ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਨੇ ਓਵਰਆਲ ਚੈਂਪੀਅਨ ਟਰਾਫੀ ਜਿੱਤ ਕੇ ਇਤਿਹਾਸ ਰਚਿਆ
ਦੀਨਾਨਗਰ, 13 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਨੇ ਖੇਡਾਂ ਦੇ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭੋਪਾਲ ਦੇ ਲੋਅਰ ਲੇਕ ਵਿਖੇ ਹੋਏ ਇੰਟਰ-ਕਾਲਜ ਕਾਇਆਕਿੰਗ ਤੇ ਕੈਨੋਇੰਗ ਮੁਕਾਬਲੇ ’ਚ ਓਵਰਆਲ ਚੈਂਪੀਅਨਜ਼ ਟਰਾਫੀਆਂ ’ਤੇ ਕਬਜ਼ਾ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ ਨੇ ਦੱਸਿਆ ਕਿ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਤਲਜਿੰਦਰ ਕੌਰ ਦੇ ਯੋਗ ਮਾਰਗ ਦਰਸ਼ਨ ਤੇ ਅਣਥੱਕ ਮਿਹਨਤ ਸਦਕਾ ਵਿਦਿਆਰਥਣਾਂ ਨੇ ਚੈਂਪੀਅਨ ਟਰਾਫੀਆਂ ਜਿੱਤੀਆਂ ਹਨ।
ਅਜੀਤ ਡੈਸਕ
14-10-2026