12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਚੀਫ਼ ਖਾਲਸਾ ਦੀਵਾਨ ਵਲੋਂ ਅੰਗਰੇਜ਼ੀ ਦੇ 146 ਅਧਿਆਪਕਾਂ ਦਾ ਸੈਮੀਨਾਰ ਲਗਾਇਆ

ਅਲੀਵਾਲ, 11 ਅਕਤੂਬਰ (ਸੁੱਚਾ ਸਿੰਘ ਬੁੱਲੋਵਾਲ)-ਚੀਫ਼ ਖਾਲਸਾ ਦੀਵਾਨ ਵਲੋਂ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਝਰ, ਆਨਰੇਰੀ ਸਕੱਤਰ ਰਮਨੀਕ ਸਿੰਘ, ਸਿੱਖਿਆ ਡਾਇਰੈਕਟਰ ਏ. ਪੀ.

ਅਜੀਤ ਡੈਸਕ 12-10-2026
ਅਲੀਵਾਲ, 11 ਅਕਤੂਬਰ (ਸੁੱਚਾ ਸਿੰਘ ਬੁੱਲੋਵਾਲ)-ਚੀਫ਼ ਖਾਲਸਾ ਦੀਵਾਨ ਵਲੋਂ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਝਰ, ਆਨਰੇਰੀ ਸਕੱਤਰ ਰਮਨੀਕ ਸਿੰਘ, ਸਿੱਖਿਆ ਡਾਇਰੈਕਟਰ ਏ.ਪੀ. ਸਿੰਘ ਚਾਵਲਾ, ਅਸਿਸਟੈਂਟ ਡਾਇਰੈਕਟਰ ਉਰਮਿੰਦਰ ਕੌਰ ਤੇ ਪ੍ਰਿੰਸੀਪਲ ਮੀਤੂ ਮਨੋਚਾ ਦੀ ਯੋਗ ਅਗਵਾਈ ’ਚ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਚੀਫ਼ ਖਾਲਸਾ ਦੀਵਾਨ ਮਜੀਠਾ ਬਾਈਪਾਸ ਅੰਮ੍ਰਿਤਸਰ ’ਚ ਅੰਗਰੇਜ਼ੀ ਦੇ ਅਧਿਆਪਕਾਂ ਦਾ ਸੈਮੀਨਾਰ ਲਾਇਆ, ਜਿਸ ’ਚ ਸੈਮੀਨਾਰ ਦਾ ਸੰਚਾਲਨ ਬਰਲਿੰਗਟਨ ਪਬਲੀਸ਼ਰ ਵਲੋਂ ਸ਼ਸ਼ੀ ਭੂਸ਼ਨ ਦੁਆਰਾ ਕੀਤਾ ਗਿਆ। ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ਼ ਖਾਲਸਾ ਦੀਵਾਨ ਨਾਸਰਕੇ ਦੀ ਪ੍ਰਿੰਸੀਪਲ ਸੁੱਖਪ੍ਰੀਤ ਕੌਰ ਨੇ ਦੱਸਿਆ ਕਿ 146 ਅੰਗਰੇਜ਼ੀ ਦੇ ਅਧਿਆਪਕਾਂ ਦੇ ਲੱਗੇ ਸੈਮੀਨਾਰ ’ਚ ਸਾਡੇ ਸਕੂਲ ਵਲੋਂ ਅੰਗਰੇਜ਼ੀ ਦੇ ਅਧਿਆਪਕ ਵਜੋਂ ਸੁੱਚਾ ਸਿੰਘ ਸਾਗਰ ਨੇ ਹਿੱਸਾ ਲਿਆ ਤੇ ਸੈਮੀਨਾਰ ’ਚ ਦੱਸੇ ਗਏ ਤਰੀਕੇ, ਜਿਸ ’ਚ ਸਿਰਫ਼ ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਜਮਾਤ ਵਿਚ ਰੁਝਾਉਣਾ ਨਹੀਂ, ਸਗੋਂ ਇਸ ਯੋਗ ਬਣਾਉਣ ਕਿ ਵਿਦਿਆਰਥੀ ਜਮਾਤ ’ਚ ਸਿਰਫ਼ ਵਿਦਿਆਰਥੀ ਬਲੈਕ ਬੋਰਡ ਤੋਂ ਵੇਖ ਕੇ ਲਿਖਣ ਜੋਗਾ ਹੀ ਨਾ ਹੋਵੇ, ਸਗੋਂ ਜਮਾਤ ਵਿਚ ਸਿੱਖਣ ਯੋਗ ਬਣ ਸਕੇ। ਪ੍ਰਿੰਸੀਪਲ ਸੁੱਖਪ੍ਰੀਤ ਕੌਰ ਨੇ ਕਿਹਾ ਕਿ ਚੀਫ਼ ਖਾਲਸਾ ਦੀਵਾਨ ਦੀਆਂ ਅਜਿਹੀਆਂ ਕੋਸ਼ਿਸਾਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਹੋਰ ਖੇਤਰਾਂ ਵਿਚ ਬਹੁਤ ਮਦਦਗਾਰ ਹੁੰਦੀਆਂ ਹਨ ।
ਪਿਛਲੀ ਖ਼ਬਰ ਮਹਾਨ ਖੂਨਦਾਨ ਕੈਂਪ 14 ਤੇ 15 ਨੂੰ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਨੇ ਡਲਹੌਜ਼ੀ ਦਾ ਇਕ ਰੋਜ਼ਾ ਵਿੱਦਿਅਕ ਟੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।