ਸ੍ਰੀ ਦਸਮੇਸ਼ ਸੀ.ਸੈਕੰ. ਸਕੂਲ ਕਾਦੀਆਂ ’ਚ ਵਿਦਿਆਰਥੀਆਂ ਦੀ ਚੋਣ
ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਸ਼੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਿਦਿਆਰਥੀਆਂ ਵਿਚ ਲੀਡਰਸ਼ਿਪ ਭਾਵਨਾ ਉਤਸਾਹਿਤ ਕਰਨ ਲਈ ਅਤੇ ਸਕੂਲ ’ਚ ਹੋ ਰਹੀਆਂ ਗਤੀਵਿਧੀਆਂ ਵਿਚ ਵਿਦਿਆਰਥੀਆਂ ਦੀਆਂ ਜਿੰਮੇਵਾਰੀਆਂ ਨਿਸ਼ਚਿਤ ਕਰਨ ਲਈ ਵੱਖ-ਵੱਖ ਹਾਊਸਾਂ, ਕੈਪਟਨ, ਮੁੱਖ ਲੜਕੀ ਅਤੇ ਮੁੱਖ ਲੜਕੇ ਦੀ ਚੋਣ ਕੀਤੀ ਗਈ। ਸਭ ਤੋਂ ਪਹਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਦੇ ਇੰਚਾਰਜ ਮੈਡਮ ਹਿਨਾ ਵਲੋਂ ਆਪਣੇ ਹਾਊਸ ਕੈਪਟਨ ਦਿਲਰਾਜ ਸਿੰਘ ਅਤੇ ਉਸ ਲੜਕੀ ਕੈਪਟਨ ਜਸ਼ਨਪ੍ਰੀਤ ਕੌਰ ਦੀ ਚੋਣ ਕੀਤੀ ਗਈ।
ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਸ਼੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਿਦਿਆਰਥੀਆਂ ਵਿਚ ਲੀਡਰਸ਼ਿਪ ਭਾਵਨਾ ਉਤਸਾਹਿਤ ਕਰਨ ਲਈ ਅਤੇ ਸਕੂਲ ’ਚ ਹੋ ਰਹੀਆਂ ਗਤੀਵਿਧੀਆਂ ਵਿਚ ਵਿਦਿਆਰਥੀਆਂ ਦੀਆਂ ਜਿੰਮੇਵਾਰੀਆਂ ਨਿਸ਼ਚਿਤ ਕਰਨ ਲਈ ਵੱਖ-ਵੱਖ ਹਾਊਸਾਂ, ਕੈਪਟਨ, ਮੁੱਖ ਲੜਕੀ ਅਤੇ ਮੁੱਖ ਲੜਕੇ ਦੀ ਚੋਣ ਕੀਤੀ ਗਈ। ਸਭ ਤੋਂ ਪਹਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਦੇ ਇੰਚਾਰਜ ਮੈਡਮ ਹਿਨਾ ਵਲੋਂ ਆਪਣੇ ਹਾਊਸ ਕੈਪਟਨ ਦਿਲਰਾਜ ਸਿੰਘ ਅਤੇ ਉਸ ਲੜਕੀ ਕੈਪਟਨ ਜਸ਼ਨਪ੍ਰੀਤ ਕੌਰ ਦੀ ਚੋਣ ਕੀਤੀ ਗਈ। ਸਾਹਿਬਜ਼ਾਦਾ ਜੁਝਾਰ ਸਿੰਘ ਹਊਸ ਦੇ ਇੰਚਾਰਜ ਮੈਡਮ ਨਵਦੀਪ ਕੌਰ ਵਲੋਂ ਆਪਣੇ ਹਾਊਸ ਦੇ ਕੈਪਟਨ ਪਰਮਵੀਰ ਸਿੰਘ ਤੇ ਕੈਪਟਨ ਲੜਕੀ ਪਲਕ ਪ੍ਰੀਤ ਕੌਰ ਦੀ ਚੋਣ ਕੀਤੀ ਗਈ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਦੇ ਮੈਡਮ ਸੁਖਜੀਤ ਕੌਰ ਵਲੋਂ ਆਪਣੇ ਹਾਊਸ ਦੇ ਕੈਪਟਨ ਜਸਕਰਨ ਸਿੰਘ ਅਤੇ ਲੜਕੀ ਕੈਪਟਨ ਪਰਸਿਸ ਗਿੱਲ ਦੀ ਚੋਣ ਕੀਤੀ ਗਈ। ਸਾਹਿਬਜ਼ਾਦਾ ਫਤਿਹ ਸਿੰਘ ਮੈਡਮ ਪ੍ਰੀਤਪਾਲ ਕੌਰ ਵਲੋਂ ਆਪਣੇ ਹਾਊਸ ਕੈਪਟਨ ਮਨਦੀਪ ਮਸੀਹ ਅਤੇ ਹਾਊਸ ਲੜਕੀ ਕੈਪਟਨ ਸਿਮਰਨਜੀਤ ਕੌਰ ਦੀ ਚੋਣ ਕੀਤੀ ਗਈ। ਉਪਰੰਤ ਸੁਪਨਦੀਪ ਸਿੰਘ ਦੀ ਸਕੂਲ ਮੁੱਖ ਲੜਕਾ ਅਤੇ ਏਕਮਜੋਤ ਕੌਰ ਦੀ ਸਕੂਲ ਮੁੱਖ ਲੜਕੀ ਦੇ ਤੌਰ ’ਤੇ ਚੋਣ ਕੀਤੀ ਗਈ। ਸਕੂਲ ਕਮੇਟੀ ਦੇ ਪ੍ਰਧਾਨ ਰੋਬਨਪ੍ਰੀਤ ਸਿੰਘ ਸੰਧੂ, ਮੈਡਮ ਪਰਮਜੀਤ ਕੌਰ ਸੰਧੂ, ਪ੍ਰਿੰ. ਸੁਰਿੰਦਰ ਸਿੰਘ ਭੰਗੂ ਵਲੋਂ ਇਨ੍ਹਾਂ ਚੁਣੇ ਹੋਏ ਵਿਦਿਆਰਥੀਆਂ ਨੂੰ ਬੈਚ ਲਗਾਉਣ ਦੀ ਰਸਮ ਅਦਾ ਕੀਤੀ ਗਈ ਤੇ ਚੁਣੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਨੇ ਫਰਜ਼ਾਂ ਪ੍ਰਤੀ ਜਾਣੂ ਕਰਵਾਇਆ। ਇਸ ਮੌਕੇ ਕੋਆਰਡੀਨੇਟਰ ਕਵਲਜੀਤ ਕੌਰ, ਮਨਪ੍ਰੀਤ ਕੌਰ, ਮਨਜੀਤ ਕੌਰ, ਮੁਖਤਾਰ ਸਿੰਘ, ਜਗਤਾਰ ਸਿੰਘ, ਜਸਬੀਰ ਸਿੰਘ ਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ ।