13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਦੋਰਾਂਗਲਾ ਸਬ ਤਹਿਸੀਲ ’ਚ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ ਪੰਜ ਘੰਟੇ ਤੱਕ ਰਿਕਾਰਡ ਦੀ ਕੀਤੀ ਜਾਂਚ

ਗੁਰਦਾਸਪੁਰ, 10 ਅਕਤੂਬਰ (ਚੱਕਰਾਜਾ)-ਸਬ ਤਹਿਸੀਲ ਦੋਰਾਂਗਲਾ ਵਿਖੇ ਉਸ ਵੇਲੇ ਹਫਰਾ ਦਫੜੀ ਮਚ ਗਈ, ਜਦੋਂ ਇਨਕਮ ਟੈਕਸ ਵਿਭਾਗ ਦੀ ਟੀਮ ਵਲੋਂ ਛਾਪਾ ਮਾਰਿਆ ਗਿਆ। ਜਾਣਕਾਰੀ ਅਨੁਸਾਰ ਇਸ ਚੈਕਿੰਗ ਦੌਰਾਨ ਇਨਕਮ ਟੈਕਸ ਵਿਭਾਗ ਦੀ ਟੀਮ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਲੈ ਗਈ ਹੈ।

ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ। ਤਸਵੀਰ : ਚੱਕਰਾਜਾ 11-10-2026
ਗੁਰਦਾਸਪੁਰ, 10 ਅਕਤੂਬਰ (ਚੱਕਰਾਜਾ)-ਸਬ ਤਹਿਸੀਲ ਦੋਰਾਂਗਲਾ ਵਿਖੇ ਉਸ ਵੇਲੇ ਹਫਰਾ ਦਫੜੀ ਮਚ ਗਈ, ਜਦੋਂ ਇਨਕਮ ਟੈਕਸ ਵਿਭਾਗ ਦੀ ਟੀਮ ਵਲੋਂ ਛਾਪਾ ਮਾਰਿਆ ਗਿਆ। ਜਾਣਕਾਰੀ ਅਨੁਸਾਰ ਇਸ ਚੈਕਿੰਗ ਦੌਰਾਨ ਇਨਕਮ ਟੈਕਸ ਵਿਭਾਗ ਦੀ ਟੀਮ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਲੈ ਗਈ ਹੈ। ਟੀਮ ਨੇ ਦਫਤਰ ਦੇ ਕਰਮਚਾਰੀਆਂ ਨੂੰ ਐਸ. ਆਰ. ਓ. ਪੋਰਟਲ ਆਨਲਾਈਨ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਸੰਬੰਧੀ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਇਨਕਮ ਟੈਕਸ ਦੀ ਟੀਮ ਦਫਤਰ ਵਿਖੇ ਪਹੁੰਚੀ ਸੀ, ਜਿਥੇ ਉਨ੍ਹਾਂ ਵਲੋਂ ਰਿਕਾਰਡ ਦੀ ਜਾਂਚ ਕੀਤੀ ਗਈ ਹੈ ਅਤੇ ਜੋ ਵੀ ਰਿਕਾਰਡ ਉਨਾਂ ਵਲੋਂ ਮੰਗਿਆ ਗਿਆ, ਉਹ ਸਾਰਾ ਪੇਸ਼ ਕੀਤਾ ਗਿਆ। ਉਨਾਂ ਦੱਸਿਆ ਕਿ ਦੋਰਾਂਗਲਾ ਸਬ ਤਹਿਸੀਲ ਪਿਛਲੇ ਚਾਰ ਸਾਲ ਤੋਂ ਸ਼ੁਰੂ ਹੋਈ ਸੀ ਪਰ ਇਸ ਦਾ ਐਸ. ਆਰ. ਓ. ਪੋਰਟਲ ਜੋ ਰਜਿਸਟਰ ਨਹੀਂ ਸੀ, ਉਸ ਦੀ ਜਾਂਚ ਕਰਨ ਲਈ ਟੀਮ ਇਥੇ ਪਹੁੰਚੀ ਸੀ। ਟੀਮ ਵਲੋਂ ਲਗਪਗ ਪੰਜ ਘੰਟੇ ਤੱਕ ਰਿਕਾਰਡ ਦੀ ਜਾਂਚ ਕੀਤੀ ਗਈ ।
ਪਿਛਲੀ ਖ਼ਬਰ ਕਾਸੋ ਤੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਪੁਲਿਸ ਤੇ ਜਿਲ੍ਹਾ ਪ੍ਰਸ਼ਾਸਨ ਨੇ ਚਲਾਇਆ ਸਾਂਝਾ ਆਪ੍ਰੇਸ਼ਨ ਅਗਲੀ ਖ਼ਬਰ ਤੇਜ ਰਫਤਾਰ ਕਾਰ ਸਫੈਦੇ ਨਾਲ ਟਕਰਾਈ-ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।