12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਧਾਰੀਵਾਲ-ਖੁੰਡਾ ਸੜਕ ’ਤੇ ਗੰਦੇ ਨਾਲੇ ਨੇੜੇ ਹਾਦਸਿਆਂ ਦਾ ਖ਼ਤਰਾ

ਧਾਰੀਵਾਲ, 11 ਅਕਤੂਬਰ (ਲਖਬੀਰ ਸਿੰਘ ਖੁੰਡਾ)-ਅੰਮ੍ਰਿਤਸਰ-ਪਠਾਨਕੋਟ ਬਾਈਪਾਸ ਤੋਂ ਪਿੰਡ ਖੁੰਡਾ ਨੂੰ ਜਾਂਦੀ ਧਾਰੀਵਾਲ-ਖੁੰਡਾ ਸੜਕ ’ਤੇ ਪੁਲ ਦੇ ਨਜ਼ਦੀਕ ਸੜਕ ਦਾ ਕਿਨਾਰਾ ਬੇਹੱਦ ਖ਼ਸਤਾ ਹਾਲਤ ਵਿਚ ਹੋਣ ਕਾਰਨ ਲੋਕਾਂ ਲਈ ਖ਼ਤਰੇ ਦਾ ਕਾਰਨ ਬਣਿਆ ਹੋਇਆ ਹੈ। ਸੜਕ ਦੇ ਨਾਲ ਲਗਦਾ ਖੁੱਲ੍ਹਾ ਗੰਦਾ ਨਾਲਾ ਕੂੜੇ-ਕਰਕਟ, ਗੰਦਗੀ ਤੇ ਜੰਗਲੀ ਬੂਟਿਆਂ ਨਾਲ ਭਰਿਆ ਹੋਇਆ ਹੈ।

ਧਾਰੀਵਾਲ-ਖੁੰਡਾ ਸੜਕ ’ਤੇ ਪੁਲ ਨੇੜੇ ਖੁੱਲ੍ਹੇ ਗੰਦੇ ਨਾਲੇ ਤੇ ਸੜਕ ਦੇ ਖ਼ਸਤਾ ਹਾਲ ਕਿਨਾਰੇ ਸਬੰਧੀ ਜਾਣਕਾਰੀ ਦਿੰਦੇ ਇਲਾਕਾ ਵਾਸੀ ਤੇ ਸਮਾਜ ਸੇਵੀ। ਤਸਵੀਰ : ਲਖਬੀਰ ਸਿੰਘ ਖੁੰਡਾ 12-10-2026
ਧਾਰੀਵਾਲ, 11 ਅਕਤੂਬਰ (ਲਖਬੀਰ ਸਿੰਘ ਖੁੰਡਾ)-ਅੰਮ੍ਰਿਤਸਰ-ਪਠਾਨਕੋਟ ਬਾਈਪਾਸ ਤੋਂ ਪਿੰਡ ਖੁੰਡਾ ਨੂੰ ਜਾਂਦੀ ਧਾਰੀਵਾਲ-ਖੁੰਡਾ ਸੜਕ ’ਤੇ ਪੁਲ ਦੇ ਨਜ਼ਦੀਕ ਸੜਕ ਦਾ ਕਿਨਾਰਾ ਬੇਹੱਦ ਖ਼ਸਤਾ ਹਾਲਤ ਵਿਚ ਹੋਣ ਕਾਰਨ ਲੋਕਾਂ ਲਈ ਖ਼ਤਰੇ ਦਾ ਕਾਰਨ ਬਣਿਆ ਹੋਇਆ ਹੈ। ਸੜਕ ਦੇ ਨਾਲ ਲਗਦਾ ਖੁੱਲ੍ਹਾ ਗੰਦਾ ਨਾਲਾ ਕੂੜੇ-ਕਰਕਟ, ਗੰਦਗੀ ਤੇ ਜੰਗਲੀ ਬੂਟਿਆਂ ਨਾਲ ਭਰਿਆ ਹੋਇਆ ਹੈ। ਇਸ ਥਾਂ ’ਤੇ ਸੜਕ ਦਾ ਕਿਨਾਰਾ ਸੁਰੱਖਿਅਤ ਨਾ ਹੋਣ ਕਾਰਨ ਰਾਹਗੀਰਾਂ ਨੂੰ ਆਵਾਜਾਈ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲੇ ਤੇ ਸੜਕ ਵਿਚਕਾਰ ਸੁਰੱਖਿਆ ਦੀ ਢੁਕਵੀਂ ਵਿਵਸਥਾ ਨਾ ਹੋਣ ਕਾਰਨ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਖ਼ਾਸ ਕਰਕੇ ਰਾਤ ਸਮੇਂ ਜਾਂ ਮੀਂਹ ਪੈਣ ਦੌਰਾਨ ਸੜਕ ਦੇ ਕਿਨਾਰੇ ਦੀ ਸਹੀ ਪਛਾਣ ਨਾ ਹੋਣ ਕਰਕੇ ਹਾਦਸੇ ਵਾਪਰਨ ਦਾ ਖ਼ਦਸ਼ਾ ਹੋਰ ਵਧ ਜਾਂਦਾ ਹੈ। ਇਸ ਸਬੰਧੀ ਇਲਾਕੇ ਦੇ ਵਸਨੀਕਾਂ ਅਤੇ ਸਮਾਜ ਸੇਵੀ ਵਿਅਕਤੀਆਂ ਨੇ ਦੱਸਿਆ ਕਿ ਇਸ ਸੜਕ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕਾਂ ਦੀ ਆਵਾਜਾਈ ਹੁੰਦੀ ਹੈ। ਉਨ੍ਹਾਂ ਅਨੁਸਾਰ, ਸੜਕ ਦੇ ਕਿਨਾਰੇ ਦੀ ਮਾੜੀ ਹਾਲਤ ਅਤੇ ਨਾਲੇ ਦੇ ਖੁੱਲ੍ਹੇ ਹੋਣ ਕਾਰਨ ਕਈ ਵਾਰ ਰਾਹਗੀਰਾਂ ਦੇ ਨਾਲ ਹਾਦਸੇ ਵਾਪਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਅਸ਼ਵਨੀ ਕੁਮਾਰ ਫੱਜੂਪੁਰ, ਬਚਨ ਸਿੰਘ ਰਾਹੀ ਖੁੰਡਾ, ਹਰਜਿੰਦਰ ਸਿੰਘ ਜਫਰਵਾਲ, ਬਲਵਿੰਦਰ ਸਿੰਘ ਜਫਰਵਾਲ, ਦਲੇਰ ਸਿੰਘ, ਮਨਜੀਤ ਸਿੰਘ ਬੁੱਟਰ, ਗੁਰਨਾਮ ਸਿੰਘ ਖੁੰਡਾ, ਬਾਬਾ ਹਰਪਾਲ ਸਿੰਘ ਨਿੱਕਾ ਆਦਿ ਨੇ ਸਬੰਧਤ ਵਿਭਾਗ ਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੜਕ ਦੇ ਖ਼ਰਾਬ ਕਿਨਾਰੇ ਦੀ ਜਲਦ ਮੁਰੰਮਤ ਕਰਵਾਈ ਜਾਵੇ, ਖੁੱਲ੍ਹੇ ਗੰਦੇ ਨਾਲੇ ਨੂੰ ਢੁਕਵੇਂ ਢੰਗ ਨਾਲ ਢੱਕਿਆ ਜਾਵੇ ਤੇ ਇਸ ਦੇ ਨਾਲ ਮਜ਼ਬੂਤ ਸੁਰੱਖਿਆ ਦੀਵਾਰ ਬਣਾਈ ਜਾਵੇ। ਇਸ ਤੋਂ ਇਲਾਵਾ ਨਾਲੇ ਦੀ ਸਫ਼ਾਈ ਕਰਵਾਉਣ ਅਤੇ ਖ਼ਤਰਨਾਕ ਥਾਂ ’ਤੇ ਚਿਤਾਵਨੀ ਸੰਕੇਤ ਲਗਾਉਣ ਦੀ ਵੀ ਲੋੜ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
ਪਿਛਲੀ ਖ਼ਬਰ ਓਵਰਲੋਡ ਵਾਹਨ ਸੜਕ ’ਤੇ ਬਣ ਰਹੇ ਨੇ ਹਾਦਸਿਆਂ ਦਾ ਮੁੱਖ ਕਾਰਨ ਅਗਲੀ ਖ਼ਬਰ ਸ੍ਰੀ ਸਹਿਜ ਪਾਠ ਸੇਵਾ ਲਹਿਰ ਅੰਮ੍ਰਿਤਸਰ ਤੇ ਸਤਿਨਾਮ ਟਰੱਸਟ ਗੁਰਦਾਸਪੁਰ ਵਲੋਂ 145 ਬੱਚਿਆਂ ਨੂੰ ਅੰਮ੍ਰਿਤ ਛਕਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।