15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮਕੌੜਾ ਪੱਤਣ ਪੁਲ ਦਾ ਭਾਜਪਾ ਸਰਕਾਰ ਨੇ ਨਿਭਾਇਆ ਵਾਅਦਾ ਕਾਂਗਰਸ ਤੇ ‘ਆਪ’ ਦੀ ਰਾਜਨੀਤੀ ਕਾਰਨ ਲਟਕਦਾ ਰਿਹਾ ਪ੍ਰੋਜੈਕਟ-ਯਸ਼ਪਾਲ ਕੁੰਡਲ

ਗੁਰਦਾਸਪੁਰ, 13 ਅਕਤੂਬਰ (ਚੱਕਰਾਜਾ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਯਸ਼ਪਾਲ ਕੁੰਡਲ ਨੇ ਮਕੌੜਾ ਪੱਤਣ ਵਿਖੇ ਬਣਨ ਵਾਲੇ ਪੁਲ ਦੇ ਟੈਂਡਰ ਜਾਰੀ ਹੋਣ ’ਤੇ ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ ਕਰਦਿਆਂ ਪੰਜਾਬ ਦੀ ਪਿਛਲੀ ਤੇ ਮੌਜੂਦਾ ਰਾਜ ਸਰਕਾਰਾਂ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਯਸ਼ਪਾਲ ਕੁੰਡਲ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਈ ਸਾਲ ਪਹਿਲਾਂ ਹੀ ਇਸ ਮਹੱਤਵਪੂਰਨ ਪੁਲ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਕੇ ਇਸ ਲਈ ਲੋੜੀਂਦੇ ਫੰਡ ਵੀ ਜਾਰੀ ਕਰ ਦਿੱਤੇ ਸਨ।

ਅਜੀਤ ਡੈਸਕ 14-10-2026
ਗੁਰਦਾਸਪੁਰ, 13 ਅਕਤੂਬਰ (ਚੱਕਰਾਜਾ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਯਸ਼ਪਾਲ ਕੁੰਡਲ ਨੇ ਮਕੌੜਾ ਪੱਤਣ ਵਿਖੇ ਬਣਨ ਵਾਲੇ ਪੁਲ ਦੇ ਟੈਂਡਰ ਜਾਰੀ ਹੋਣ ’ਤੇ ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ ਕਰਦਿਆਂ ਪੰਜਾਬ ਦੀ ਪਿਛਲੀ ਤੇ ਮੌਜੂਦਾ ਰਾਜ ਸਰਕਾਰਾਂ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਯਸ਼ਪਾਲ ਕੁੰਡਲ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਈ ਸਾਲ ਪਹਿਲਾਂ ਹੀ ਇਸ ਮਹੱਤਵਪੂਰਨ ਪੁਲ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਕੇ ਇਸ ਲਈ ਲੋੜੀਂਦੇ ਫੰਡ ਵੀ ਜਾਰੀ ਕਰ ਦਿੱਤੇ ਸਨ। ਪਰ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੀਆਂ ਪਿਛਲੀ ਕਾਂਗਰਸ ਸਰਕਾਰ ਅਤੇ ਹੁਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਜਨਤਕ ਮੁੱਦੇ ’ਤੇ ਸਿਰਫ਼ ਗੰਦੀ ਰਾਜਨੀਤੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਫੰਡ ਦਿੱਤੇ ਜਾਣ ਦੇ ਬਾਵਜੂਦ ਸੂਬਾ ਸਰਕਾਰਾਂ ਨੇ ਜਾਣਬੁੱਝ ਕੇ ਇਸ ਦੇ ਟੈਂਡਰ ਨਹੀਂ ਹੋਣ ਦਿੱਤੇ, ਜਿਸ ਕਾਰਨ ਰਾਵੀ ਤੋਂ ਪਾਰ ਦੇ ਦਰਜਨਾਂ ਪਿੰਡਾਂ ਦੇ ਲੋਕ ਸਾਲਾਂ ਬੱਧੀ ਬੁਨਿਆਦੀ ਸਹੂਲਤਾਂ ਅਤੇ ਸੰਪਰਕ ਤੋਂ ਵਾਂਝੇ ਰਹੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਰਹੀ ਹੈ। ਪਰ ਵਿਰੋਧੀ ਸਰਕਾਰਾਂ ਕੇਂਦਰੀ ਯੋਜਨਾਵਾਂ ਦਾ ਸਿਹਰਾ ਲੈਣ ਜਾਂ ਉਨਾਂ ਨੂੰ ਰੋਕਣ ਦੀ ਰਾਜਨੀਤੀ ਕਰਦੀਆਂ ਆਈਆਂ ਹਨ। ਮਕੌੜਾ ਪੱਤਣ ਪੁਲ ਦਾ ਟੈਂਡਰ ਹੋਣਾ ਭਾਜਪਾ ਦੀ ਵਿਕਾਸ ਪੱਖੀ ਨੀਤੀ ਦੀ ਵੱਡੀ ਜਿੱਤ ਹੈ।
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ ’ਚ 229421 ਮੀਟ੍ਰਿਕ ਟਨ ਝੋਨੇ ਦੀ ਆਮਦ- 203535 ਮੀਟ੍ਰਿਕ ਟਨ ਖਰੀਦੀ- ਡੀ.ਸੀ. ਅਗਲੀ ਖ਼ਬਰ ਡਾ. ਐਮ.ਆਰ.ਐੱਸ. ਭੱਲਾ ਸਕੂਲ ਕਿਲ੍ਹਾ ਮੰਡੀ ਬਟਾਲਾ ਦੀ ਗਿੱਧਾ ਟੀਮ ਨੇ ਜਿੱਤਿਆ ਪਹਿਲਾ ਇਨਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।