12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਦੋ ਲੁਟੇਰੇ ਸਾਈਕਲ ਸਵਾਰ ਕੋਲੋਂ ਮੋਬਾਈਲ ਖੋਹ ਕੇ ਹੋਏ ਫਰਾਰ

ਗੁਰਦਾਸਪੁਰ, 10 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਪਿੰਡ ਪਾਹੜਾ ਨੇੜੇ ਸਾਈਕਲ ਸਵਾਰ ਐਮ. ਈ.

ਜਾਣਕਾਰੀ ਦਿੰਦੇ ਹੋਏ ਬਾਬੂ ਲਾਲ। ਤਸਵੀਰ : ਅਸ਼ੋਕ ਸ਼ਰਮਾ 11-10-2026
ਗੁਰਦਾਸਪੁਰ, 10 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਪਿੰਡ ਪਾਹੜਾ ਨੇੜੇ ਸਾਈਕਲ ਸਵਾਰ ਐਮ. ਈ. ਐਸ. ਮੁਲਾਜਮ ਕੋਲੋਂ ਦੋ ਲੁਟੇਰੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਮੁਲਾਜਮ ਬਾਬੂ ਲਾਲ ਨੇ ਦੱਸਿਆ ਕਿ ਉਹ ਕਰੀਬ ਤਿੰਨ ਵਜੇ ਡਿਊਟੀ ’ਤੇ ਗੁਰਦਾਸਪੁਰ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਪਾਹੜਾ ਨੇੜੇ ਪਹੁੰਚਾ ਤਾਂ ਮਗਰੋਂ ਆਉਂਦੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਉਸ ਦੀ ਜੇਬ ’ਚੋਂ ਮਹਿੰਗਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਗੁਰਦਾਸਪੁਰ ਮੁਕੇਰੀਆਂ ਸੜਕ ’ਤੇ ਰੋਜਾਨਾ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨਿਤ ਵਾਪਰ ਰਹੀਆਂ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੈ, ਜਿਸ ਕਾਰਨ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਇਸ ਘਟਨਾ ਦੀ ਸ਼ਿਕਾਇਤ ਥਾਣਾ ਤਿੱਬੜ ਨੂੰ ਕਰ ਦਿੱਤਾ ਹੈ।
ਪਿਛਲੀ ਖ਼ਬਰ ਤੇਜ ਰਫਤਾਰ ਕਾਰ ਸਫੈਦੇ ਨਾਲ ਟਕਰਾਈ-ਨੌਜਵਾਨ ਦੀ ਮੌਤ ਅਗਲੀ ਖ਼ਬਰ ਖੰਡ ਮਿੱਲ ਪਨਿਆੜ ਵਲੋਂ ਬਰਮਾਲ ਅਖਵਾੜਾ ਵਿਖੇ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।