18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਅਧਿਆਪਕ ਕੁਲਵਿੰਦਰ ਸਿੰਘ ਸੱਭਰਵਾਲ ਨੇ ਸਿੱਖਿਆ ਦੇ ਖੇਤਰ ’ਚ ਸਫਲਤਾ ਦੀਆਂ ਉੱਚਾਈਆਂ ਨੂੰ ਛੂਹਿਆ

ਗੁਰਦਾਸਪੁਰ, 17 ਅਕਤੂਬਰ (ਅਸ਼ੋਕ ਸ਼ਰਮਾ)-ਅਧਿਆਪਕ ਕੁਲਵਿੰਦਰ ਸਿੰਘ ਸਭਰਵਾਲ ਸਿੱਖਿਆ ਦੇ ਖੇਤਰ ਵਿਚ ਅਹਿਮ ਪੁਲਾਂਘਾਂ ਪੁੱਟ ਕੇ ਪੜ੍ਹਾਈ ਨਿਰੰਤਰ ਜਾਰੀ ਰੱਖੀ ਹੈ। ਕੁਲਵਿੰਦਰ ਸਿੰਘ ਦਾ ਜਨਮ ਮੁਹੱਲਾ ਉਂਕਾਰ ਨਗਰ ਗੁਰਦਾਸਪੁਰ ਵਿਖੇ ਪਿਤਾ ਦਲੀਪ ਸਿੰਘ ਦੇ ਘਰ ਤੇ ਮਾਤਾ ਸਵਿੰਦਰ ਕੌਰ ਦੀ ਕੁੱਖੋਂ ਹੋਇਆ।

ਅਜੀਤ ਡੈਸਕ 18-10-2026
ਗੁਰਦਾਸਪੁਰ, 17 ਅਕਤੂਬਰ (ਅਸ਼ੋਕ ਸ਼ਰਮਾ)-ਅਧਿਆਪਕ ਕੁਲਵਿੰਦਰ ਸਿੰਘ ਸਭਰਵਾਲ ਸਿੱਖਿਆ ਦੇ ਖੇਤਰ ਵਿਚ ਅਹਿਮ ਪੁਲਾਂਘਾਂ ਪੁੱਟ ਕੇ ਪੜ੍ਹਾਈ ਨਿਰੰਤਰ ਜਾਰੀ ਰੱਖੀ ਹੈ। ਕੁਲਵਿੰਦਰ ਸਿੰਘ ਦਾ ਜਨਮ ਮੁਹੱਲਾ ਉਂਕਾਰ ਨਗਰ ਗੁਰਦਾਸਪੁਰ ਵਿਖੇ ਪਿਤਾ ਦਲੀਪ ਸਿੰਘ ਦੇ ਘਰ ਤੇ ਮਾਤਾ ਸਵਿੰਦਰ ਕੌਰ ਦੀ ਕੁੱਖੋਂ ਹੋਇਆ। ਮੁੱਢਲੀ ਸਿੱਖਿਆ 1984 ਵਿਚ ਗੁਰਦਾਸਪੁਰ ਤੋਂ ਪ੍ਰਾਪਤ ਕੀਤੀ ਅਤੇ ਪੜ੍ਹਾਈ ਦੌਰਾਨ ਹਮੇਸ਼ਾ ਅੱਵਲ ਰਿਹਾ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਉਚੇਰੀ ਸਿੱਖਿਆ ਅੰਗਰੇਜ਼ੀ ਸਾਹਿਤ ਜੁਲਾਈ 1988 ਵਿਚ ਪਾਸ ਕੀਤੀ। ਜਦਕਿ ਇਲੈਕਟ੍ਰੀਕਲ ਇੰਜੀਨੀਅਰ ਦਾ ਡਿਪਲੋਕਾ 1991 ਵਿਚ ਪਠਾਨਕੋਟ ਤੋਂ ਕਰਨ ਦੇ ਬਾਅਦ ਆਨਰਜ ਪੰਜਾਬ (ਗਿਆਨੀ) ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ 1991 ਵਿਚ ਕੀਤੀ। ਉਨ੍ਹਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ 1993 ਵਿਚ ਸਿੱਖ ਇਤਿਹਾਸ ਬਾਰੇ ਡਿਪਲੋਮਾ, 12 ਬਾਈਬਲ ਦੇ ਕੋਰਸ, ਗਰੈਜੂਏਸ਼ਨ ਸਿੱਖਿਆ 1998 ਵਿਚ ਜੰਮੂ ਯੂਨੀਵਰਸਿਟੀ ਤੋਂ ਅਤੇ ਐਡੀਸ਼ਨਲ ਵਿਸ਼ੇ ਨਾਲ ਜੰਮੂ ਯੂਨੀਵਰਸਿਟੀ ਤੋਂ 2001 ਵਿਚ ਬੀ. ਏ. ਪਾਸ ਕੀਤੀ, ਭਾਵ ਗਰੈਜੂਏਸ਼ਨ ਤਿੰਨ ਵਾਰ ਪਾਸ ਕੀਤੀ। ਐਮ. ਏ. ਪੰਜਾਬੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ 2005 