15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਜਨਰਲ ਸਟੋਰ ਤੋਂ ਲਗਭਗ ਡੇਢ ਲੱਖ ਰੁਪਏ ਦੇ ਨਵੇਂ ਨੋਟ ਤੇ ਹਾਰ ਚੋਰੀ

ਧਾਰੀਵਾਲ, 13 ਅਕਤੂਬਰ (ਸਵਰਨ ਸਿੰਘ)-ਧਾਰੀਵਾਲ ਸ਼ਹਿਰ ਦੇ ਪ੍ਰਮੁੱਖ ਡਡਵਾਂ ਚੌਕ ਵਿਖੇ ਸਥਿਤ ‘ਅੰਕੁਸ਼ ਜਨਰਲ ਸਟੋਰ’ ’ਤੇ ਬੀਤੀ ਰਾਤ ਲੱਖਾਂ ਰੁਪਏ ਦੀ ਚੋਰੀ ਹੋਈ ਹੈ। ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਪਏ ਨਵੇਂ ਨੋਟਾਂ ਦੀਆਂ ਗੱਠੀਆਂ ਤੇ ਹਾਰ ਚੋਰੀ ਕਰ ਲਏ।

ਅਜੀਤ ਡੈਸਕ 14-10-2026
ਧਾਰੀਵਾਲ, 13 ਅਕਤੂਬਰ (ਸਵਰਨ ਸਿੰਘ)-ਧਾਰੀਵਾਲ ਸ਼ਹਿਰ ਦੇ ਪ੍ਰਮੁੱਖ ਡਡਵਾਂ ਚੌਕ ਵਿਖੇ ਸਥਿਤ ‘ਅੰਕੁਸ਼ ਜਨਰਲ ਸਟੋਰ’ ’ਤੇ ਬੀਤੀ ਰਾਤ ਲੱਖਾਂ ਰੁਪਏ ਦੀ ਚੋਰੀ ਹੋਈ ਹੈ। ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਪਏ ਨਵੇਂ ਨੋਟਾਂ ਦੀਆਂ ਗੱਠੀਆਂ ਤੇ ਹਾਰ ਚੋਰੀ ਕਰ ਲਏ। ਦੁਕਾਨ ਦੇ ਮਾਲਕ ਅੰਕੁਸ਼ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹਾਂ ਦੇ ਸੀਜ਼ਨ ਤੇ ਨਰਾਤਿਆਂ ਨੂੰ ਮੁੱਖ ਰੱਖਦਿਆਂ ਨਵੇਂ ਨੋਟਾਂ ਤੇ ਹਾਰਾਂ ਦਾ ਕੰਮ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਸਨ। ਜਦੋਂ ਉਹ ਸਵੇਰੇ ਕਰੀਬ ਸਾਢੇ ਪੰਜ ਵਜੇ ਦੁਕਾਨ ’ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਮਾਨ ਖਿਲਰਿਆ ਪਿਆ ਸੀ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰ ਦੁਕਾਨ ’ਚੋਂ ਲਗਭਗ ਡੇਢ ਲੱਖ ਰੁਪਏ ਦੇ 10, 20 ਤੇ 50 ਰੁਪਏ ਦੇ ਨਵੇਂ ਨੋਟਾਂ ਦੀਆਂ ਗੱਠੀਆਂ ਤੇ ਵਿਆਹਾਂ ਵਾਲੇ ਹਾਰ ਚੋਰੀ ਕਰਕੇ ਲੈ ਗਏ ਹਨ। ਇਸ ਤੋਂ ਇਲਾਵਾ, ਚੋਰ ਆਪਣੇ ਨਾਲ ਦੁਕਾਨ ਵਿਚ ਲੱਗਿਆ ਡੀ.ਵੀ.ਆਰ. ਵੀ ਚੁੱਕ ਕੇ ਲੈ ਗਏ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਹਾਲਾਂਕਿ ਨੇੜੇ ਦੁਕਾਨਾਂ ’ਤੇ ਲੱਗੇ ਕੈਮਰਿਆਂ ’ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਘਟਨਾ ਦੀ ਸੂਚਨਾ ਤੁਰੰਤ ਧਾਰੀਵਾਲ ਪੁਲਿਸ ਸਟੇਸ਼ਨ ਨੂੰ ਦੇ ਦਿੱਤੀ ਗਈ ਹੈ। ­
ਪਿਛਲੀ ਖ਼ਬਰ ਅਮਨ ਭੱਲਾ ਕਾਲਜ ਦੀ ਰੀਆ ਭਗਤ ਬਣੀ ਮਿਸ ਪਠਾਨਕੋਟ 2026 ਅਗਲੀ ਖ਼ਬਰ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨਲ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਲਗਭਗ 50 ਵਿਧਵਾ ਪਰਿਵਾਰਾਂ ਦੀਆਂ ਮਹਿਲਾਵਾਂ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।