ਸਰਕਾਰੀ ਆਈ.ਟੀ.ਆਈ. ਨਿਆੜੀ ਦੀ ਸੰਸਥਾ ਪ੍ਰਬੰਧਨ ਕਮੇਟੀ ਦੀ ਮੀਟਿੰਗ
ਪਠਾਨਕੋਟ, 16 ਅਕਤੂਬਰ (ਸੰਧੂ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨਿਆੜੀ ਵਿਖੇ ਸੰਸਥਾ ਪ੍ਰਬੰਧਨ ਦੀ ਅਹਿਮ ਮੀਟਿੰਗ ਚੇਅਰਮੈਨ ਸੌਰਭ ਬਹਿਲ ਤੇ ਪ੍ਰਿੰਸੀਪਲ-ਕਮ-ਮੈਂਬਰ ਸਕੱਤਰ ਕਿਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੰਸਥਾ ਦੇ ਵਿਕਾਸ, ਸਿਖਲਾਈ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਸਿਖਿਆਰਥੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਕਈ ਅਹਿਮ ਵਿੱਤੀ ਤੇ ਪ੍ਰਬੰਧਕੀ ਫ਼ੈਸਲੇ ਲਏ ਗਏ।
ਅਜੀਤ ਡੈਸਕ
17-10-2026