12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਐੱਸ.ਡੀ.ਐਮ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਲਈ ਚੁਣੇ ਖਿਡਾਰੀਆਂ ਦਾ ਸਨਮਾਨ

ਗੁਰਦਾਸਪੁਰ, 11 ਅਕਤੂਬਰ (ਚੱਕਰਾਜਾ)-ਜ਼ਿਲ੍ਹਾ ਬਾਲ ਭਲਾਈ ਕੌਂਸਲ ਵਲੋਂ ਕਰਾਟੇ-ਡੂ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਾਲ ਭਵਨ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਰਾਜ ਪੱਧਰੀ ਕਰਾਟੇ ਚੈਂਪੀਅਨਸ਼ਿਪ ਲਈ ਚੁਣੇ 25 ਖਿਡਾਰੀਆਂ, ਜਿਨ੍ਹਾਂ ’ਚ 13 ਲੜਕੀਆਂ ਤੇ 12 ਲੜਕੇ ਸ਼ਾਮਿਲ ਹਨ , ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਚੈਂਪੀਅਨਸ਼ਿਪ 10 ਤੋਂ 15 ਅਕਤੂਬਰ ਤੱਕ ਖੇਡ ਭਵਨ ਸੈਕਟਰ-78 ਮੋਹਾਲੀ ਵਿਖੇ ਕਰਵਾਈ ਜਾਵੇਗੀ।

ਅਜੀਤ ਡੈਸਕ 12-10-2026
ਗੁਰਦਾਸਪੁਰ, 11 ਅਕਤੂਬਰ (ਚੱਕਰਾਜਾ)-ਜ਼ਿਲ੍ਹਾ ਬਾਲ ਭਲਾਈ ਕੌਂਸਲ ਵਲੋਂ ਕਰਾਟੇ-ਡੂ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਾਲ ਭਵਨ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਰਾਜ ਪੱਧਰੀ ਕਰਾਟੇ ਚੈਂਪੀਅਨਸ਼ਿਪ ਲਈ ਚੁਣੇ 25 ਖਿਡਾਰੀਆਂ, ਜਿਨ੍ਹਾਂ ’ਚ 13 ਲੜਕੀਆਂ ਤੇ 12 ਲੜਕੇ ਸ਼ਾਮਿਲ ਹਨ , ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਚੈਂਪੀਅਨਸ਼ਿਪ 10 ਤੋਂ 15 ਅਕਤੂਬਰ ਤੱਕ ਖੇਡ ਭਵਨ ਸੈਕਟਰ-78 ਮੋਹਾਲੀ ਵਿਖੇ ਕਰਵਾਈ ਜਾਵੇਗੀ। ਖਿਡਾਰੀ ਜ਼ਿਲ੍ਹਾ ਕੋਚ ਸੈਂਸੀ ਗੁਰਵੰਤ ਸਿੰਘ, ਸੈਂਸੀ ਯੋਗੇਸ਼ ਕੁਮਾਰ ਤੇ ਸੈਂਸੀ ਸੰਨੀ ਮਲਹੋਤਰਾ ਦੀ ਦੇਖ-ਰੇਖ ਹੇਠ ਸਿਖਲਾਈ ਪ੍ਰਾਪਤ ਕਰ ਰਹੇ ਹਨ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਅਸ਼ੋਕ ਕੁਮਾਰ ਐੱਸ.ਡੀ.ਐਮ ਦਾ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਨੇ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ । ਐਸ.ਡੀ.ਐਮ ਅਸ਼ੋਕ ਕੁਮਾਰ ਨੇ ਬਾਲ ਭਵਨ ਵਿਖੇ ਕੌਂਸਲ ਵਲੋਂ ਚਲਾਏ ਜਾ ਰਹੇ ਵੱਖ-ਵੱਖ ਬਾਲ ਭਲਾਈ ਤੇ ਹੁਨਰ ਵਿਕਾਸ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਰੋਮੇਸ਼ ਮਹਾਜਨ ਤੇ ਸਮੁੱਚੇ ਸਟਾਫ਼ ਵਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਤੇ ਸਮਾਜ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ ।
ਪਿਛਲੀ ਖ਼ਬਰ ਟੀ.ਬੀ ਮੁਕਤ ਆਉਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਲਾਕ ਸੰਮਤੀ ਮੈਂਬਰ ਤੇ ਸਰਪੰਚ ਦਾ ਸਨਮਾਨ ਅਗਲੀ ਖ਼ਬਰ ਸੰਕਲਪ ਸੰਸਥਾ ਹਰਚੋਵਾਲ ਵਲੋਂ ਸਾਲਾਨਾ ਖੇਡਾਂ ‘ਖੇਡਾਂ ਰਿਆੜਕੀ ਦੀਆਂ’ ਕਰਵਾਉਣ ਸਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।