18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕਰੰਟ ਦੇ ਨਾਲ ਮਰੇ ਨੌਜਵਾਨ ਦੇ ਪਰਿਵਾਰ ਦੀ ਪੰਜਾਬ ਨੈਸ਼ਨਲ ਬੈਂਕ ਨੇ ਕੀਤੀ ਮਾਲੀ ਮਦਦ

ਕਾਹਨੂੰਵਾਨ, 17 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਮਈ ਮਹੀਨੇ ਵਿਚ ਆਪਣੇ ਪਿੰਡ ਦੇ ਖੇਡ ਮੈਦਾਨ ਦੀ ਸਫਾਈ ਕਰਦਿਆਂ ਪਿੰਡ ਭਿਖਾਰੀ ਹਾਰਨੀਆਂ ਦੇ ਇਕ ਨੌਜਵਾਨ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਸੀ। ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਕਾਹਨੂੰਵਾਨ ਵਲੋਂ ਮ੍ਰਿਤਕ ਨੌਜਵਾਨ ਇੰਦਰਜੀਤ ਸਿੰਘ ਦੀ ਮਾਤਾ ਸਤਵੰਤ ਕੌਰ ਨੂੰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਤਹਿਤ 2 ਲੱਖ ਰੁਪਏ ਦਾ ਚੈੱਕ ਭੇਟ ਕਰ ਕੇ ਪਰਿਵਾਰ ਦੀ ਮਾਲੀ ਮਦਦ ਕੀਤੀ ਗਈ।

ਅਜੀਤ ਡੈਸਕ 18-10-2026
ਕਾਹਨੂੰਵਾਨ, 17 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਮਈ ਮਹੀਨੇ ਵਿਚ ਆਪਣੇ ਪਿੰਡ ਦੇ ਖੇਡ ਮੈਦਾਨ ਦੀ ਸਫਾਈ ਕਰਦਿਆਂ ਪਿੰਡ ਭਿਖਾਰੀ ਹਾਰਨੀਆਂ ਦੇ ਇਕ ਨੌਜਵਾਨ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਸੀ। ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਕਾਹਨੂੰਵਾਨ ਵਲੋਂ ਮ੍ਰਿਤਕ ਨੌਜਵਾਨ ਇੰਦਰਜੀਤ ਸਿੰਘ ਦੀ ਮਾਤਾ ਸਤਵੰਤ ਕੌਰ ਨੂੰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਤਹਿਤ 2 ਲੱਖ ਰੁਪਏ ਦਾ ਚੈੱਕ ਭੇਟ ਕਰ ਕੇ ਪਰਿਵਾਰ ਦੀ ਮਾਲੀ ਮਦਦ ਕੀਤੀ ਗਈ। ਬੈਂਕ ਦੀ ਬ੍ਰਾਂਚ ਵਲੋਂ ਇਹ ਚੈੱਕ ਅਮਿਤ ਕੁਮਾਰ ਰਾਵਤ ਸਰਕਲ ਹੈੱਡ ਪੰਜਾਬ ਨੈਸ਼ਨਲ ਬੈਂਕ ਸਰਕਲ ਪਠਾਨਕੋਟ ਦੀ ਹਾਜ਼ਰੀ ਵਿਚ ਦਿੱਤਾ ਗਿਆ। ਇਸ ਸਬੰਧੀ ਐਲ.ਡੀ.ਐਮ. ਜਸਵਿੰਦਰਪਾਲ ਸਿੰਘ ਅਤੇ ਬ੍ਰਾਂਚ ਮੈਨੇਜਰ ਨਵਨੀਤ ਸੇਠੀ ਨੇ ਦੱਸਿਆ ਕਿ ਮ੍ਰਿਤਕ ਇੰਦਰਜੀਤ ਸਿੰਘ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ ਕਾਹਨੂੰਵਾਨ ਵਿਚ ਹੋਣ ਕਾਰਨ ਬੈਂਕ ਵਲੋਂ ਆਪਣੇ ਖਾਤਾਧਾਰਕ ਦਾ ਬੀਮਾ ਕੀਤਾ ਹੋਇਆ ਸੀ। ਬੈਂਕ ਦੇ ਕੋਲ ਮ੍ਰਿਤਕ ਨੌਜਵਾਨ ਦੇ ਬੀਮੇ ਦੀ ਰਕਮ ਬਕਾਇਆ ਖੜੀ ਸੀ, ਜਿਸ ਦੇ ਇਵਜ ਵਜੋਂ ਬੈਂਕ ਵਲੋਂ ਉਸ ਦੀ ਮਾਤਾ ਸਤਵੰਤ ਕੌਰ ਨੂੰ 2 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ। ਇਸ ਮੌਕੇ ਸਰਪੰਚ ਦਲਬੀਰ ਸਿੰਘ, ਸਮੂਹ ਸਟਾਫ਼ ਮੈਂਬਰਾਂ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਸਕੂਲ ਨੰਗਲ ਘੁਮਾਣ ਦੇ ਵਿਦਿਆਰਥੀ ਨੇ ਵਾਲੀਬਾਲ ਦੇ ਸੂਬਾ ਪੱਧਰੀ ਮੁਕਾਬਲੇ ’ਚ ਤੀਜਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪਰਵਿੰਦਰ ਸਿੰਘ ਝੋਟਾ ਨੂੰ ਸ਼ਹੀਦ ਦਾ ਦਰਜਾ ਦੇਣ ਦਾ ਸਾਬਕਾ ਵਿਧਾਇਕ ਦੇਸਰਾਜ ਸਿੰਘ ਧੁੱਗਾ ਵਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।