17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਠਾਨਕੋਟ ਦੇ ਲੋਕ ਹੁਣ ਬਾਹਰਲੇ ਹਸਪਤਾਲਾਂ ’ਚ ਨਹੀਂ ਖਾਣਗੇ ਧੱਕੇ-ਸਿਵਲ ਹਸਪਤਾਲ ਪਠਾਨਕੋਟ ’ਚ ਸ਼ੁਰੂ ਹੋਵੇਗੀ ਸੀ.ਸੀ.ਯੂ.

ਪਠਾਨਕੋਟ, 16 ਅਕਤੂਬਰ (ਵਿਨੋਦ)-ਇਲਾਕੇ ’ਚ ਗੰਭੀਰ ਹਾਲਤ ’ਚ ਜ਼ਿੰਦਗੀ ਤੇ ਮੌਤ ’ਚ ਜੂਝ ਰਹੇ ਮਰੀਜ਼ਾਂ ਲਈ ਰਾਹਤ ਭਰੀ ਖਬਰ ਹੈ । ਪਠਾਨਕੋਟ ਦੇ ਸਿਵਲ ਹਸਪਤਾਲ ’ਚ ਕ੍ਰਿਟੀਕਲ ਕੇਅਰ ਯੂਨਿਟ (ਸੀ.

ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ਡਾ: ਸੁਨੀਲ ਚੰਦ । ਤਸਵੀਰ: ਵਿਨੋਦ 17-10-2026
ਪਠਾਨਕੋਟ, 16 ਅਕਤੂਬਰ (ਵਿਨੋਦ)-ਇਲਾਕੇ ’ਚ ਗੰਭੀਰ ਹਾਲਤ ’ਚ ਜ਼ਿੰਦਗੀ ਤੇ ਮੌਤ ’ਚ ਜੂਝ ਰਹੇ ਮਰੀਜ਼ਾਂ ਲਈ ਰਾਹਤ ਭਰੀ ਖਬਰ ਹੈ । ਪਠਾਨਕੋਟ ਦੇ ਸਿਵਲ ਹਸਪਤਾਲ ’ਚ ਕ੍ਰਿਟੀਕਲ ਕੇਅਰ ਯੂਨਿਟ (ਸੀ.ਸੀ.ਯੂ.) ਦਾ ਨਿਰਮਾਣ ਕਾਰਜ ਕਰੀਬ 80 ਫੀਸਦੀ ਪੂਰਾ ਹੋ ਚੁੱਕਾ ਹੈ । ਹਸਪਤਾਲ ਪ੍ਰਬੰਧਨ ਨੇ ਦਸੰਬਰ ਤੱਕ ਨਿਰਮਾਣ ਕਾਰਜ ਪੂਰਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ । ਜੇਕਰ ਕੰਮ ਨਿਰਧਾਰਿਤ ਯੋਜਨਾ ਅਨੁਸਾਰ ਪੂਰਾ ਹੋ ਜਾਂਦਾ ਹੈ, ਤਾਂ ਨਵੇਂ ਸਾਲ ’ਚ ਮਰੀਜ਼ਾਂ ਨੂੰ ਇਸ ਸਹੂਲਤ ਦਾ ਲਾਭ ਮਿਲਣਾ ਸ਼ੁਰੂ ਹੋ ਸਕਦਾ ਹੈ । ਸੀ.ਸੀ.ਯੂ. ਸ਼ੁਰੂ ਹੋਣ ਨਾਲ ਗੰਭੀਰ ਮਰੀਜ਼ਾਂ ਨੂੰ ਬਿਹਤਰ ਉਪਚਾਰ ਦੇ ਲਈ ਅੰਮ੍ਰਿਤਸਰ ਜਾਂ ਹੋਰ ਵੱਡੇ ਹਸਪਤਾਲਾਂ ’ਚ ਰੈਫਰ ਕਰਨ ਦੀ ਜ਼ਰੂਰਤ ਕਾਫੀ ਹੱਦ ਤੱਕ ਘੱਟ ਹੋਣ ਦੀ ਉਮੀਦ ਹੈ । ਵਰਤਮਾਨ ’ਚ ਜ਼ਰੂਰੀ ਸਹੂਲਤਾਂ ਦੀ ਘਾਟ ’ਚ ਕਈ ਗੰਭੀਰ ਮਰੀਜ਼ਾਂ ਨੂੰ ਬਿਹਤਰ ਇਲਾਜ ਲਈ ਅੰਮ੍ਰਿਤਸਰ-ਚੰਡੀਗੜ੍ਹ ਰੈਫਰ ਕਰਨਾ ਪੈਂਦਾ ਸੀ । ਪਠਾਨਕੋਟ ਦਾ ਸਿਵਲ ਹਸਪਤਾਲ ਕੇਵਲ ਜ਼ਿਲ੍ਹੇ ਦੇ ਲੋਕਾਂ ਦੇ ਲਈ ਹੀ ਨਹੀਂ, ਬਲਕਿ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਖੇਤਰਾਂ ਦੇ ਮਰੀਜ਼ਾਂ ਦੇ ਲਈ ਵੀ ਮਹੱਤਵਪੂਰਨ ਸਿਹਤ ਕੇਂਦਰ ਹੈ । ਇੱਥੇ ਪ੍ਰਤੀ ਦਿਨ ਕਰੀਬ 1000 ਤੋਂ 1500 ਮਰੀਜ਼ ਉਪਚਾਰ ਲਈ ਪਹੁੰਚਦੇ ਹਨ । ਸੀ.ਸੀ.ਯੂ. ਦੀ ਸਹੂਲਤ ਸ਼ੁਰੂ ਹੋਣ ਨਾਲ ਇਸ ਖੇਤਰ ’ਚ ਆਉਣ ਵਾਲੇ ਗੰਭੀਰ ਮਰੀਜ਼ਾਂ ਨੂੰ ਵੀ ਸਥਾਨਕ ਪੱਧਰ ’ਤੇ ਬਿਹਤਰ ਉਪਚਾਰ ਮਿਲਣ ਦੀ ਉਮੀਦ ਵਧੇਗੀ । ਕ੍ਰਿਟੀਕਲ ਕੇਅਰ ਯੂਨਿਟ ’ਚ ਮੁੱਖ ਤੌਰ ’ਤੇ ਗੰਭੀਰ ਮਰੀਜ਼ਾਂ ਦੀ ਇਲਾਜ ਨਿਗਰਾਨੀ ਅਤੇ ਜ਼ਰੂਰੀ ਚਿਕਿਤਸਕ ਸਹੂਲਤਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ । ਇਸ ਯੂਨਿਟ ਦੇ ਸ਼ੁਰੂ ਹੋਣ ਨਾਲ ਮਰੀਜ਼ਾਂ ਨੂੰ ਸਮੇਂ ’ਤੇ ਉਪਚਾਰ ਮਿਲ ਸਕੇਗਾ ਤੇ ਦੂਸਰੇ ਹਸਪਤਾਲਾਂ ’ਚ ਰੈਫਰ ਕਰਨ ਦੀ ਨਿਰਭਰਤਾ ਘੱਟ ਹੋ ਸਕਦੀ ਹੈ । ਹਾਲਾਂਕਿ, ਸਹੂਲਤ ਦਾ ਪੂਰਾ ਲਾਭ ਮਿਲਣ ਦੇ ਲਈ ਜ਼ਰੂਰੀ ਚਿਕਿਤਸਕ ਉਪਕਰਨਾਂ ਦੀ ਉਪਲੱਬਧਤਾ ਤੇ ਪ੍ਰਸ਼ਿਕਸ਼ਿਤ ਸਟਾਫ ਦੀ ਤਾਇਨਾਤੀ ਵੀ ਅਹਿਮ ਹੋਵੇਗੀ । ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ: ਸੁਨੀਲ ਚੰਦ ਨੇ ਦੱਸਿਆ ਕਿ ਸੀ.ਸੀ.ਯੂ. ਦੀ ਲਗਭਗ 80 ਫੀਸਦੀ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ । ਦਸੰਬਰ ਤੱਕ ਇਸ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ ।
ਪਿਛਲੀ ਖ਼ਬਰ ਇੰਡੀਅਨ ਨੌਲਿਜ ਸਿਸਟਮ ਤਹਿਤ ਵਿਦਿਆਰਥੀਆਂ ਨੂੰ ਆਯੁਰਵੇਦ ਰਾਹੀਂ ਦਿੱਤਾ ਸਿਹਤਮੰਦ ਜੀਵਨ ਦਾ ਮੰਤਰ ਅਗਲੀ ਖ਼ਬਰ ਸੁਪਰਵਾਈਜ਼ਰਾਂ ਤੇ ਗਿਣਤੀਕਾਰਾਂ ਲਈ ਤਿੰਨ ਦਿਨਾਂ ਡਿਜ਼ੀਟਲ ਸਿਖਲਾਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।