15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਰਾਮ ਲੀਲ੍ਹਾ ਯੂਥ ਕਲੱਬ ਦੀ ਚੌਥੀ ਨਾਈਟ ਦੌਰਾਨ ਹੋਇਆ ਸੀਤਾ ਸਵੰਬਰ

ਘਰੋਟਾ, 14 ਅਕਤੂਬਰ (ਸੰਜੀਵ ਗੁਪਤਾ)-ਰਾਮ ਲੀਲ੍ਹਾ ਯੂਥ ਕਲੱਬ ਵਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਚੌਥੀ ਨਾਈਟ ਦੌਰਾਨ ਸੀਤਾ ਸਵੰਬਰ ਦਾ ਮੰਚਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਲੋਕਾਂ ਨੇ ਪਹੁੰਚ ਕੇ ਰਾਮਲੀਲਾ ਦਾ ਆਨੰਦ ਮਾਣਿਆ।

ਰਾਮ ਲੀਲ੍ਹਾ ਚੌਥੀ ਨਾਈਟ ਦਾ ਆਰੰਭ ਕਰਦੇ ਹੋਏ ਮੁੱਖ ਮਹਿਮਾਨ ਅਤੇ ਕਲੱਬ ਦੇ ਅਹੁਦੇਦਾਰ । ਤਸਵੀਰ: ਸੰਜੀਵ ਗੁਪਤਾ 15-10-2026
ਘਰੋਟਾ, 14 ਅਕਤੂਬਰ (ਸੰਜੀਵ ਗੁਪਤਾ)-ਰਾਮ ਲੀਲ੍ਹਾ ਯੂਥ ਕਲੱਬ ਵਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਚੌਥੀ ਨਾਈਟ ਦੌਰਾਨ ਸੀਤਾ ਸਵੰਬਰ ਦਾ ਮੰਚਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਲੋਕਾਂ ਨੇ ਪਹੁੰਚ ਕੇ ਰਾਮਲੀਲਾ ਦਾ ਆਨੰਦ ਮਾਣਿਆ। ਪ੍ਰੋਗਰਾਮ ਦੀ ਅਗਵਾਈ ਕਲੱਬ ਦੇ ਪ੍ਰਧਾਨ ਪੂਰਨ ਸਿੰਘ ਨੇ ਕੀਤੀ। ਸਮਾਗਮ ਦੌਰਾਨ ਕਲਾਕਾਰਾਂ ਨੇ ਰਾਮਾਇਣ ਦੇ ਪ੍ਰਸੰਗਾਂ ਨੂੰ ਨਾਟਕੀ ਰੂਪ ’ਚ ਪੇਸ਼ ਕਰਕੇ ਮੌਜੂਦ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ । ਪ੍ਰੋਗਰਾਮ ’ਚ ਐਡਵੋਕੇਟ ਆਰ.ਕੇ. ਨਡਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਸਰਕਲ ਪ੍ਰਧਾਨ ਪਰਸ਼ੋਤਮ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਇਸ ਦੌਰਾਨ ਰਾਮਲੀਲਾ ਦੀ ਮਹੱਤਤਾ, ਮੌਜੂਦਾ ਸਮੇਂ ਵਿੱਚ ਇਸ ਦੀ ਲੋੜ ਅਤੇ ਭਗਵਾਨ ਸ਼੍ਰੀ ਰਾਮ ਦੇ ਜੀਵਨ ਤੋਂ ਮਿਲਣ ਵਾਲੀਆਂ ਸਿੱਖਿਆਵਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ । ਮੁੱਖ ਮਹਿਮਾਨ ਐਡਵੋਕੇਟ ਆਰ.ਕੇ. ਨਡਾਲਾ ਨੇ ਰਾਮਲੀਲਾ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਦਾ ਜੀਵਨ ਆਦਰਸ਼ਾਂ, ਮਰਿਆਦਾ, ਫਰਜ਼ਾਂ ਅਤੇ ਚੰਗੇ ਸੰਸਕਾਰਾਂ ਦੀ ਪ੍ਰੇਰਣਾ ਦਿੰਦਾ ਹੈ। ਰਾਮਲੀਲਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹੈ, ਸਗੋਂ ਇਹ ਨਵੀਂ ਪੀੜ੍ਹੀ ਨੂੰ ਭਾਰਤੀ ਸੱਭਿਆਚਾਰ, ਧਾਰਮਿਕ ਪਰੰਪਰਾਵਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਵੀ ਇੱਕ ਮਹੱਤਵਪੂਰਨ ਮਾਧਿਅਮ ਹੈ । ਉਨ੍ਹਾਂ ਨੇ ਸਮਾਗਮ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਅੱਗੇ ਵਧਾਉਣ ਵਿੱਚ ਅਜਿਹੀਆਂ ਸੰਸਥਾਵਾਂ ਦੀ ਅਹਿਮ ਭੂਮਿਕਾ ਹੈ । ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਰਾਮਲੀਲਾ ਯੂਥ ਕਲੱਬ ਦੀ ਕਮੇਟੀ ਅਤੇ ਮੈਂਬਰਾਂ ਨੇ ਸਹਿਯੋਗ ਦਿੱਤਾ। ਇਸ ਮੌਕੇ ਉਮੇਸ਼ ਕੁਮਾਰ ਸ਼ਰਮਾ, ਇੰਦਰਜੀਤ, ਮਨੂ ਸ਼ਰਮਾ, ਡਾ. ਸੌਰਭ, ਪ੍ਰਭਾਤ ਸਿੰਘ, ਪਰਮਜੀਤ, ਦਵਿੰਦਰ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਟੈੱਡੈਕਸ ਕੈਲੇਡੋਨੀਅਨ ਦੇ ਸਫ਼ਲ ਆਯੋਜਨ ਲਈ ਸ੍ਰੀਜਲ ਗੁਪਤਾ ਦੀ ਸ਼ਲਾਘਾ ਅਗਲੀ ਖ਼ਬਰ ਪੀ.ਐਮ. ਸ੍ਰੀ ਕੇ.ਐਫ.ਸੀ. ਸਕੂਲ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।