11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਜਥਾ ਸੰਗਰੂਰ ਰੈਲੀ ਲਈ ਰਵਾਨਾ

ਪਠਾਨਕੋਟ, 10 ਅਕਤੂਬਰ (ਵਿਨੋਦ)-ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿਚ ਆਯੋਜਿਤ ਕੀਤੀ ਜਾ ਰਹੀ ਰੋਸ ਰੈਲੀ ਵਿਚ ਹਿੱਸਾ ਲੈਣ ਲਈ ਸੈਂਕੜੇ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ ਵੱਡਾ ਸਮੂਹ ਪਠਾਨਕੋਟ ਤੋਂ ਰਵਾਨਾ ਹੋਇਆ ਜਿਸ ਵਿਚ ਪੁਰਾਣੀ ਪੈਨਸ਼ਨ ਸਕੀਮ ਦੀ ਪੂਰੀ ਬਹਾਲੀ ਅਤੇ ਕਰਮਚਾਰੀਆਂ ਤੇ ਪੈਨਸ਼ਨਰਾਂ ਦੀਆਂ ਹੋਰ ਲੰਬਿਤ ਮੰਗਾਂ ਦੀ ਮੰਗ ਕੀਤੀ ਗਈ। ਇਸ ਸਮੂਹ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਰਾਜੇਂਦਰ ਧੀਮਾਨ ਅਤੇ ਰਵੀ ਦੱਤ ਨੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਸਾਂਝੇ ਬੈਨਰ ਹੇਠ ਕੀਤੀ।

ਅਜੀਤ ਡੈਸਕ 11-10-2026
ਪਠਾਨਕੋਟ, 10 ਅਕਤੂਬਰ (ਵਿਨੋਦ)-ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿਚ ਆਯੋਜਿਤ ਕੀਤੀ ਜਾ ਰਹੀ ਰੋਸ ਰੈਲੀ ਵਿਚ ਹਿੱਸਾ ਲੈਣ ਲਈ ਸੈਂਕੜੇ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ ਵੱਡਾ ਸਮੂਹ ਪਠਾਨਕੋਟ ਤੋਂ ਰਵਾਨਾ ਹੋਇਆ ਜਿਸ ਵਿਚ ਪੁਰਾਣੀ ਪੈਨਸ਼ਨ ਸਕੀਮ ਦੀ ਪੂਰੀ ਬਹਾਲੀ ਅਤੇ ਕਰਮਚਾਰੀਆਂ ਤੇ ਪੈਨਸ਼ਨਰਾਂ ਦੀਆਂ ਹੋਰ ਲੰਬਿਤ ਮੰਗਾਂ ਦੀ ਮੰਗ ਕੀਤੀ ਗਈ।ਇਸ ਸਮੂਹ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਰਾਜੇਂਦਰ ਧੀਮਾਨ ਅਤੇ ਰਵੀ ਦੱਤ ਨੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਸਾਂਝੇ ਬੈਨਰ ਹੇਠ ਕੀਤੀ।ਇਸ ਮੌਕੇ ਫੈਡਰੇਸ਼ਨ ਸਟੇਟ ਕਮੇਟੀ ਮੈਂਬਰ ਸੁਭਾਸ਼ ਚੰਦਰ, ਜ਼ਿਲ੍ਹਾ ਪ੍ਰਧਾਨ ਰਵੀ ਦੱਤ, ਰਜਨੀਸ਼ ਕੁਮਾਰ, ਰਵਿੰਦਰ ਮਹਾਜਨ, ਪੀ.ਡਬਲਯੂ.ਡੀ ਫੀਲਡ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜੇਂਦਰ ਕੁਮਾਰ, ਮਨੋਹਰ ਲਾਲ ਅਤੇ ਯੁੱਧਵੀਰ ਸਿੰਘ ਨੇ ਸਰਕਾਰ ਦੇ ਰਵੱਈਏ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਸਖ਼ਤ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸੰਘਰਸ਼ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ। ਇਸ ਮੌਕੇ ਰਾਜੇਸ਼ ਕੁਮਾਰ, ਪਵਨ ਕੁਮਾਰ, ਲਖਦੀਪ, ਅਸ਼ੋਕ ਕੁਮਾਰ, ਮੰਗਤ ਸਿੰਘ, ਦੇਸ਼ਰਾਜ, ਅਸ਼ਵਨੀ ਉੱਪਲ, ਅਸ਼ਵਨੀ ਸ਼ਰਮਾ, ਸੋਮਰਾਜ, ਤਰਸੇਮ ਲਾਲ, ਓਮ ਪ੍ਰਕਾਸ਼, ਸੁਰਿੰਦਰ, ਵਰਿੰਦਰ, ਤਾਰਾ ਚੰਦ, ਨਰਿੰਦਰ ਕੁਮਾਰ, ਰਾਮ ਮੂਰਤੀ ਸ਼ਰਮਾ, ਟੇਕ ਚੰਦ, ਰਮਨ ਕੁਮਾਰ, ਕੇਵਲ ਕ੍ਰਿਸ਼ਨ, ਯਸ਼ਪਾਲ ਸਮੇਤ ਅਧਿਆਪਕ, ਕਰਮਚਾਰੀ ਅਤੇ ਪੈਨਸ਼ਨਰ ਮੌਜੂਦ ਸਨ।
ਪਿਛਲੀ ਖ਼ਬਰ ਜੀ. ਐਨ. ਡੀ. ਯੂ. ਕਾਲਜ ਨਰੋਟ ਜੈਮਲ ਸਿੰਘ ਵਿਖੇ ਰੈੱਡ ਰਿਬਨ ਕਲੱਬ ਨੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਵਲੋਂ ਪ੍ਰੀਖਿਆ ਦੀਆਂ ਤਿਆਰੀਆਂ ਮੁਕੰਮਲ -ਪ੍ਰਧਾਨ ਸੋਹਨ ਲਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।