15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਵਿਆਹ ਤੇ ਖੁਸ਼ੀ ਦੇ ਸਮਾਗਮਾਂ ਲਈ ਲੋਕਾਂ ਦੀ ਪਹਿਲੀ ਪਸੰਦ ਬਣਿਆ ਬਟਾਲਾ ਦਾ ਕੰਗਜ਼ ਵਿਲਾ, ਰਾਇਲ ਵਿਲਾ ਤੇ ਕੰਗਜ਼ ਹੋਟਲ

ਬਟਾਲਾ, 14 ਅਕਤੂਬਰ (ਸਤਿੰਦਰ ਸਿੰਘ)-ਜਲੰਧਰ ਰੋਡ ਅੱਚਲ ਸਾਹਿਬ ਦੇ ਨੇੜੇ ਸਥਿਤ ਆਲੀਸ਼ਾਨ ਇਮਾਰਤ ’ਚ ਤਿਆਰ ਹੋਇਆ ਕੰਗਜ਼ ਵਿਲਾ, ਰਾਇਲ ਵਿਲਾ ਤੇ ਕੰਗਜ਼ ਹੋਟਲ ਲੋਕਾਂ ਲਈ ਵਿਆਹ ਤੇ ਖੁਸ਼ੀ ਦੇ ਸਮਾਗਮਾਂ ਲਈ ਪਹਿਲੀ ਪਸੰਦ ਬਣ ਗਿਆ ਹੈ ਤੇ ਇੱਥੇ ਪ੍ਰੋਗਰਾਮ ਕਰਨ ਲਈ ਲੋਕਾਂ ਦਾ ਰੁਝਾਨ ਦਿਨੋਂ-ਦਿਨ ਵਧ ਰਿਹਾ ਹੈ। ਕੰਗਜ਼ ਵਿਲਾ, ਰਾਇਲ ਵਿਲਾ ਤੇ ਕੰਗਜ਼ ਹੋਟਲ ਦੇ ਪ੍ਰਬੰਧਕ ਨਛੱਤਰ ਸਿੰਘ ਕੰਗ ਨੇ ਗੱਲਬਾਤ ਦੌਰਾਨ ਦੱਸਿਆ ਕਿ ਲੋਕਾਂ ਦੀ ਮੰਗ ਅਨੁਸਾਰ ਮੁਕੰਮਲ ਵਾਤਾਅਨੂਕੂਲ (ਏ.

ਅਜੀਤ ਡੈਸਕ 15-10-2026
ਬਟਾਲਾ, 14 ਅਕਤੂਬਰ (ਸਤਿੰਦਰ ਸਿੰਘ)-ਜਲੰਧਰ ਰੋਡ ਅੱਚਲ ਸਾਹਿਬ ਦੇ ਨੇੜੇ ਸਥਿਤ ਆਲੀਸ਼ਾਨ ਇਮਾਰਤ ’ਚ ਤਿਆਰ ਹੋਇਆ ਕੰਗਜ਼ ਵਿਲਾ, ਰਾਇਲ ਵਿਲਾ ਤੇ ਕੰਗਜ਼ ਹੋਟਲ ਲੋਕਾਂ ਲਈ ਵਿਆਹ ਤੇ ਖੁਸ਼ੀ ਦੇ ਸਮਾਗਮਾਂ ਲਈ ਪਹਿਲੀ ਪਸੰਦ ਬਣ ਗਿਆ ਹੈ ਤੇ ਇੱਥੇ ਪ੍ਰੋਗਰਾਮ ਕਰਨ ਲਈ ਲੋਕਾਂ ਦਾ ਰੁਝਾਨ ਦਿਨੋਂ-ਦਿਨ ਵਧ ਰਿਹਾ ਹੈ। ਕੰਗਜ਼ ਵਿਲਾ, ਰਾਇਲ ਵਿਲਾ ਤੇ ਕੰਗਜ਼ ਹੋਟਲ ਦੇ ਪ੍ਰਬੰਧਕ ਨਛੱਤਰ ਸਿੰਘ ਕੰਗ ਨੇ ਗੱਲਬਾਤ ਦੌਰਾਨ ਦੱਸਿਆ ਕਿ ਲੋਕਾਂ ਦੀ ਮੰਗ ਅਨੁਸਾਰ ਮੁਕੰਮਲ ਵਾਤਾਅਨੂਕੂਲ (ਏ.ਸੀ.) ਤੇ ਆਧੁਨਿਕ ਸਹੂਲਤਾਂ ਨਾਲ ਲੈਸ ਕੰਗਜ਼ ਵਿਲਾ ਤੇ ਹੋਟਲ ਦਾ ਨਿਰਮਾਣ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਖੇਤਰ ਦੇ ਲੋਕ ਆਪਣੇ ਘਰੇਲੂ ਸਮਾਗਮ ਤੇ ਵਿਆਹ ਪਾਰਟੀਆਂ ਕਰਨ ਲਈ ਵੱਡੇ ਸ਼ਹਿਰਾਂ ਦਾ ਰੁੱਖ ਕਰਦੇ ਸਨ, ਜਦਕਿ ਹੁਣ ਉਨ੍ਹਾਂ ਨੂੰ ਮੈਟਰੋ ਸਿਟੀ ਵਰਗੀਆਂ ਸਾਰੀਆਂ ਸਹੂਲਤਾਂ ਬਟਾਲਾ ਵਿਖੇ ਹੀ ਕੰਗਜ਼ ਵਿਲਾ ਵਿੱਚ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੰਗਜ਼ ਵਿਲਾ ’ਚ ਵੱਡ ਅਕਾਰੀ ਏ.