18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬੱਚਿਆਂ ਨੂੰ ਪੰਜਵੀਂ ֹ’ ਚ ਰਾਮਾਇਣ, ਅੱਠਵੀਂ ’ਚ ਮਹਾਂਭਾਰਤ ਤੇ ਦਸਵੀਂ ’ਚ ਗੀਤਾ ਦਾ ਵਿਸ਼ਾ ਪੜ੍ਹਾਇਆ ਜਾਵੇ-ਸੁਰੇਸ਼ ਕੁਮਾਰ ਬਿੱਟਾ

ਪਠਾਨਕੋਟ, 17 ਅਕਤੂਬਰ (ਸੁਮਿਤ)-ਬੱਚਿਆਂ ਨੂੰ ਪੰਜਵੀਂ ਜਮਾਤ ਵਿਚ ਰਾਮਾਇਣ, ਅੱਠਵੀਂ ਜਮਾਤ ਵਿਚ ਮਹਾਂਭਾਰਤ ਅਤੇ ਦਸਵੀਂ ਜਮਾਤ ਵਿਚ ਸ੍ਰੀਮਦ ਭਗਵਦ ਗੀਤਾ ਦਾ ਵਿਸ਼ਾ ਜ਼ਰੂਰ ਪੜ੍ਹਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਬਚਪਨ ਤੋਂ ਹੀ ਸਨਾਤਨ ਧਰਮ, ਨੈਤਿਕ ਕਦਰਾਂ-ਕੀਮਤਾਂ ਅਤੇ ਜ਼ਿੰਦਗੀ ਦੇ ਅਸਲ ਮਕਸਦ ਬਾਰੇ ਜਾਣਕਾਰੀ ਮਿਲ ਸਕੇ। ਇਹ ਵਿਚਾਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਮਹਿਰਾ ਬਰਾਦਰੀ ਦੇ ਪ੍ਰਧਾਨ, ਸ਼ਿਵ ਸ਼ੰਕਰ ਸ਼ਾਪ ਕੀਪਰ ਯੂਨੀਅਨ ਦੇ ਪ੍ਰਧਾਨ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਪ੍ਰਸਿੱਧ ਸਮਾਜ ਸੇਵਕ ਅਤੇ ਕਾਰੋਬਾਰੀ ਸੁਰੇਸ਼ ਕੁਮਾਰ ਬਿੱਟਾ ਨੇ ਪ੍ਰਗਟ ਕੀਤੇ।

ਪ੍ਰਧਾਨ ਸੁਰੇਸ਼ ਕੁਮਾਰ ਬਿੱਟਾ 18-10-2026
ਪਠਾਨਕੋਟ, 17 ਅਕਤੂਬਰ (ਸੁਮਿਤ)-ਬੱਚਿਆਂ ਨੂੰ ਪੰਜਵੀਂ ਜਮਾਤ ਵਿਚ ਰਾਮਾਇਣ, ਅੱਠਵੀਂ ਜਮਾਤ ਵਿਚ ਮਹਾਂਭਾਰਤ ਅਤੇ ਦਸਵੀਂ ਜਮਾਤ ਵਿਚ ਸ੍ਰੀਮਦ ਭਗਵਦ ਗੀਤਾ ਦਾ ਵਿਸ਼ਾ ਜ਼ਰੂਰ ਪੜ੍ਹਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਬਚਪਨ ਤੋਂ ਹੀ ਸਨਾਤਨ ਧਰਮ, ਨੈਤਿਕ ਕਦਰਾਂ-ਕੀਮਤਾਂ ਅਤੇ ਜ਼ਿੰਦਗੀ ਦੇ ਅਸਲ ਮਕਸਦ ਬਾਰੇ ਜਾਣਕਾਰੀ ਮਿਲ ਸਕੇ। ਇਹ ਵਿਚਾਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਮਹਿਰਾ ਬਰਾਦਰੀ ਦੇ ਪ੍ਰਧਾਨ, ਸ਼ਿਵ ਸ਼ੰਕਰ ਸ਼ਾਪ ਕੀਪਰ ਯੂਨੀਅਨ ਦੇ ਪ੍ਰਧਾਨ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਪ੍ਰਸਿੱਧ ਸਮਾਜ ਸੇਵਕ ਅਤੇ ਕਾਰੋਬਾਰੀ ਸੁਰੇਸ਼ ਕੁਮਾਰ ਬਿੱਟਾ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਰਾਮਾਇਣ ਸਾਨੂੰ ਸਿਖਾਉਂਦੀ ਹੈ ਕਿ ਭਰਾ ਨੇ ਭਰਾ ਲਈ, ਪੁੱਤਰ ਨੇ ਪਿਤਾ ਲਈ ਅਤੇ ਪਤਨੀ ਨੇ ਪਤੀ ਲਈ ਕਿਵੇਂ ਤਿਆਗ ਕੀਤਾ। ਮਹਾਂਭਾਰਤ ਬੱਚਿਆਂ ਨੂੰ ਧਰਮ, ਨਿਆਂ, ਫ਼ਰਜ਼ ਅਤੇ ਆਪਣੇ ਕਰਮਾਂ ਦੇ ਨਤੀਜਿਆਂ ਬਾਰੇ ਵੀ ਸਮਝ ਪ੍ਰਦਾਨ ਕਰਦਾ ਹੈ। ਸ੍ਰੀਮਦ ਭਗਵਦ ਗੀਤਾ ਮਨੁੱਖ ਨੂੰ ਜੀਵਨ ਜਿਊਣ ਦੀ ਸਹੀ ਦਿਸ਼ਾ ਦਿਖਾਉਂਦੀ ਹੈ। ਗੀਤਾ ਦੀ ਸਿੱਖਿਆ ਹਰ ਵਿਅਕਤੀ ਲਈ ਲਾਹੇਵੰਦ ਹੈ ।ਉਨ੍ਹਾਂ ਕਿਹਾ ਕਿ ਦਸਵੀਂ ਤੋਂ ਬਾਅਦ ਬੱਚਿਆਂ ਦੇ ਜੀਵਨ ਦਾ ਅਹਿਮ ਪੜਾਅ ਸ਼ੁਰੂ ਹੁੰਦਾ ਹੈ, ਜਦੋਂ ਉਨ੍ਹਾਂ ਨੇ ਆਪਣੇ ਭਵਿੱਖ ਤੇ ਕੈਰੀਅਰ ਸਬੰਧੀ ਫ਼ੈਸਲੇ ਲੈਣੇ ਹੁੰਦੇ ਹਨ। ਅਜਿਹੇ ਸਮੇਂ ਵਿਚ ਉਹ ਆਪਣੇ ਜੀਵਨ ਵਿਚ ਬਿਹਤਰ ਫ਼ੈਸਲੇ ਲੈ ਸਕਣਗੇ ਅਤੇ ਆਪਣੇ ਭਵਿੱਖ ਨੂੰ ਉੱਜਵਲ ਬਣਾਉਣ ਵੱਲ ਅੱਗੇ ਵਧ ਸਕਣਗੇ।
ਪਿਛਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਦੇ 22 ਵਿਦਿਆਰਥੀਆਂ ਨੇ ਕੌਮੀ ਗਣਿਤ ਪ੍ਰਤਿਭਾ ਪ੍ਰੀਖਿਆ ਕੀਤੀ ਪਾਸ ਅਗਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੰਗਰਾਂਦ ਮੌਕੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।