10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਕਰਵਾ ਚੌਥ ਵਰਗੇ ਪਵਿੱਤਰ ਤਿਉਹਾਰਾਂ ’ਤੇ ਨਕਲੀ ਕਾਸਮੈਟਿਕਸ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ-ਰਾਸ਼ਟਰੀ ਭਗਵਾ ਸੈਨਾ ਸੰਗਠਨ

ਪਠਾਨਕੋਟ, 9 ਅਕਤੂਬਰ (ਵਿਨੋਦ)-ਰਾਸ਼ਟਰੀ ਭਗਵਾ ਸੈਨਾ ਸੰਗਠਨ ਦੇ ਰਾਸ਼ਟਰੀ ਯੁਵਾ ਪ੍ਰਧਾਨ ਸੌਰਵ ਗੁਪਤਾ ਤੇ ਨਿਆਂ ਵਿੰਗ ਦੇ ਚੇਅਰਮੈਨ ਪਵਨ ਸ਼ਰਮਾ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਕਰਵਾਚੌਥ ਵਰਗੇ ਪਵਿੱਤਰ ਤਿਉਹਾਰਾਂ ਦੌਰਾਨ ਬਾਜ਼ਾਰਾਂ ’ਚ ਵੇਚੇ ਜਾ ਰਹੇ ਨਕਲੀ ਤੇ ਘਟੀਆ ਕਾਸਮੈਟਿਕਸ ਉਤਪਾਦਾਂ ਵਿਰੁੱਧ ਵਿਸ਼ੇਸ਼ ਚੌਕਸੀ ਰੱਖੇ ਤੇ ਗਲਤ ਦੁਕਾਨਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ । ਸੌਰਵ ਗੁਪਤਾ ਨੇ ਕਿਹਾ ਕਿ ਔਰਤਾਂ ਕਰਵਾਚੌਥ ’ਤੇ ਆਪਣੇ ਸੋਲਾਂ ਸ਼ਿੰਗਾਰ ਲਈ ਵੱਡੀ ਮਾਤਰਾ ਵਿਚ ਕਾਸਮੈਟਿਕਸ ਖਰੀਦਦੀਆਂ ਹਨ ।

ਸੌਰਵ ਗੁਪਤਾ ਅਤੇ ਪਵਨ ਸ਼ਰਮਾ। 10-10-2026
ਪਠਾਨਕੋਟ, 9 ਅਕਤੂਬਰ (ਵਿਨੋਦ)-ਰਾਸ਼ਟਰੀ ਭਗਵਾ ਸੈਨਾ ਸੰਗਠਨ ਦੇ ਰਾਸ਼ਟਰੀ ਯੁਵਾ ਪ੍ਰਧਾਨ ਸੌਰਵ ਗੁਪਤਾ ਤੇ ਨਿਆਂ ਵਿੰਗ ਦੇ ਚੇਅਰਮੈਨ ਪਵਨ ਸ਼ਰਮਾ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਕਰਵਾਚੌਥ ਵਰਗੇ ਪਵਿੱਤਰ ਤਿਉਹਾਰਾਂ ਦੌਰਾਨ ਬਾਜ਼ਾਰਾਂ ’ਚ ਵੇਚੇ ਜਾ ਰਹੇ ਨਕਲੀ ਤੇ ਘਟੀਆ ਕਾਸਮੈਟਿਕਸ ਉਤਪਾਦਾਂ ਵਿਰੁੱਧ ਵਿਸ਼ੇਸ਼ ਚੌਕਸੀ ਰੱਖੇ ਤੇ ਗਲਤ ਦੁਕਾਨਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ । ਸੌਰਵ ਗੁਪਤਾ ਨੇ ਕਿਹਾ ਕਿ ਔਰਤਾਂ ਕਰਵਾਚੌਥ ’ਤੇ ਆਪਣੇ ਸੋਲਾਂ ਸ਼ਿੰਗਾਰ ਲਈ ਵੱਡੀ ਮਾਤਰਾ ਵਿਚ ਕਾਸਮੈਟਿਕਸ ਖਰੀਦਦੀਆਂ ਹਨ । ਇਸ ਦਾ ਫਾਇਦਾ ਉਠਾਉਂਦੇ ਹੋਏ ਕੁਝ ਦੁਕਾਨਦਾਰ ਨਕਲੀ, ਬੈਚ-ਰਹਿਤ, ਮਿਆਦ ਪੁੱਗਣ ਦੀ ਤਾਰੀਖ ਤੇ ਘਟੀਆ ਉਤਪਾਦ ਵੇਚ ਰਹੇ ਹਨ, ਜੋ ਔਰਤਾਂ ਦੀ ਚਮੜੀ ਤੇ ਸਿਹਤ ਲਈ ਬਹੁਤ ਨੁਕਸਾਨਦੇਹ ਹਨ । ਚੇਅਰਮੈਨ ਪਵਨ ਸ਼ਰਮਾ ਨੇ ਕਿਹਾ ਕਿ ਇਹ ਸਿਰਫ਼ ਧੋਖਾਧੜੀ ਨਹੀਂ ਹੈ, ਸਗੋਂ ਸਾਡੀਆਂ ਭੈਣਾਂ-ਧੀਆਂ ਦੀ ਸਿਹਤ ਅਤੇ ਸਾਡੇ ਸੱਭਿਆਚਾਰ ਦੇ ਪਵਿੱਤਰ ਤਿਉਹਾਰ ਨਾਲ ਛੇੜਛਾੜ ਹੈ । ਸੰਗਠਨ ਇਸ ਦੀ ਸਖ਼ਤ ਨਿੰਦਾ ਕਰਦਾ ਹੈ, ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ, ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਬਾਜ਼ਾਰਾਂ ਵਿਚ ਵਿਸ਼ੇਸ਼ ਨਿਰੀਖਣ ਕਰਨੇ ਚਾਹੀਦੇ ਹਨ।
ਪਿਛਲੀ ਖ਼ਬਰ ਸਚਿਨ ਪਾਇਲਟ ਤੇ ਪਰਗਟ ਸਿੰਘ ਦੇ ਪੰਜਾਬ ਆਉਣ ਨਾਲ ਕਾਂਗਰਸੀ ਵਰਕਰਾਂ ’ਚ ਨਵਾਂ ਜੋਸ਼-ਜੋਗਿੰਦਰ ਪਾਲ ਅਗਲੀ ਖ਼ਬਰ ਸੀ-ਪਾਈਟ ਕੈਂਪਾਂ ’ਚ ਨੌਜਵਾਨਾਂ ਨੂੰ ਮੁਫ਼ਤ ਸਰੀਰਕ ਸਿਖਲਾਈ ਦੀ ਸਹੂਲਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।