18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕਿਸਾਨ ਝੋਨੇ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ-ਸਰਪੰਚ ਭੀਖੋਵਾਲੀ

ਵਡਾਲਾ ਬਾਂਗਰ, 17 ਅਕਤੂਬਰ (ਦਤਵਿੰਦਰ ਸਿੰਘ ਭੁੰਬਲੀ)- ਪਿੰਡ ਭੀਖੋਵਾਲੀ ਦੇ ਮੌਜੂਦਾ ਸਰਪੰਚ ਤੇ ਅਗਾਂਹਵਧੂ ਕਿਸਾਨ ਸਰਪੰਚ ਗੁਰਪਾਲ ਸਿੰਘ ਭੀਖੋਵਾਲੀ ਨੇ ਪੰਚਾ-ਸਰਪੰਚਾ ਤੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿਸਾਨਾਂ ਨੂੰ ਫਸਲਾਂ ਦੀ ਰਹਿੰਕ ਖੂਹੰਦ ਤੇ (ਪਰਾਲੀ) ਨੂੰ ਆਪਣੇ ਖੇਤਾਂ ਵਿਚ ਅੱਗ ਨਹੀ ਲਗਾਉਣ ਚਾਹੀਦੀ। ਕਿਉਂਕਿ ਅਜਿਹਾ ਕਰਨ ਨਾਲ ਜਿਥੇ ਸਾਡਾ ਵਾਤਾਵਰਣ ਦੂਸ਼ਿਤ ਹੁੰਦਾ ਹੈ,ਉਥੇ ਕਈ ਜੀਵ ਜੰਤੂ ਤੇ ਖੇਤਾਂ ਵਿਚਲੇ ਮਿੱਤਰ ਕੀੜੇ ਵੀ ਇਸ ਦੀ ਲਪੇਟ ਵਿਚ ਆ ਕੇ ਅੱਗ ਨਾਲ ਮਾਰੇ ਜਾਂਦੇ ਹਨ।

ਸਰਪੰਚ ਗੁਰਪਾਲ ਸਿੰਘ ਭੀਖੋਵਾਲੀ 18-10-2026
ਵਡਾਲਾ ਬਾਂਗਰ, 17 ਅਕਤੂਬਰ (ਦਤਵਿੰਦਰ ਸਿੰਘ ਭੁੰਬਲੀ)- ਪਿੰਡ ਭੀਖੋਵਾਲੀ ਦੇ ਮੌਜੂਦਾ ਸਰਪੰਚ ਤੇ ਅਗਾਂਹਵਧੂ ਕਿਸਾਨ ਸਰਪੰਚ ਗੁਰਪਾਲ ਸਿੰਘ ਭੀਖੋਵਾਲੀ ਨੇ ਪੰਚਾ-ਸਰਪੰਚਾ ਤੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿਸਾਨਾਂ ਨੂੰ ਫਸਲਾਂ ਦੀ ਰਹਿੰਕ ਖੂਹੰਦ ਤੇ (ਪਰਾਲੀ) ਨੂੰ ਆਪਣੇ ਖੇਤਾਂ ਵਿਚ ਅੱਗ ਨਹੀ ਲਗਾਉਣ ਚਾਹੀਦੀ। ਕਿਉਂਕਿ ਅਜਿਹਾ ਕਰਨ ਨਾਲ ਜਿਥੇ ਸਾਡਾ ਵਾਤਾਵਰਣ ਦੂਸ਼ਿਤ ਹੁੰਦਾ ਹੈ,ਉਥੇ ਕਈ ਜੀਵ ਜੰਤੂ ਤੇ ਖੇਤਾਂ ਵਿਚਲੇ ਮਿੱਤਰ ਕੀੜੇ ਵੀ ਇਸ ਦੀ ਲਪੇਟ ਵਿਚ ਆ ਕੇ ਅੱਗ ਨਾਲ ਮਾਰੇ ਜਾਂਦੇ ਹਨ। ਕਈ ਲੋਕ ਵੀ ਇਸ ਅੱਗ ਤੋਂ ਲੱਗ ਵਾਲੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ 3 5-40 ਏਕੜ ਦੀ ਖੇਤੀ ਕਰਦੇ ਹਨ ਤੇ ਪਿਛਲੇ 15 ਸਾਲਾਂ ਤੋਂ ਖੇਤਾਂ ਵਿਚਲੀ ਰਹਿੰਦ ਖੂਹੰਦ ਨੂੰ ਬਿਨ੍ਹਾਂ ਅੱਗਲ ਲਗਾਏ ਮਹਿਕਮਾਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਅਨੁਸਾਰ ਹੈਪੀ ਸੀਡਰ, ਮਲਚਿੰਗ ਵਿਧੀ ਤੇ ਹੋਰ ਆਧੁਨਿਕ ਵਿਧੀਆਂ ਰਾਹੀਂ ਖੇਤੀ ਕਰਦੇ ਆ ਰਹੇ ਹਨ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਤੇ ਇਸ ਸੰਬੰਧੀ ਹੋਰ ਕਿਸਾਨਾਂ ਨੂੰ ਵੀ ਪੇ੍ਰਰਿਤ ਕੀਤਾ ਜਾਵੇ।
ਪਿਛਲੀ ਖ਼ਬਰ ਡਾ. ਐਮ.ਆਰ.ਐੱਸ. ਭੱਲਾ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਕ੍ਰਿਸ਼ਨਾ ਡਰਾਮਾਟਿਕ ਕਲੱਬ ਦੀ ਰਾਮਲੀਲ੍ਹਾ ਵਿਚ ਗੌਤਮ ਸੇਠ ਗੁੱਡੂ ਨੇ ਸਾਥੀਆਂ ਸਮੇਤ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।