20 ਨੂੰ ਪੌਲੀਟੈਕਨਿਕ ਕਾਲਜ ਬਟਾਲਾ ਦੀ ਗਰਾਊਂਡ ਵਿਚ ਮਨਾਇਆ ਜਾਵੇਗਾ ਸਾਂਝਾ ਤਿਉਹਾਰ ਦੁਸਹਿਰਾ
ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਬਟਾਲਾ ਸ਼ਹਿਰ ’ਚ ਪਿਛਲੇ 6 ਸਾਲਾਂ ਤੋਂ ਬਟਾਲਾ ਵਾਸੀ ਇਕੋ ਸਥਾਨ ’ਤੇ ਸਾਂਝਾ ਤਿਉਹਾਰ ਦੁਸਹਿਰਾ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨਾਲ ਰਲਮਿਲ ਕੇ ਮਨਾ ਰਹੇ ਹਨ ਅਤੇ ਇਸ ਵਾਰ ਵੀ 20 ਅਕਤੂਬਰ ਨੂੰ ਪੂਰੇ ਉਤਸ਼ਾਹ ਨਾਲ ਪੌਲੀਟੈਕਨਿਕ ਕਾਲਜ ਦੀ ਗਰਾਊਂਡ ਬਟਾਲਾ ਵਿਚ ਦੁਸਹਿਰਾ ਮਨਾਇਆ ਜਾਵੇਗਾ। ਇਹ ਵਿਚਾਰ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਯਸ਼ਪਾਲ ਚੌਹਾਨ, ਨਗਰ ਨਿਗਮ ਬਟਾਲਾ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ, ਮਾਰਕਿਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਿਕ ਮਹਿਤਾ, ਸਮਾਜ ਸੇਵੀ ਅਮਨ ਸ਼ਿੰਗਾਰੀ, ਅੰਕੁਸ਼ ਮਹਿਤਾ, ਮਹਿਲਾ ਵਿੰਗ ਪ੍ਰਧਾਨ ਕੰਚਨ ਚੌਹਾਨ ਸਮੇਤ ਵੱਖ-ਵੱਖ ਰਾਮ ਲੀਲ੍ਹਾ ਕਮੇਟੀਆਂ ਦੇ ਅਹੁਦੇਦਾਰਾਂ, ਧਾਰਮਿਕ, ਸਮਾਜਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।
ਪ
ਪੌਲੀਟੈਕਨਿਕ ਕਾਲਜ ਦੀ ਗਰਾਊਂਡ ਬਟਾਲਾ ਵਿਚ ਦੁਸਹਿਰਾ ਮਨਾਉਣ ਸੰਬੰਧੀ ਗੱਲਬਾਤ ਕਰਦੇ ਆਗੂ। ਤਸਵੀਰ : ਜਤਿੰਦਰ ਕੱਦ
18-10-2026
ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਬਟਾਲਾ ਸ਼ਹਿਰ ’ਚ ਪਿਛਲੇ 6 ਸਾਲਾਂ ਤੋਂ ਬਟਾਲਾ ਵਾਸੀ ਇਕੋ ਸਥਾਨ ’ਤੇ ਸਾਂਝਾ ਤਿਉਹਾਰ ਦੁਸਹਿਰਾ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨਾਲ ਰਲਮਿਲ ਕੇ ਮਨਾ ਰਹੇ ਹਨ ਅਤੇ ਇਸ ਵਾਰ ਵੀ 20 ਅਕਤੂਬਰ ਨੂੰ ਪੂਰੇ ਉਤਸ਼ਾਹ ਨਾਲ ਪੌਲੀਟੈਕਨਿਕ ਕਾਲਜ ਦੀ ਗਰਾਊਂਡ ਬਟਾਲਾ ਵਿਚ ਦੁਸਹਿਰਾ ਮਨਾਇਆ ਜਾਵੇਗਾ। ਇਹ ਵਿਚਾਰ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਯਸ਼ਪਾਲ ਚੌਹਾਨ, ਨਗਰ ਨਿਗਮ ਬਟਾਲਾ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ, ਮਾਰਕਿਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਿਕ ਮਹਿਤਾ, ਸਮਾਜ ਸੇਵੀ ਅਮਨ ਸ਼ਿੰਗਾਰੀ, ਅੰਕੁਸ਼ ਮਹਿਤਾ, ਮਹਿਲਾ ਵਿੰਗ ਪ੍ਰਧਾਨ ਕੰਚਨ ਚੌਹਾਨ ਸਮੇਤ ਵੱਖ-ਵੱਖ ਰਾਮ ਲੀਲ੍ਹਾ ਕਮੇਟੀਆਂ ਦੇ ਅਹੁਦੇਦਾਰਾਂ, ਧਾਰਮਿਕ, ਸਮਾਜਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਚੇਅਰਮੈਨ ਯਸ਼ਪਾਲ ਚੌਹਾਨ, ਮੇਅਰ ਭੁਪਿੰਦਰ ਸਿੰਘ ਬਾਜਵਾ, ਚੇਅਰਮੈਨ ਮਾਨਿਕ ਮਹਿਤਾ ਸਮੇਤ ਹੋਰ ਸ਼ਖ਼ਸੀਅਤਾਂ ਨੇ ਕਿਹਾ ਕਿ ਦੁਸਹਿਰਾ ਸਾਰਿਆਂ ਦਾ ਸਾਂਝਾ ਤਿਉਹਾਰ ਹੈ ਅਤੇ ਹਰ ਸਾਲ ਦੀ ਤਰ੍ਹਾਂ ਵੀ ਇਸ ਸਾਲ ਪੌਲੀਟੈਕਨਿਕ ਕਾਲਜ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਪੂਰੇ ਉਤਸ਼ਾਹ ਨਾਲ ਦੁਸਹਿਰਾ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦਸਹਿਰਾ ਸਾਰੇ ਧਰਮਾਂ ਤੇ ਵਰਗਾਂ ਦੇ ਲੋਕਾਂ ਨੂੰ ਆਪਸੀ ਭਾਈਚਾਰੇ, ਪਿਆਰ ਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ। ਇਸ ਲਈ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਹੈ ਕਿ ਉਹ 20 ਅਕਤੂਬਰ ਨੂੰ ਪੌਲੀਟੈਕਨਿਕ ਕਾਲਜ ਦੀ ਗਰਾਊਂਡ ਵਿਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕੁਝ ਸ਼ਰਾਰਤੀ ਲੋਕ ਇਸ ਵਾਰ ਦੁਸਹਿਰਾ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਤੋਂ ਲਗਾਤਾਰ ਇਕੋ ਸਥਾਨ ਪੌਲੀਟੈਕਨਿਕ ਕਾਲਜ ਦੀ ਗਰਾਊਂਡ ਵਿਖੇ ਦੁਸਹਿਰਾ ਮਨਾਇਆ ਜਾ ਰਿਹਾ ਹੈ ਅਤੇ ਇਸ ਵਾਰ ਵੀ ਦੁਸਹਿਰਾ ਕਮੇਟੀ ਬਟਾਲਾ ਵਲੋਂ ਸਾਰਿਆਂ ਦੇ ਸਹਿਯੋਗ ਨਾਲ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ, ਚੇਅਰਮੈਨ ਕਿਰਪਾਲ ਸਿੰਘ ਉਦੋਵਾਲੀ, ਚੇਅਰਮੈਨ ਹਰਸ ਮਹਾਜਨ, ਸੀਨੀਅਰ ਆਗੂ ਪਰਦੀਪ ਕੁਮਾਰ, ਆਜਾਦਵਿੰਦਰ ਸਿੰਘ, ਵਿਜੇ ਸੋਨੀ, ਆਸ਼ੂ ਸਚਦੇਵਾ, ਧੀਰਜ ਕੁਮਾਰ, ਲਾਇਨ ਰਾਜੀਵ ਵਿੱਗ, ਕਰਨ ਦਾਸ ਸੰਧੂ, ਸਤੀਸ਼ ਕੁਮਾਰ, ਵਰੁਣ ਸ਼ਰਮਾ, ਅਤੁਲ ਮਹਾਜਨ, ਚੰਦਰ ਸ਼ੇਖਰ, ਸੋਨੂੰ ਭਗਤ, ਦੀਪਕ ਕੁਮਾਰ, ਸੁਨੀਲ ਕੁਮਾਰ ਨੀਟਾ, ਪ੍ਰਭਜੀਤ ਸਿੰਘ, ਸੰਜੀਵ ਕੁਮਾਰ, ਰਜਿੰਦਰ ਚੌਹਾਨ, ਸ੍ਰੀ ਲਾਟੀ, ਸ੍ਰੀ ਸੈਮੀ, ਮਨਜਿੰਦਰ ਚੌਹਾਨ, ਕੁਨਾਲ ਸ਼ਰਮਾ ਸਮੇਤ ਸ਼ਹਿਰ ਦੀਆਂ ਵੱਖ ਵੱਖ ਸ਼ਖ਼ਸੀਅਤਾ ਆਦਿ ਮੌਜੂਦ ਸਨ।