ਲਖਬੀਰ ਸਿੰਘ ਲੋਧੀਨੰਗਲ ਵਲੋਂ ਕੁਲਵਿੰਦਰ ਸਿੰਘ ਕੁੱਕੂ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਸਰਕਲ ਪ੍ਰਧਾਨ ਨਿਯੁਕਤ
ਕਿਲ੍ਹਾ ਲਾਲ ਸਿੰਘ, 16 ਅਕਤੂਬਰ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਅੰਦਰ ਇਮਾਨਦਾਰੀ ਤੇ ਵਫਾਦਾਰੀ ਨਾਲ ਕੰਮ ਕਰਨ ਵਾਲੇ ਸਾਰੇ ਹੀ ਵਰਕਰਾਂ ਨੂੰ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਇਸੇ ਲੜੀ ਤਹਿਤ ਹਲਕਾ ਫਤਹਿਗੜ੍ਹ ਚੂੜੀਆਂ ਦੇ ਸਰਕਲ ਭਾਗੋਵਾਲ ਤੋਂ ਕੁਲਵਿੰਦਰ ਸਿੰਘ ਕੁੱਕੂ ਨੂੰ ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਤੇ ਯੂਥ ਹਲਕਾ ਪ੍ਰਧਾਨ ਕੰਵਰਸੰਦੀਪ ਸਿੰਘ ਲੋਧੀਨੰਗਲ ਵਲੋਂ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।
ਕ
ਕੁਲਵਿੰਦਰ ਸਿੰਘ ਕੁੱਕੂ ਨੂੰ ਸਰਕਲ ਪ੍ਰਧਾਨ ਨਿਯੁਕਤ ਕਰਦੇ ਹੋਏ ਲਖਬੀਰ ਸਿੰਘ ਲੋਧੀਨੰਗਲ, ਕੰਵਰਸੰਦੀਪ ਸਿੰਘ ਲੋਧੀਨੰਗਲ ਤੇ ਹੋਰ। ਅਜੀਤ ਤਸਵੀਰ
17-10-2026
ਕਿਲ੍ਹਾ ਲਾਲ ਸਿੰਘ, 16 ਅਕਤੂਬਰ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਅੰਦਰ ਇਮਾਨਦਾਰੀ ਤੇ ਵਫਾਦਾਰੀ ਨਾਲ ਕੰਮ ਕਰਨ ਵਾਲੇ ਸਾਰੇ ਹੀ ਵਰਕਰਾਂ ਨੂੰ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਇਸੇ ਲੜੀ ਤਹਿਤ ਹਲਕਾ ਫਤਹਿਗੜ੍ਹ ਚੂੜੀਆਂ ਦੇ ਸਰਕਲ ਭਾਗੋਵਾਲ ਤੋਂ ਕੁਲਵਿੰਦਰ ਸਿੰਘ ਕੁੱਕੂ ਨੂੰ ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਤੇ ਯੂਥ ਹਲਕਾ ਪ੍ਰਧਾਨ ਕੰਵਰਸੰਦੀਪ ਸਿੰਘ ਲੋਧੀਨੰਗਲ ਵਲੋਂ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਲਖਬੀਰ ਸਿੰਘ ਲੋਧੀ ਨੰਗਲ ਤੇ ਕੰਵਰਸੰਦੀਪ ਸਿੰਘ ਲੋਧੀਨੰਗਲ ਨੇ ਕਿਹਾ ਕਿ 2027 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ ਤੇ ਜੋ ਕੋਈ ਵੀ ਨਸ਼ਿਆਂ ਭ੍ਰਿਸ਼ਟਾਚਾਰ ਜਾਂ ਬੇਰੁਜ਼ਗਾਰੀ ਦੇ ਖਿਲਾਫ਼ ਆਵਾਜ਼ ਉਠਾਉਂਦਾ ਹੈ ਤਾਂ ਉਸ ਦੀ ਆਵਾਜ਼ ਨੂੰ ਦਬਾਅ ਦਿੱਤਾ ਜਾਂਦਾ ਹੈ। ਇਸ ਮੌਕੇ ਨਵ-ਨਿਯੁਕਤ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਕੁੱਕੂ ਨੇ ਕਿਹਾ ਕਿ ਜੋ ਮੇਰੇ ਉੱਪਰ ਵਿਸ਼ਵਾਸ ਕਰ ਕੇ ਮੈਨੂੰ ਲਖਬੀਰ ਸਿੰਘ ਲੋਧੀਨੰਗਲ ਵਲੋਂ ਇਹ ਜਿੰਮੇਵਾਰੀ ਸੌਂਪੀ ਗਈ ਹੈ, ਮੈਂ ਉਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਬੀਸੀ ਵਿੰਗ ਦੇ ਹਲਕਾ ਪ੍ਰਧਾਨ ਡਾਕਟਰ ਮਨਦੀਪ ਸਿੰਘ, ਢਾਡੀ ਜਸਵਿੰਦਰ ਸਿੰਘ, ਮਨਜੀਤ ਸਿੰਘ ਪੰਚ, ਯੂਥ ਆਗੂ ਸਤਬੀਰ ਸਿੰਘ ਮਿਰਜਾਜਾਨ, ਤਰਲੋਚਨ ਸਿੰਘ ਕਾਹਲੋਂ, ਬਿਸ਼ਨ ਸਿੰਘ ਕਾਹਲੋਂ, ਸੁਬੇਗ ਸਿੰਘ, ਮਲੂਕ ਸਿੰਘ, ਸਾਬਕਾ ਸਰਪੰਚ ਸ਼ਿੰਗਾਰ ਸਿੰਘ, ਜਸਬੀਰ ਸਿੰਘ ਫੌਜੀ, ਰਸ਼ਪਾਲ ਸਿੰਘ ਮੁਹੱਬਤ, ਅਮਨਦੀਪ ਸਿੰਘ, ਸ਼ਹਿਬਾਜ਼ ਸਿੰਘ ਸ਼ੈਲੀ, ਸਤਨਾਮ ਸਿੰਘ ਪੀਏ, ਮਨਦੀਪ ਸਿੰਘ ਪੀਏ ਆਦਿ ਹਾਜ਼ਰ ਸਨ।