ਸੀ. ਹਾਲ, ਅਲੱਗ ਡਬਲ ਰਸੋਈ, ਵੀ.ਆਈ.ਪੀ. ਕਮਰੇ, ਠਹਿਰਨ ਲਈ ਅਲੱਗ ਕਮਰੇ, ਅਲੱਗ ਡਾਈਨਿੰਗ ਹਾਲ, ਖੁੱਲ੍ਹਾ ਤੇ ਹਰਿਆਲੀ ਭਰਪੂਰ ਵੱਡਾ ਵਿਹੜਾ ਅਤੇ ਕਾਰ ਪਾਰਕਿੰਗ ਲਈ ਖੁੱਲ੍ਹੀ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੰਗਜ਼ ਹੋਟਲ ਵਿਚ ਵਿਸ਼ੇਸ਼ ਤੌਰ ’ਤੇ ਲਗਜ਼ਰੀ ਏ.ਸੀ. ਰੂਮ, ਸ਼ਾਨਦਾਰ ਰੈਸਟੋਰੈਂਟ ਅਤੇ ਪਿਓਰ ਵੈਸ਼ਨੋ (100% ਸ਼ੁੱਧ ਸ਼ਾਕਾਹਾਰੀ) ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਹੋਟਲ ਦੀ ਆਲੀਸ਼ਾਨ ਇਮਾਰਤ, ਵੱਡੇ ਫੁਹਾਰੇ, ਬਗੀਚਾ ਤੇ ਆਧੁਨਿਕ ਸਜਾਵਟ ਹਰ ਆਉਣ ਵਾਲੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਕੈਟਰਿੰਗ ਦੀ ਸਹੂਲਤ ਸਮੇਤ ਹੋਟਲ ਮੈਨੇਜਮੈਂਟ ਡਿਗਰੀ ਪ੍ਰਾਪਤ ਪੁਰਸ਼ ਤੇ ਮਹਿਲਾ ਵੇਟਰਾਂ ਦਾ ਵੀ ਪ੍ਰਬੰਧ ਹੈ। ਵਿਆਹ-ਸ਼ਾਦੀ, ਪਾਰਟੀਆਂ, ਕਿੱਟੀ ਪ੍ਰੋਗਰਾਮ, ਜਨਮ ਦਿਨ ਪਾਰਟੀਆਂ ਤੋਂ ਇਲਾਵਾ ਮੀਟਿੰਗਾਂ ਅਤੇ ਕਾਰਪੋਰੇਟ ਪ੍ਰੋਗਰਾਮ ਕਰਨ ਦਾ ਵੀ ਉੱਤਮ ਪ੍ਰਬੰਧ ਹੈ।
ਪਿਛਲੀ ਖ਼ਬਰ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਬਟਾਲਾ ਵਿਚ ਕਾਂਗਰਸ ਪਾਰਟੀ ਨੂੰ ਮਿਲਿਆ ਵੱਡਾ ਬਲ ਭਾਜਪਾ ਦੇ ਮੀਤ ਪ੍ਰਧਾਨ ਸਮੇਤ ਵੱਖ-... ਅਗਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ਦੀ ਵਿਦਿਆਰਥਣ ਦਾ ਐਥਲੈਟਿਕਸ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।