17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸ੍ਰੀਮਤੀ ਰਮਾ ਚੋਪੜਾ ਕਾਲਜ ਵਿਖੇ ਨਸ਼ਾ ਮੁਕਤ ਨੌਜਵਾਨ ਮੁਹਿੰਮ ਤਹਿਤ ਯੋਗ ਤੇ ਆਤਮ-ਰੱਖਿਆ ਦਿਵਸ ਮਨਾਇਆ

ਪਠਾਨਕੋਟ, 16 ਅਕਤੂਬਰ (ਸੰਧੂ)-ਸ੍ਰੀਮਤੀ ਰਮਾ ਚੋਪੜਾ ਐਸ. ਡੀ.

ਅਜੀਤ ਡੈਸਕ 17-10-2026
ਪਠਾਨਕੋਟ, 16 ਅਕਤੂਬਰ (ਸੰਧੂ)-ਸ੍ਰੀਮਤੀ ਰਮਾ ਚੋਪੜਾ ਐਸ.ਡੀ. ਕੰਨਿਆ ਮਹਾਂਵਿਦਿਆਲਿਆ ਪਠਾਨਕੋਟ ਦੀ ਐਨ.ਐਸ.ਐਸ. ਇਕਾਈ ਵਲੋਂ ਨਸ਼ਾ ਮੁਕਤ ਨੌਜਵਾਨ ਵਿਕਸਿਤ ਭਾਰਤ 100 ਹਫ਼ਤੇ ਸੰਕਲਪ ਮੁਹਿੰਮ ਤਹਿਤ ਯੋਗ ਤੇ ਆਤਮ-ਰੱਖਿਆ ਦਿਵਸ ਮਨਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਸੁਨੀਤਾ ਮਹਾਜਨ, ਸੁਸ਼ਮਾ ਤੇ ਇੰਦੂ ਨੇ ਵਿਦਿਆਰਥਣਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ । ਯੋਗ ਸਿਖਲਾਈ ਸੈਸ਼ਨ ਦੌਰਾਨ ਸੁਨੀਤਾ ਮਹਾਜਨ ਤੇ ਰਜਨੀ ਭਾਰਦਵਾਜ ਨੇ ਯੋਗ ਦੇ ਵੱਖ-ਵੱਖ ਅਭਿਆਸ ਕਰਵਾਏ । ਇਸ ਤੋਂ ਬਾਅਦ ਆਤਮ-ਰੱਖਿਆ ਸਿਖਲਾਈ ਦੇਣ ਵਾਲੀ ਸੁਧਾ ਨੇ ਵਿਦਿਆਰਥਣਾਂ ਨੂੰ ਸਵੈ-ਸੁਰੱਖਿਆ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ । ਇੰਦੂ ਨੇ ਨਸ਼ਾ ਮੁਕਤੀ ਦੀ ਸਹੁੰ ਚੁੱਕਾਈ, ਜਦਕਿ ਸੁਸ਼ਮਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ । ਕਾਲਜ ਦੀ ਪ੍ਰਿੰਸੀਪਲ ਡਾ: ਪ੍ਰਿਯੰਕਾ ਚੁੱਘ ਨੇ ਅਜਿਹੇ ਜਾਗਰੂਕਤਾ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ । ਮੰਚ ਸੰਚਾਲਨ ਨੀਤੂ ਵਰਮਾ ਨੇ ਕੀਤਾ ਅਤੇ ਐਨ.ਐਸ.ਐਸ . ਪ੍ਰੋਗਰਾਮ ਅਫ਼ਸਰ ਸਰਬਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ’ਚ ਅੱਖਾਂ ਦੀ ਸਿਹਤ ਸੰਬੰਧੀ ਜਾਗਰੂਕਤਾ ਸਮਾਗਮ ਅਗਲੀ ਖ਼ਬਰ ਟੈਡੈਕਸ ਦੇ ਇਤਿਹਾਸਕ ਸਮਾਗਮ ਨਾਲ ਪਠਾਨਕੋਟ ਨੂੰ ਮਿਲੀ ਕੌਮਾਂਤਰੀ ਪਛਾਣ ਸ੍ਰੀਜਲ ਗੁਪਤਾ ਦੇ ਯਤਨਾਂ ਦੀ ਭਰਵੀਂ ਸ਼ਲਾਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।