ਮਈ ਮਹੀਨੇ ਤੋਂ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਮਿਲਣ ਵਾਲਾ ਮਿਡ-ਡੇ-ਮੀਲ ਰੱਬ ਆਸਰੇ- ਜੌਲੀ, ਸੰਧੂ
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਐਲੀਮੈਂਟਰੀ ਟੀਚਰ ਯੂਨੀਅਨ ਦੇ ਜਨਰਲ ਸਕੱਤਰ ਗੁਰਦਾਸਪੁਰ ਜੌਲੀ ਸੁਖਦੀਪ ਸਿੰਘ ਤੇ ਰਮਿੰਦਰਜੀਤ ਸਿੰਘ ਸੰਧੂ ਬਲਾਕ ਪ੍ਰਧਾਨ ਬਟਾਲਾ-2 ਨੇ ਸਾਂਝੇ ਬਿਆਨ ’ਚ ਦੱਸਿਆ ਕਿ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ ਬੱਚਿਆਂ ਨੂੰ ਮਿਲਣ ਵਾਲਾ ਮਿਡ ਡੇ ਮੀਲ ਸਕੂਲ ਇੰਚਾਰਜਾਂ, ਮੁੱਖ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਆਪਣੀ ਜੇਬ ’ਚੋਂ ਕਰਨਾ ਪੈ ਰਿਹਾ ਹੈ, ਕਿਉਂਕਿ ਮਈ ਮਹੀਨੇ ਤੋਂ ਹੁਣ ਤੱਕ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਉਪਰੋਕਤ ਅਦਾਇਗੀ ਸਕੂਲਾਂ ਨੂੰ ਨਹੀਂ ਕੀਤੀ ਗਈ ਤੇ ਹੁਣ ਨਵੇਂ ਹੁਕਮ ਜਾਰੀ ਕਰਕੇ ਸਕੂਲ ਇੰਚਾਰਜਾਂ ਅਤੇ ਮੁੱਖ ਅਧਿਆਪਕਾਂ ਨੂੰ ਹੋਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਨਵੇਂ ਹੁਕਮਾਂ ਅਨਸਾਰ ਅਧਿਆਪਕਾਂ ਨੂੰ ਪਿਛਲੀਆਂ ਤਾਰੀਕਾਂ ਵਿਚ ਬਿੱਲ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ, ਜੋ ਕਿ ਹਰੇਕ ਸੂਰਤ ’ਚ ਗੈਰ ਵਾਜਬ ਹੈ ਤੇ ਤਰਕਸੰਗਤ ਨਹੀਂ ਹੈ।
ਜੌਲੀ ਸੁਖਦੀਪ ਸਿੰਘ
20-10-2026