18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਾ. ਸਰਪੰਚ ਜਸਬੀਰ ਸਿੰਘ ਕਾਹਲੋਂ ਦੇ ਘਰ ਹੋਈ ਚੋਰੀ

ਵਡਾਲਾ ਬਾਂਗਰ, 17 ਅਕਤੂਬਰ (ਭੁੰਬਲੀ)-ਅੱਜ ਸਵੇਰੇ ਤੜਕਸਾਰ ਕਰੀਬ 6 ਵਜੇ ਸਾ. ਸਰਪੰਚ ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ ਦੇ ਘਰ ਚੋਰੀ ਹੋ ਗਈ।

ਅਜੀਤ ਡੈਸਕ 18-10-2026
ਵਡਾਲਾ ਬਾਂਗਰ, 17 ਅਕਤੂਬਰ (ਭੁੰਬਲੀ)-ਅੱਜ ਸਵੇਰੇ ਤੜਕਸਾਰ ਕਰੀਬ 6 ਵਜੇ ਸਾ. ਸਰਪੰਚ ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ ਦੇ ਘਰ ਚੋਰੀ ਹੋ ਗਈ। ਇਸ ਵਾਪਰੀ ਘਟਨਾ ਸੰਬੰਧੀ ਸਰਪੰਚ ਦੀ ਪਤਨੀ ਜਸਬੀਰ ਕੌਰ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਗੁਆਂਢੀਆਂ ਦੇ ਘਰ ਸੁੱਤੀ ਹੋਈ ਸੀ, ਅੱਜ ਸਵੇਰੇ ਜਦੋਂ ਉਹ ਉੱਠ ਕੇ ਆਪਣੇ ਘਰ ਕਰੀਬ 6 ਵਜੇ ਆਈ ਤਾਂ 2 ਚੋਰ ਜਿਨ੍ਹਾਂ ਆਪਣੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ, ਉਨ੍ਹਾਂ ਦੇ ਘਰ ਦਾਖਲ ਹੋ ਕੇ ਉਸ ਦੇ ਮਗਰ ਉਸ ਕਮਰੇ ਵਿਚ ਆ ਵੜੇ, ਜਿਥੇ ਉਹ ਕੋਈ ਘਰੇਲੂ ਕੰਮ ਕਰ ਰਹੀ ਸੀ, ਉਨ੍ਹਾਂ ਉਸ ਨੂੰ ਆਖਿਆ ਕਿ ਅਸੀਂ ਜ਼ੇਲ੍ਹ ’ਚੋਂ ਆਏ ਹਾਂ ਤੇ ਤੁਸੀਂ ਜੇਲ੍ਹ ਵਿਚ ਸਰਪੰਚ ਸਾਹਿਬ ਲਈ ਜੇਕਰ ਕੋਈ ਚੀਜ਼ ਵਸਤੂ ਭੇਜਣੀ ਹੈ ਤਾਂ ਸਾਨੂੰ ਦੇ ਦਿਓ। ਬੀਬੀ ਜਸਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਕਿ ਸਰਪੰਚ ਸਾਹਿਬ ਦਾ ਸਾਨੂੰ ਕੋਈ ਫੋਨ ਜਾਂ ਸੁਨੇਹਾ ਨਹੀਂ ਆਇਆ, ਇਸ ਲਈ ਅਸੀਂ ਕੁਝ ਨਹੀਂ ਭੇਜਣਾ। ਫਿਰ ਉਨ੍ਹਾਂ ਮੈਨੂੰ ਬੰਨ ਲਿਆ ਤੇ ਮੇਰਾ ਮੂੰਹ ਕਿਸੇ ਕੱਪੜੇ ਨਾਲ ਬੰਨ ਕੇ ਮੈਨੂੰ ਸਟੋਰ ਵਿਚ ਬੰਦ ਕਰ ਕੇ ਦਰਵਾਜ਼ਾ ਬੰਦ ਕਰ ਦਿੱਤਾ। ਚੋਰ ਜਾਣ ਵੇਲੇ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੇ ਡੀ. ਵੀ. ਆਰ. ਵੀ ਨਾਲ ਲੈ ਗਏ। ਉਹ ਬੀਬੀ ਜਸਬੀਰ ਕੌਰ ਦੀਆਂ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਤੇ 25 ਹਜ਼ਾਰ ਰੁਪਏ ਵੀ ਚੋਰੀ ਕਰ ਕੇ ਲੈ ਗਏ। ਜ਼ਿਕਰਯੋਗ ਹੈ ਕਿ ਸਰਪੰਚ ਜਸਬੀਰ ਸਿੰਘ ਕਾਹਲੋਂ ਕਿਸੇ ਕੇਸ ’ਚ ਗੁਰਦਾਸਪੁਰ ਜ਼ੇਲ੍ਹ ਵਿਚ ਬੰਦ ਹੈ ਤੇ ਉਸ ਦੀ ਪਤਨੀ ਇਕੱਲੀ ਹੀ ਘਰ ਵਿਚ ਰਹਿੰਦੀ ਹੈ, ਜਦ ਕਿ ਸਰਪੰਚ ਦੇ ਦੋ ਲੜਕੇ ਤੇ ਧੀ ਵਿਦੇਸ਼ ਵਿਚ ਰਹਿੰਦੇ ਹਨ ।
ਪਿਛਲੀ ਖ਼ਬਰ ਪਿੰਡ ਕੰਡਿਆਲ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਨੇ ਬਣਾਈ 31 ਮੈਂਬਰੀ ਕਮੇਟੀ ਅਗਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਸਕੂਲ ਨੰਗਲ ਘੁਮਾਣ ਦੇ ਵਿਦਿਆਰਥੀ ਨੇ ਵਾਲੀਬਾਲ ਦੇ ਸੂਬਾ ਪੱਧਰੀ ਮੁਕਾਬਲੇ ’ਚ ਤੀਜਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।