12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਯੂਥ ਖੇਡਾਂ ਇੰਡੋ ਨਿਪਾਲ ਯੁਵਾ ਸੀਰੀਜ ’ਚੋਂ ਭਾਗ ਸਿੰਘ ਤੇ ਬਲਜਿੰਦਰ ਸਿੰਘ ਨੇ ਜਿੱਤੇ ਤਗਮੇ

ਗੁਰਦਾਸਪੁਰ, 10 ਅਕਤੂਬਰ (ਪੰਕਜ ਸ਼ਰਮਾ)-ਯੂਥ ਖੇਡਾਂ ਇੰਡੋ ਨੇਪਾਲ ਯੁਵਾ ਸੀਰੀਜ 2026 ਜੋ ਕਿ 2 ਅਕਤੂਬਰ ਤੋਂ 6 ਅਕਤੂਬਰ ਤੱਕ ਰੰਗਸ਼ਾਲਾ ਸਟੇਡੀਅਮ ਪੋਕਰਾ ਨਿਪਾਲ ਵਿਖੇ ਹੋਈ ਸੀ। ਜਿਸ ’ਚ ਆਨਰੇਰੀ ਨਾਇਬ ਸੂਬੇਦਾਰ ਭਾਗ ਸਿੰਘ ਤੇ ਬਲਜਿੰਦਰ ਸਿੰਘ ਨੇ ਸੋਨੇ ਦੇ ਤਗਮੇ ਹਾਸਲ ਕਰਕੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ।

ਅਜੀਤ ਡੈਸਕ 11-10-2026
ਗੁਰਦਾਸਪੁਰ, 10 ਅਕਤੂਬਰ (ਪੰਕਜ ਸ਼ਰਮਾ)-ਯੂਥ ਖੇਡਾਂ ਇੰਡੋ ਨੇਪਾਲ ਯੁਵਾ ਸੀਰੀਜ 2026 ਜੋ ਕਿ 2 ਅਕਤੂਬਰ ਤੋਂ 6 ਅਕਤੂਬਰ ਤੱਕ ਰੰਗਸ਼ਾਲਾ ਸਟੇਡੀਅਮ ਪੋਕਰਾ ਨਿਪਾਲ ਵਿਖੇ ਹੋਈ ਸੀ। ਜਿਸ ’ਚ ਆਨਰੇਰੀ ਨਾਇਬ ਸੂਬੇਦਾਰ ਭਾਗ ਸਿੰਘ ਤੇ ਬਲਜਿੰਦਰ ਸਿੰਘ ਨੇ ਸੋਨੇ ਦੇ ਤਗਮੇ ਹਾਸਲ ਕਰਕੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸੀਰੀਜ ’ਚ ਸੂਬੇਦਾਰ ਭਾਗ ਸਿੰਘ ਪੁੱਤਰ ਪੂਰਨ ਸਿੰਘ ਪਿੰਡ ਕਾਲਾ ਨੰਗਲ ਨੇ 5000 ਮੀਟਰ ਅਤੇ 1500 ਮੀਟਰ ਲੰਮੀ ਦੌਰ ’ਚ ਕ੍ਰਮਵਾਰ ਸੋਨੇ ਦੇ ਤਗਮੇ ਹਾਸਲ ਕੀਤੇ। ਇਸੇ ਤਰ੍ਹਾਂ ਨਾਇਬ ਸੂਬੇਦਾਰ ਬਲਜਿੰਦਰ ਸਿੰਘ ਪੁੱਤਰ ਅਮਰ ਸਿੰਘ ਪਿੰਡ ਮੁਸਤਫਾਬਾਦ ਸੈਦਾਂ ਨੇ 100 ਮੀਟਰ ਤੇ ਲੌਂਗ ਗੰਪ ਵਿਚ ਸੋਨੇ ਦੇ ਤਗਮੇ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਪਿਛਲੇ ਸਾਲ ਹੋਈਆਂ ਮਸਤੂਆਣਾ ਮੀਟ ਜੋ ਕਿ ਸੰਗਰੂਰ ਵਿਖੇ ਹੋਈਆਂ ਸਨ, ਵਿਚ ਭਾਗ ਸਿੰਘ ਨੇ 5 ਕਿਲੋਮੀਟਰ ਤੇ 10 ਕਿਲੋਮੀਟਰ ਵਿਚ ਵੀ ਸੋਨੇ ਦੇ ਤਗਮੇ ਜਿੱਤੇ ਸੀ। ਜਦੋਂਕਿ ਚੰਡੀਗੜ ਵਿਖੇ ਮਾਸਟਰ ਖੇਡਾਂ ’ਚ ਬਲਵਿੰਦਰ ਸਿੰਘ ਨੇ ਟ੍ਰਿਪਲ ਜੰਪ ਅਤੇ ਲੌਂਗ ਜੰਪ ਵਿਚ ਕਾਂਸੇ ਦੇ ਤਗਮੇ ਜਿੱਤੇ ਹਨ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਚੰਗੀ ਸਿਹਤ ਲਈ ਖੇਡਾਂ ਵੱਲ ਪ੍ਰੇਰਿਤ ਹੋਣ ਦਾ ਸੁਨੇਹਾ ਦਿੱਤਾ ।
ਪਿਛਲੀ ਖ਼ਬਰ ਖੰਡ ਮਿੱਲ ਪਨਿਆੜ ਵਲੋਂ ਬਰਮਾਲ ਅਖਵਾੜਾ ਵਿਖੇ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਸਟਰ ਰਮਨ ਤੇ ਪੂਜਾ ਨੇ ਜਿੱਤੇ ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।