17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਲਗਾਤਾਰ ਦੂਜੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਚੋਰੀ

ਗੁਰਦਾਸਪੁਰ, 16 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਆਲੇ ਦੁਆਲੇ ਇਲਾਕਿਆਂ ’ਚ ਚੋਰਾਂ ਦਾ ਕਹਿਰ ਵਧਦਾ ਜਾ ਰਿਹਾ ਹੈ। ਥਾਣਾ ਸਦਰ ਅਧੀਨ ਪੈਂਦੇ ਪਿੰਡ ਚੱਕ ਅਰਾਈਆਂ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿਖੇ ਚੋਰਾਂ ਵਲੋਂ ਲਗਾਤਾਰ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਹੈਡ ਟੀਚਰ ਨੀਤੂ ਬਾਲਾ। ਤਸਵੀਰ: ਚੱਕਰਾਜਾ 17-10-2026
ਗੁਰਦਾਸਪੁਰ, 16 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਆਲੇ ਦੁਆਲੇ ਇਲਾਕਿਆਂ ’ਚ ਚੋਰਾਂ ਦਾ ਕਹਿਰ ਵਧਦਾ ਜਾ ਰਿਹਾ ਹੈ। ਥਾਣਾ ਸਦਰ ਅਧੀਨ ਪੈਂਦੇ ਪਿੰਡ ਚੱਕ ਅਰਾਈਆਂ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿਖੇ ਚੋਰਾਂ ਵਲੋਂ ਲਗਾਤਾਰ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਬੀਤੀ 13 ਅਕਤੂਬਰ ਦੀ ਰਾਤ ਨੂੰ ਚੋਰ ਸਕੂਲ ਦੇ ਤਾਲੇ ਤੋੜ ਕੇ ਸਿਲੰਡਰ, ਗੈਸ ਚੁੱਲਾ ਤੇ ਬੱਚਿਆਂ ਦੇ ਖਿਡੋਣੇ ਦੀਆਂ ਕਿੱਟਾਂ ਚੋਰੀ ਕਰਕੇ ਲੈ ਗਏ ਸਨ ਤੇ ਅਗਲੇ ਦਿਨ ਮੁੜ ਤੋਂ ਇਸੇ ਸਕੂਲ ’ਚ ਚੋਰਾਂ ਵਲੋਂ ਨਵੇਂ ਲਗਾਏ ਤਾਲੇ ਅਤੇ ਅੰਦਰ ਦਾ ਦਰਵਾਜ਼ਾ ਤੋੜ ਕੇ ਆਂਗਣਵਾੜੀ ਦੇ ਇਕ ਹੋਰ ਗੈਸ ਸਲੰਡਰ ਸਮੇਤ ਮਿਡ ਡੇ ਮੀਲ ਦੀ ਕਣਕ, ਚੋਲ, ਦਾਲਾਂ ਤੇ ਹੋਰ ਰਾਸ਼ਨ, ਕੰਪਿਊਟਰ, ਇਨਵਰਟਰ ਤੇ ਪ੍ਰੋਜੈਕਟਰ ਆਦਿ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਸਕੂਲ ਦੀ ਹੈੱਡ ਟੀਚਰ ਨੀਤੂ ਬਾਲਾ ਤੇ ਬਲਾਕ ਸੰਮਤੀ ਮੈਂਬਰ ਗੁਰਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਚੋਰ ਮਾਸੂਮ ਬੱਚਿਆਂ ਦੇ ਰਾਸ਼ਨ ਤੱਕ ਨੂੰ ਨਹੀਂ ਛੱਡ ਰਹੇ ਤੇ ਸਕੂਲਾਂ ਨੂੰ ਵੀ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਪੁਲਿਸ ਨੂੰ ਇਨਾਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਸਖਤ ਪ੍ਰਬੰਧ ਕਰਨੇ ਚਾਹੀਦੇ ਹਨ।
ਪਿਛਲੀ ਖ਼ਬਰ ਦੁਰਗਾ ਵਾਹਿਨੀ ਵਲੋਂ ਸ਼ਸਤਰ ਪੂਜਨ ਸਮਾਗਮ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ’ਚ ਆਰੀਆ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।