ਵਿਚ ਪਾਸ ਕੀਤੀ। ਇਸ ਤੋਂ ਬਾਅਦ ਕਾਲਸੀ ਸੈਂਟਰ ਚੰਡੀਗੜ੍ਹ ਤੋਂ ਪੀ. ਜੀ. ਡੀ. ਸੀ. ਏ. 2006 ਵਿਚ, ਐਮ. ਏ. ਪੋਲ ਸਾਇੰਸ 2009 ਵਿਚ, ਐਮ. ਏ. ਹਿੰਦੀ 2014 ਵਿਚ, ਐਮ. ਏ. ਅੰਗਰੇਜ਼ੀ 20 18 ਵਿਚ, ਐਮ. ਏ. ਧਰਮ ਸ਼ਾਸਤਰ 2020 ਵਿਚ, ਐਮ. ਏ. ਲੋਕ ਪ੍ਰਸ਼ਾਸਨ 2022 ਵਿਚ ਤੇ ਐਮ.ਏ ਸ਼ਸੋਲਜੀ 2024 ਵਿਚ ਪਾਸ ਕੀਤੀ। ਇਸ ਦੇ ਨਾਲ ਹੀ ਐਮ. ਸੀ. ਏ. ਤੇ ਐਮ. ਐਸ. ਸੀ. (ਆਈ.ਟੀ) ਕਰਨਾਟਕਾ ਯੂਨੀਵਰਸਿਟੀ ਬੰਗਲੌਰ ਤੋਂ ਹਾਸਿਲ ਕੀਤੀ। 3 ਨਵੰਬਰ 2008 ਵਿਚ ਸਰਕਾਰੀ ਨਿਯੁਕਤੀ ਬਤੌਰ ਅੰਗਰੇਜ਼ੀ ਅਧਿਆਪਕ ਵਜੋਂ ਹਾਈ ਸਕੂਲ ਸ਼ੇਰਪੁਰ ਗਿੱਦੜਪੁਰ ਪਠਾਨਕੋਟ ਵਿਖੇ ਹੋਈ। ਅਧਿਆਪਕ ਸਭਰਵਾਲ ਨੇ ਵਿਦਿਆਰਥੀਆਂ ਨੂੰ ਅੰਗਰੇਜੀ ਭਾਸ਼ਾ ਪ੍ਰਤੀ ਲਗਾਤਾਰ ਜਾਗਰੂਕ ਕਰਦੇ ਹੋਏ ਇੰਗਲਿਸ਼ ਬੂਸਟਰ ਕਲੱਬ ਨਾਲ ਵਿਦਿਆਰਥੀਆਂ ਨੂੰ ਜੋੜਿਆ ਅਤੇ 500 ਤੋਂ ਵੱਧ ਵਿਦਿਆਰਥੀਆਂ ਦੀਆਂ ਵੀਡੀਓ ਬਣਾਈਆਂ। ਸਿੱਖਿਆ ਪ੍ਰਤੀ ਸ਼ਾਨਦਾਰ ਸੇਵਾਵਾਂ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੇ ਜਿਲ੍ਹਾ ਸਿੱਖਿਆ ਅਫਸਰ ਵਲੋਂ ਵੀ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਅੰਗਰੇਜੀ, ਹਿੰਦੀ ਪੜ੍ਹਾਉਣ ਨਾਲ ਵਿਦਿਆਰਥੀਆਂ ਦਾ ਮਨੋਬਲ ਉੱਚਾ ਕੀਤਾ। ਅਧਿਆਪਕ ਸਭਰਵਾਲ ਨੇ ਕੁਲ 15 ਐਮ. ਏ., 2 ਪੀ. ਐਚ. ਡੀ., ਟ੍ਰਿਪਲ ਬੀ. ਐਡ ਅਤੇ ਟ੍ਰਿਪਲ ਬੀ. ਏ. ਕਰਕੇ ਸਿੱਖਿਆ ਦੇ ਖੇਤਰ ਵਿਚ ਨਵੇਂ ਮੀਲ ਪੱਥਰ ਕਾਇਮ ਕੀਤੇ। ਮੌਜੂਦਾ ਸਮੇਂ ਅਧਿਆਪਕ ਕੁਲਵਿੰਦਰ ਸਿੰਘ ਸਭਰਵਾਲ ਸੀਨੀਅਰ ਸੈਕੰਡਰੀ ਸਕੂਲ ਦੋਸਤਪੁਰ ਵਿਖੇ ਸੇਵਾਵਾਂ ਨਿਭਾਅ ਰਹੇ ਹਨ।
ਪਿਛਲੀ ਖ਼ਬਰ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਪ੍ਰਤਿਭਾ ਸੰਗਮ ਦਾ ਸ਼ਾਨਦਾਰ ਜਸ਼ਨ ਮਨਾਇਆ ਅਗਲੀ ਖ਼ਬਰ ਡੀ.ਸੀ. ਦਫਤਰ ਗੁਰਦਾਸਪੁਰ ਵਿਖੇ ਬੰਬ ਧਮਾਕੇ ਦੀ ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਨੇ ਚਲਾਇਆ ਸਰਚ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।