14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਦੀਪਾਂਸ਼ੂ ਘਈ ਬਣੇ ਪੰਜਾਬ ਭਾਜਪਾ ਦੇ ਪਬਲੀਸਿਟੀ ਸੈੱਲ ਦੇ ਕਨਵੀਨਰ

ਪਠਾਨਕੋਟ, 13 ਅਕਤੂਬਰ (ਸੰਧੂ)-ਭਾਰਤੀ ਜਨਤਾ ਪਾਰਟੀ ਦੇ ਸੂਬਾਈ ਸੰਗਠਨ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਪਠਾਨਕੋਟ ਦੇ ਨੌਜਵਾਨ ਆਗੂ ਦੀਪਾਂਸ਼ੂ ਘਈ ਨੂੰ ਪੰਜਾਬ ਭਾਜਪਾ ਦੇ ਪਬਲੀਸਿਟੀ ਸੈਲ ਦਾ ਕਨਵੀਨਰ ਨਿਯੁਕਤ ਕੀਤਾ ਹੈ । ਇਹ ਨਿਯੁਕਤੀ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੰਗਠਨ ਮਹਾਂਮੰਤਰੀ ਮੰਤਰੀ ਸ੍ਰੀਨਿਵਾਸਲੂ ਦੀ ਸਹਿਮਤੀ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ ।

ਅਜੀਤ ਡੈਸਕ 14-10-2026
ਪਠਾਨਕੋਟ, 13 ਅਕਤੂਬਰ (ਸੰਧੂ)-ਭਾਰਤੀ ਜਨਤਾ ਪਾਰਟੀ ਦੇ ਸੂਬਾਈ ਸੰਗਠਨ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਪਠਾਨਕੋਟ ਦੇ ਨੌਜਵਾਨ ਆਗੂ ਦੀਪਾਂਸ਼ੂ ਘਈ ਨੂੰ ਪੰਜਾਬ ਭਾਜਪਾ ਦੇ ਪਬਲੀਸਿਟੀ ਸੈਲ ਦਾ ਕਨਵੀਨਰ ਨਿਯੁਕਤ ਕੀਤਾ ਹੈ । ਇਹ ਨਿਯੁਕਤੀ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੰਗਠਨ ਮਹਾਂਮੰਤਰੀ ਮੰਤਰੀ ਸ੍ਰੀਨਿਵਾਸਲੂ ਦੀ ਸਹਿਮਤੀ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ । ਦੀਪਾਂਸ਼ੂ ਘਈ ਦੀ ਇਸ ਨਿਯੁਕਤੀ ਨਾਲ ਪਠਾਨਕੋਟ ਸਮੇਤ ਪੰਜਾਬ ਭਰ ਦੇ ਭਾਜਪਾ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ ਹੈ । ਪਾਰਟੀ ਵਰਕਰਾਂ ਨੇ ਇਸ ਫ਼ੈਸਲੇ ਨੂੰ ਨੌਜਵਾਨ ਆਗੂ ਦੀ ਮਿਹਨਤ ਅਤੇ ਸੰਗਠਨ ਪ੍ਰਤੀ ਸਮਰਪਣ ਦਾ ਸਨਮਾਨ ਕਰਾਰ ਦਿੱਤਾ ਹੈ । ਉਨ੍ਹਾਂ ਦਾ ਮੰਨਣਾ ਹੈ ਕਿ ਦੀਪਾਂਸ਼ੂ ਘਈ ਆਪਣੇ ਤਜ਼ਰਬੇ ਅਤੇ ਕਾਰਜਸ਼ੈਲੀ ਰਾਹੀਂ ਪਾਰਟੀ ਦੀਆਂ ਨੀਤੀਆਂ, ਵਿਚਾਰਧਾਰਾ ਅਤੇ ਲੋਕ ਭਲਾਈ ਦੇ ਪ੍ਰੋਗਰਾਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ ।
ਪਿਛਲੀ ਖ਼ਬਰ ਮਿਸ਼ਨ 2027 ਨਸ਼ਾ, ਰੁਜ਼ਗਾਰ ਤੇ ਕਿਸਾਨਾਂ ਦੇ ਮੁੱਦਿਆਂ ’ਤੇ ਕਾਂਗਰਸ ਦਾ ਫੋਕਸ ਚੋਣ ਮਨੋਰਥ ਪੱਤਰ ਵਿਚ ਵੱਡੇ ਐਲਾਨ ਦੀ ਤਿਆਰ... ਅਗਲੀ ਖ਼ਬਰ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਦੇ ਦੋ ਬਜ਼ੁਰਗ 51 ਦਿਨਾਂ ਬਾਅਦ ਬਿਜਲੀ ਟਾਵਰ ਤੋਂ ਹੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।