬਕਾ ਪ੍ਰਧਾਨ ਮੰਤਰੀ ਇਯੂਰੀ ਲਿਆਂਕਾ ਤੇ ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਐਡੁਆਰਡ ਹੇਗਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣਗੇ । ਇਸ ਤੋਂ ਇਲਾਵਾ ਇਟਲੀ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਲੁਈਗੀ ਡੀ ਮਾਇਓ, ਬਰਤਾਨੀਆ ਦੇ ਸਾਬਕਾ ਰੱਖਿਆ ਮੰਤਰੀ ਸਰ ਗ੍ਰਾਂਟ ਸ਼ੈਪਸ, ਸੀ.ਬੀ.ਆਈ. ਦੇ ਸਾਬਕਾ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਰਾਏ ਤੇ ਬਿਨਾਂਸ ਨਾਲ ਸਬੰਧਿਤ ਰਾਜ ਟਿਮੋਥੀ ਨੰਦਵਾਨੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਆਪਣੇ ਵਿਚਾਰ ਸਾਂਝੇ ਕਰਨਗੀਆਂ । ਸਮਾਗਮ ’ਚ ਸ਼ਾਮਿਲ ਨਾ ਹੋ ਸਕਣ ਵਾਲੀਆਂ ਕੁਝ ਕੌਮਾਂਤਰੀ ਸ਼ਖ਼ਸੀਅਤਾਂ ਦੇ ਵੀਡੀਓ ਸੰਦੇਸ਼ ਵੀ ਦਿਖਾਏ ਜਾਣਗੇ । ਸ੍ਰੀਜਲ ਗੁਪਤਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਵਿਦੇਸ਼ੀ ਸ਼ਖ਼ਸੀਅਤਾਂ ਨੂੰ ਪਠਾਨਕੋਟ ਆਉਣ ਦਾ ਸੱਦਾ ਦਿੱਤਾ ਤਾਂ ਕਈਆਂ ਨੇ ਪਹਿਲਾਂ ਇਸ ਸ਼ਹਿਰ ਬਾਰੇ ਜਾਣਕਾਰੀ ਮੰਗੀ । ਉਨ੍ਹਾਂ ਨੂੰ ਪਠਾਨਕੋਟ ਦੀ ਪਹਿਚਾਣ ਅਤੇ ਮਹੱਤਤਾ ਬਾਰੇ ਜਾਣੂ ਕਰਵਾਉਣਾ ਪਿਆ । ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਕੌਮਾਂਤਰੀ ਸ਼ਖ਼ਸੀਅਤਾਂ ਦਾ ਪਠਾਨਕੋਟ ਪਹੁੰਚਣਾ ਸਮੁੱਚੇ ਸ਼ਹਿਰ ਲਈ ਮਾਣ ਵਾਲੀ ਗੱਲ ਹੈ । ਉਨ੍ਹਾਂ ਦੱਸਿਆ ਕਿ ਵਿਦੇਸ਼ੀ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਤਿੰਨ ਦਿਨ ਪਠਾਨਕੋਟ ਵਿਚ ਰਹਿਣਗੇ । ਪਠਾਨਕੋਟ ਪਹੁੰਚਣ ਤੋਂ ਪਹਿਲਾਂ ਮਹਿਮਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿਖੇ ਨਤਮਸਤਕ ਹੋਣਗੇ । ਇਸ ਤੋਂ ਬਾਅਦ ਉਹ ਮੀਡੀਆ, ਵਪਾਰ ਮੰਡਲ ਅਤੇ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤਾਂ ਕਰਨਗੇ । ਇਸ ਮੌਕੇ ਸਾਹਿਬ ਦਿਆਲ ਮਹਾਜਨ ਅਤੇ ਰੋਹਿਤ ਮਹਾਜਨ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਗ੍ਰੀਨਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇੰਟਰ ਸਕੂਲ ਸਕੇਟਿੰਗ ਮੁਕਾਬਲੇ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਵਿਅਕਤੀ ਨੂੰ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।